18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਇੰਡਕਸ਼ਨ ਚੁੱਲ੍ਹਾ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਰੇਸ਼ਮ ਸਿੰਘ)-ਗੈਸ ਦੀ ਕਿਲ੍ਹਤ ਕਾਰਨ ਹੁਣ ਘਰਾਂ 'ਚੋਂ ਬਿਜਲੀ ਵਾਲੇ ਇੰਡਕਸ਼ਨ ਚੁੱਲ੍ਹੇ ਦੀ ਵੀ ਕਿਲ੍ਹਤ ਹੈ ਅਤੇ ਇਸ ਨੂੰ ਵੀ ਬਚਾਅ ਕੇ ਰੱਖਣ ਦੀ ਲੋੜ ਹੈ | ਥਾਣਾ ਛਾਉਣੀ ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ ਜੋ ਕਿ ਪੁਤਲੀਘਰ ਖੇਤਰ 'ਚੋਂ ਚੁੱਲ੍ਹਾ ਚੋਰੀ ਕਰਕੇ ਦੌੜ ਗਿਆ ਸੀ | ਲਵਕੁਛ ਨਗਰ ਪੁਤਲੀਘਰ ਦੀ ਰਹਿਣ ਵਾਲੀ ਔਰਤ ਸ੍ਰੀਮਤੀ ਹਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਨਾਲ ਘਰੇ ਹੀ ਸੁੱਤੇ ਹੋਏ ਸਨ ਜਦੋਂ ਕਿ ਦਰਮਿਆਨੀ ਰਾਤ ਨੂੰ ਰਸੋਈ 'ਚ ਖੜਾਕ ਹੋਇਆ | ਜਦੋਂ ਉਹ ਖੜਕਾ ਸੁਣ ਕੇ ਰਸੋਈ 'ਚ ਗਈ ਤਾਂ ਦੇਖਿਆ ਕਿ ਉਸਦਾ ਬਿਜਲੀ ਵਾਲਾ ਇੰਡਕਸ਼ਨ ਚੁੱਲ੍ਹਾ ਮੌਜੂਦ ਨਹੀਂ ਸੀ ਜਦੋਂ ਕਿ ਇਕ ਨੌਜਵਾਨ ਉਸਦੇ ਘਰੋਂ ਚੁੱਲ੍ਹਾ ਲੈ ਕੇ ਦੌੜ ਗਿਆ, ਉਸਨੇ ਕਾਫੀ ਆਵਾਜਾਂ ਮਾਰੀਆਂ ਪਰ ਉਹ ਰੁਕਿਆ ਨਹੀਂ | ਪੁਲਿਸ ਵਲੋਂ ਰੋਹਿਤ ਵਾਸੀ ਪਿੰਡ ਮਾਹਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡੇਅਰੀ ਫਾਰਮਰ ਯੂਨੀਅਨ ਤੇ ਭਾਕਿਯੂ (ਸਿੱਧੂਪੁਰ) ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਿਗਮ ਮੁਲਾਜ਼ਮ ਤੇ ਰੇਹੜੀਆਂ ਵਾਲੇ ਹੋਏ ਆਹਮੋ ਸਾਹਮਣੇ <br/>
Ad Position 24