12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਫੈਕਟਰੀ ਮਾਲਕ ਦੇ ਘਰੋਂ 10 ਲੱਖ ਦੀ ਚੋਰੀ, ਨੌਕਰਾਣੀ ਖਿਲਾਫ਼ ਮਾਮਲਾ ਦਰਜ਼

Ad Position 21
No active advertisement
ਅਜੀਤ ਡੈਸਕ 20-05-2026
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਦਾਣਾ ਮੰਡੀ ਭਗਤਾਂ ਵਾਲਾ 'ਚ ਕੈਮੀਕਲ ਫੈਕਟਰੀ ਦੇ ਮਾਲਕ ਦੇ ਘਰ 10 ਲੱਖ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਆਪਣੇ ਘਰ ਘਰੇਲੂ ਕੰਮ ਲਈ ਰੱਖੀ ਨੌਕਰਾਣੀ ਕੁੜੀ 'ਤੇ ਸ਼ੱਕ ਜਤਾਇਆ ਹੈ | ਪੁਲਿਸ ਵਲੋਂ ਮਜੀਠਾ ਖੇਤਰ ਦੀ ਰਹਿਣ ਵਾਲੀ ਕੁੜੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਛਾਉਣੀ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਰੋਹਿਤ ਭਾਟੀਆ ਨੇ ਦਸਿਆ ਕਿ ਬਰੀਲੈਕਸ ਕੈਮੀਕਲ ਫੈਕਟਰੀ ਦਾ ਉਹ ਮਾਲਕ ਹੈ ਅਤੇ ਕੁਝ ਸਮਾਂ ਪਹਿਲਾਂ ਉਸਨੇ ਦਿੱਲੀ 'ਚ ਆਪਣੀ ਪੁਸ਼ਤੈਨੀ ਜਾਇਦਾਦ ਵੇਚੀ ਸੀ ਤੇ ਉਸਦੀ ਰਕਮ 10 ਲੱਖ ਰੁਪਏ ਆਪਣੇ ਇਥੇ ਬਣੇ ਘਰ ਦੀ ਅਲਮਾਰੀ 'ਚ ਰੱਖੇ ਸਨ | ਜਦੋਂ ਹੁਣ ਉਸਨੇ ਲਾਕਰ ਚੈੱਕ ਕੀਤਾ ਤਾਂ ਉਸ ਵਿਚੋਂ 10 ਲੱਖ ਰੁਪਏ ਗਾਇਬ ਸਨ | ਉਸਨੇ ਕਾਫੀ ਭਾਲ ਕੀਤੀ ਤੇ ਉਸਨੂੰ ਸ਼ੱਕ ਹੈ ਕਿ ਇਹ ਨੌਕਰਾਣੀ ਕੁੜੀ ਨੇ ਪੈਸੇ ਚੋਰੀ ਕਰ ਲਏ | ਪੁਲਿਸ ਵਲੋਂ ਮਜੀਠਾ ਨੇੜੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਕਿਰਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਵ. ਭਗਤ ਪਰਮਿੰਦਰ ਸਿੰਘ ਰੰਧਾਵਾ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੂੰ ਸਿੱਖ ਧਰਮ ਦੇ ਮਾਮਲਿਆਂ 'ਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ-ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰ...
Ad Position 24