13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਣਪਛਾਤੇ ਚੋਰਾਂ ਨੇ ਸਾਈਕਲ ਸਟੋਰ ਦੀ ਛੱਤ ਪਾੜ ਕੇ ਕੀਤੀ ਚੋਰੀ <br/>

Ad Position 21
No active advertisement
ਮਾਨਾਂਵਾਲਾ ਵਿਖੇ ਸਾਈਕਲ ਸਟੋਰ ਵਿਖੇ ਹੋਈ ਚੋਰੀ ਦੀ ਜਾਣਕਾਰੀ ਦਿੰਦਾ ਹੋਇਆ ਸਤਨਾਮ ਸਿੰਘ | ਤਸਵੀਰ : ਗੁਰਦੀਪ ਸਿੰਘ ਨਾਗੀ <br/> 23-05-2026
ਮਾਨਾਂਵਾਲਾ, 22 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜਲੰਧਰ ਜੀ. ਟੀ. ਰੋਡ 'ਤੇ ਸਥਿਤ ਅੱਡਾ ਮਾਨਾਂਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਸਾਈਕਲਾਂ ਦੀ ਦੁਕਾਨ ਦੀ ਛੱਤ ਪਾੜ੍ਹ ਕੇ ਚੋਰੀ ਕਰਨ ਦੀ ਘਟਣਾ ਸਾਹਮਣੇ ਆਈ ਹੈ | ਸਤਨਾਮ ਸਾਈਕਲ ਵਰਕਸ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਆਪਣੀ ਦੁਕਾਨ ਖੋਲੀ ਤਾਂ ਦੇਖਿਆ ਕਿ ਦੁਕਾਨ ਦੀ ਬਾਲਿਆਂ ਵਾਲੀ ਛੱਤ ਦੇ ਬਾਲੇ ਟੁੱਟੇ ਹੋਏ ਸਨ ਅਤੇ ਅਣਪਛਾਤੇ ਚੋਰ ਨੇ ਛੱਤ ਰਾਹੀਂ ਦੁਕਾਨ 'ਚ ਵੜ੍ਹ ਕੇ ਦੁਕਾਨ ਵਿਚੋਂ ਮੋਟਰਸਾਈਕਲ ਤੇ ਸਾਈਕਲ ਦੀਆਂ ਟਿਊਬਾਂ, ਸਾਈਕਲਾਂ ਦੇ ਚਾਰ ਰਿੰਮ, ਟਾਇਰ, ਪਾਣੇ ਚਾਬੀਆਂ ਤੇ 7000 ਰੁਪਏ ਨਕਦ ਚੋਰੀ ਕਰ ਲਏ | ਸਤਨਾਮ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਸਨੇ 7000 ਰੁਪਏ ਨਗਦ ਕਿਰਾਇਆ ਦੇਣ ਲਈ ਲਈ ਰੱਖੇ ਸਨ | ਉਸ ਨੇ ਇਸ ਚੋਰੀ ਦੀ ਘਟਨਾ ਦੀ ਸ਼ਿਕਾਇਤ ਪੁਲਿਸ ਚੌਂਕੀ ਦੋਬੁਰਜੀ ਵਿਖੇ ਦਰਜ ਕਰਵਾ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਵਲੋਂ ਨਾਜਾਇਜ਼ ਪਿਸਟਲ ਤੇ ਜ਼ਿੰਦਾ ਰੌਂਦ ਸਮੇਤ ਦੋ ਨੌਜਵਾਨ ਕਾਬੂ <br/> ਅਗਲੀ ਖ਼ਬਰ ਪੁਰਾਣੇ ਸ਼ਹਿਰ ਅੰਦਰ ਮੀਟ, ਮੱਛੀ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਜਾਰੀ ਕੀਤੇ ਗਏ ਨੋਟਿਸ <br/>
Ad Position 24