12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਾਜਪਾ ਆਗੂ ਅਕਸ਼ੈ ਨੇ ਵਾਰਡ ਨੰ: 10 'ਚ ਕੀਤੀ ਲੋਕਾਂ ਨਾਲ ਬੈਠਕ <br/> ਪ੍ਰੀਖਿਆ ਨਤੀਜਿਆਂ 'ਚ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 23-05-2026
ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਵਿਧਾਨ ਸਭਾ ਹਲਕਾ ਉੱਤਰੀ ਤੋਂ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਵਾਰਡ ਨੰ: 10 'ਚ ਰੱਖੀ ਬੈਠਕ ਦੌਰਾਨ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਅਤੇ ਸੂਬੇ ਦੀ ਰਾਜਨੀਤੀ ਵਿਚ ਆਮ ਆਦਮੀ ਦਾ ਸਭ ਤੋਂ ਵੱਧ ਇਸਤੇਮਾਲ ਹੋਇਆ ਹੈ, ਪਰ ਉਸਦੀ ਜ਼ਿੰਦਗੀ ਅੱਜ ਵੀ ਸੰਘਰਸ਼ਾਂ ਨਾਲ ਭਰੀ ਪਈ ਹੈ | ਸਾਲਾਂ ਤੋਂ ਲੋਕ ਸਿਆਸੀ ਆਗੂਆਂ ਨੂੰ ਵੋਟ ਦੇ ਕੇ ਸੱਤਾ ਤੱਕ ਪਹੁੰਚਾਉਂਦੇ ਰਹੇ ਹਨ, ਪਰ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹੀ ਆਗੂ ਲੋਕਾਂ ਤੋਂ ਦੂਰੀ ਬਣਾ ਲੈਂਦੇ ਹਨ | ਅਕਸ਼ੈ ਨੇ ਕਿਹਾ ਕਿ ਅੱਜ ਵੀ ਇਕ ਦੁਕਾਨਦਾਰ ਬਿਜਲੀ ਦੇ ਬਿੱਲਾਂ ਦੀ ਚਿੰਤਾ ਵਿਚ ਜੀਅ ਰਿਹਾ ਹੈ, ਮਜ਼ਦੂਰ ਆਪਣੇ ਪਰਿਵਾਰ ਦੇ ਰਾਸ਼ਨ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਹੈ, ਜਦਕਿ ਬਜ਼ੁਰਗ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਕਰਜ਼ੇ ਅਤੇ ਮਹਿੰਗਾਈ ਦੇ ਬੋਝ ਹੇਠ ਦਬੇ ਹੋਏ ਹਨ | ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਗਰੀਬੀ, ਬੇਰੁਜ਼ਗਾਰੀ, ਨਸ਼ੇ ਅਤੇ ਬੁਨਿਆਦੀ ਸਮੱਸਿਆਵਾਂ ਨੂੰ ਖਤਮ ਨਹੀਂ ਕਰ ਸਕੀਆਂ ਤਾਂ ਲੋਕਾਂ ਨੂੰ ਬਦਲਾਅ ਬਾਰੇ ਸੋਚਣਾ ਪਵੇਗਾ | ਉਨ੍ਹਾਂ ਕਿਹਾ ਕਿ ਉਹ ਕਿਸੇ ਚੋਣੀ ਫਾਇਦੇ ਜਾਂ ਵੋਟਾਂ ਮੰਗਣ ਲਈ ਲੋਕਾਂ ਵਿਚ ਨਹੀਂ ਆਏ, ਸਗੋਂ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦੇਣ ਆਏ ਹਨ | ਇਸ ਦੌਰਾਨ ਅਕਸ਼ੈ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਕਸਤੂਰੀ ਲਾਲ, ਪੱਪੂ ਕੁਮਾਰ, ਭੂਪਿੰਦਰ ਕੁਮਾਰ, ਸ਼ੰਮੀ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਰਾਜਿੰਦਰ ਕੁਮਾਰ ਰਾਜੂ, ਅਰਜੁਨ, ਪਰਵੀਨ ਕੁਮਾਰ ਅਤੇ ਮਨੋਹਰ ਕੁਮਾਰ ਆਦਿ ਹਾਜ਼ਰ ਸਨ |


ਅੰਮਿ੍ਤਸਰ, 22 ਮਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਵਿਦਿਆ ਭਵਨ ਐੱਸ. ਐੱਲ. ਪਬਲਿਕ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਭਾਰਤੀ ਵਿਦਿਆ ਭਵਨ ਪੀ. ਡੀ. ਕੁਮਾਰ ਮੈਮੋਰੀਅਲ ਗਿਆਨਦੀਪ ਸਕੂਲ ਦੇ ਪੀ. ਐੱਸ. ਈ. ਬੀ. ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ 2025-26 ਦੇ ਅਕਾਦਮਿਕ ਸੈਸ਼ਨ 'ਚ ਵਧੀਆਂ ਨਤੀਜੇ ਹਾਸਲ ਕਰਨ ਲਈ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਮੇਟੀ ਪ੍ਰਧਾਨ ਅਵਿਨਾਸ਼ ਮਹੇਂਦਰੂ, ਡਾਇਰੈਕਟਰ ਡਾ. ਅਨੀਤਾ ਭੱਲਾ ਅਤੇ ਪਿ੍ੰਸੀਪਲ ਸ੍ਰੀਮਤੀ ਸੋਨੀਆ ਸਹਿਦੇਵ ਨੇ ਦੱਸਿਆ ਕਿ ਪਿਛਲੇ 23 ਸਾਲਾਂ ਤੋਂ ਸੰਸਥਾ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਲਗਭਗ 400 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਕੇ ਸੇਵਾ ਦੀ ਪਰੰਪਰਾ ਨੂੰ ਅੱਗੇ ਤੌਰ ਰਹੀ ਹੈ | ਭਵਨ ਪ੍ਰਬੰਧਨ ਨੇ ਗਿਆਨਦੀਪ ਦੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ, ਕਿਤਾਬਾਂ, ਜੁੱਤੇ ਅਤੇ ਦੁਪਹਿਰ ਦਾ ਖਾਣਾ ਪ੍ਰਦਾਨ ਕਰ ਰਹੀ ਹੈ | ਇਸ ਤੋਂ ਇਲਾਵਾ 8ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੰਪਿਊਟਰ ਕੋਰਸ ਪੇਸ਼ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਯਸ਼ਿਕਾ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | 11 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ, 3 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਅਤੇ 15 ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕੀਤੀ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਦਿ੍ੜ ਇਰਾਦੇ, ਸਹੀ ਮਾਰਗਦਰਸ਼ਨ ਅਤੇ ਨਿਰੰਤਰ ਸਹਾਇਤਾ ਨਾਲ, ਮੁਸ਼ਕਲ ਹਾਲਾਤਾਂ 'ਚ ਵੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਵਿਸ਼ੇਸ਼ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |


Ad Position 22
No active advertisement
ਪਿਛਲੀ ਖ਼ਬਰ ਸਾਕਾ ਨੀਲਾ ਤਾਰਾ ਤੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਕਾਲ ਪੁਰਖ ਕੀ ਫੌਜ ਵਲੋਂ ਖ਼ੂਨਦਾਨ ਕੈਂਪ 6 ਨੂੰ -... ਅਗਲੀ ਖ਼ਬਰ ਅੰਮਿ੍ਤਸਰ 'ਚ ਕੇਬਲ ਕਾਰ ਚਲਾਉਣ ਲਈ ਕੀਤਾ ਹਵਾਈ ਸਰਵੇਖਣ <br/>
Ad Position 24