12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਨਿਗਮ ਨੇ ਲਾਰੈਂਸ ਰੋਡ 'ਚ ਸਫ਼ਾਈ ਦਾ ਕੀਤਾ ਨਿਰੀਖਣ <br/>

Ad Position 21
No active advertisement
ਲਾਰੈਂਸ ਰੋਡ ਵਿਖੇ ਚੈਕਿੰਗ ਮੁਹਿੰਮ ਦੌਰਾਨ ਗੰਦਗੀ ਫ਼ੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟਦੇ ਹੋਏ ਨਿਗਮ ਦੇ ਸਿਹਤ ਵਿਭਾਗ ਦੇ ਮੁਲਾਜ਼ਮ | ਤਸਵੀਰ : ਹਰਜੀਤ ਸਿੰਘ <br/> 23-05-2026
ਅੰਮਿ੍ਤਸਰ, 22 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਨਿਗਮ ਦੇ ਸੈਨੀਟੇਸ਼ਨ ਵਿੰਗ ਵਲੋਂ ਲਾਰੈਂਸ ਰੋਡ ਵਿਖੇ ਦੇਰ ਰਾਤ ਅਤੇ ਸਵੇਰ ਸਮੇਂ ਦੌਰਾਨ ਗੰਦਗੀ ਫ਼ੈਲਾਉਣ ਅਤੇ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਅਚਾਨਕ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਉਦੇਸ਼ ਮੁੱਖ ਵਪਾਰਕ ਸੜਕਾਂ 'ਤੇ ਸਫ਼ਾਈ ਯਕੀਨੀ ਬਣਾਉਣਾ ਅਤੇ ਰਾਤ ਦੇ ਸਮੇਂ ਦੁਕਾਨਦਾਰਾਂ ਨੂੰ ਸੜਕਾਂ 'ਤੇ ਕੂੜਾ ਸੁੱਟਣ ਤੋਂ ਰੋਕਣਾ ਹੈ | ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਦੀ ਅਗਵਾਈ ਵਾਲੀ ਇਸ ਟੀਮ 'ਚ ਸੀ. ਐੱਸ. ਓ. ਮਲਕੀਤ ਸਿੰਘ, ਸਕੱਤਰ ਸੁਸ਼ਾਂਤ ਭਾਟੀਆ, ਐੱਸ. ਆਈ. ਹਰਿੰਦਰਪਾਲ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ ਅਤੇ ਨਗਰ ਨਿਗਮ ਦੇ ਸੈਨਿਟੇਸ਼ਨ ਤੇ ਇਨਫੋਰਸਮੈਂਟ ਸਟਾਫ਼ ਸ਼ਾਮਿਲ ਸਨ | ਇਸ ਟੀਮ ਵਲੋਂ ਰਾਤ ਦੀ ਜਾਂਚ ਦੌਰਾਨ ਲਾਰੈਂਸ ਰੋਡ 'ਤੇ ਕਈ ਵਪਾਰਕ ਅਦਾਰੇ ਸੜਕਾਂ ਦੇ ਕਿਨਾਰੇ ਕੂੜਾ ਅਤੇ ਗੰਦਗੀ ਫ਼ੈਲਾਉਂਦੇ ਹੋਏ ਪਾਏ ਗਏ | ਇਸ ਉਪਰੰਤ ਪੰਜਾਬ ਮਿਊਾਸਿਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 323 ਅਧੀਨ ਰਾਮ ਲੁਭਾਇਆ ਆਮ ਪਾਪੜ ਵਾਲਾ, ਇਕ ਕੈਮਿਸਟ ਦੀ ਦੁਕਾਨ, ਇਕ ਡੋਸਾ ਵਾਲੀ ਦੁਕਾਨ ਸਮੇਤ ਕਈ ਹੋਰ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ | ਇਨਫੋਰਸਮੈਂਟ ਟੀਮ ਨੇ ਅੱਜ ਸਵੇਰੇ ਮੁੜ ਇਲਾਕੇ ਦਾ ਦੌਰਾ ਕੀਤਾ, ਜਿੱਥੇ ਕਈ ਵਪਾਰਕ ਅਦਾਰਿਆਂ ਦੇ ਬਾਹਰ ਕੂੜਾ ਪਿਆ ਮਿਲਿਆ | ਲਾਰੈਂਸ ਰੋਡ 'ਤੇ ਸਥਿਤ ਇਕ ਬੈਂਕ ਤੇ ਡਾਕਘਰ ਦੇ ਬਾਹਰ ਅਤੇ ਸਰਕੁਲਰ ਰੋਡ 'ਤੇ ਖੰਨਾ ਸਰਜੀਕਲ ਦੇ ਬਾਹਰ ਵੀ ਗੰਦਗੀ ਪਾਈ ਗਈ | ਨਗਰ ਨਿਗਮ ਅਧਿਕਾਰੀਆਂ ਨੇ ਨਿਯਮਿਤ ਜਾਗਰੂਕਤਾ ਮੁਹਿੰਮਾਂ ਅਤੇ ਸਫਾਈ ਸੇਵਾਵਾਂ ਦੇ ਬਾਵਜੂਦ ਲੋਕਾਂ ਵਲੋਂ ਜਨਤਕ ਸਥਾਨਾਂ 'ਤੇ ਕੂੜਾ ਸੁੱਟਣ ਦੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਜਤਾਈ | ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗ ਤੇ ਇਨਫੋਰਸਮੈਂਟ ਮੁਹਿੰਮਾਂ ਸ਼ਹਿਰ ਭਰ ਵਿਚ ਨਿਰੰਤਰ ਜਾਰੀ ਰਹਿਣਗੀਆਂ ਅਤੇ ਜਨਤਕ ਸਥਾਨਾਂ 'ਤੇ ਗੰਦਗੀ ਫੈਲਾਉਣ ਵਾਲੇ ਵਿਅਕਤੀਆਂ, ਦੁਕਾਨਦਾਰਾਂ, ਵਪਾਰਕ ਅਦਾਰਿਆਂ ਤੇ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਭਾਰੀ ਜ਼ੁਰਮਾਨੇ ਲਗਾਏ ਜਾਣਗੇ | ਉਨ੍ਹਾਂ ਸ਼ਹਿਰ ਵਾਸੀਆਂ, ਵਪਾਰੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਸਫ਼ਾਈ ਕਰਮਚਾਰੀਆਂ ਦਾ ਪੂਰਾ ਸਹਿਯੋਗ ਕਰਨ ਅਤੇ ਕੂੜੇ ਦਾ ਨਿਪਟਾਰਾ ਨਿਰਧਾਰਤ ਕਚਰਾ ਇਕੱਠਾ ਕਰਨ ਵਾਲੀ ਪ੍ਰਣਾਲੀ ਰਾਹੀਂ ਹੀ ਕਰਨ | ਨਾਗਰਿਕਾਂ ਨੂੰ ਸੜਕਾਂ, ਫੁੱਟਪਾਥਾਂ, ਨਾਲਿਆਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਕੂੜਾ ਨਾ ਸੁੱਟਣ ਅਤੇ ਪਵਿੱਤਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਸੰਬੰਧੀ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਸਾਕਾ ਨੀਲਾ ਤਾਰਾ ਤੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਕਾਲ ਪੁਰਖ ਕੀ ਫੌਜ ਵਲੋਂ ਖ਼ੂਨਦਾਨ ਕੈਂਪ 6 ਨੂੰ -...
Ad Position 24