29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਿਰੋਜ਼ਪੁਰ ਡਵੀਜ਼ਨ ਦੇ ਦੋ ਟਿਕਟ ਚੈਕਿੰਗ ਸਟਾਫ਼ ਨੂੰ ਸਾਈਕਲਿੰਗ 'ਚ ਸ਼ਾਨਦਾਰ ਪ੍ਰਾਪਤੀਆਂ ਲਈ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਮਰਜੀਤ ਸਿੰਘ ਤੇ ਰਣਬੀਰ ਸਿੰਘ <br/> 26-05-2026
ਅੰਮਿ੍ਤਸਰ, 25 ਮਈ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ 'ਚ ਤਾਇਨਾਤ ਟੀ. ਟੀ. ਆਈ. ਅਮਰਜੀਤ ਸਿੰਘ ਅਤੇ ਜਲੰਧਰ ਸ਼ਹਿਰ 'ਚ ਤਾਇਨਾਤ ਟੀ. ਟੀ. ਆਈ. ਰਣਬੀਰ ਸਿੰਘ ਨੂੰ ਸਾਈਕਲਿੰਗ ਦੇ ਖੇਤਰ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਮਹੱਤਵਪੂਰਨ ਯੋਗਦਾਨ ਲਈ ਪੰਜਾਬ ਸਰਕਾਰ ਵਲੋਂ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਐਥਲੀਟਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਖੇਡ ਸਨਮਾਨ ਹੈ | ਅੰਤਰਰਾਸ਼ਟਰੀ ਸਾਈਕਲਿਸਟ ਅਮਰਜੀਤ ਸਿੰਘ ਨੇ 2018 'ਚ ਨਵੀਂ ਦਿੱਲੀ 'ਚ ਹੋਏ ਏਸ਼ੀਆ ਕੱਪ 'ਚ ਟੀਮ ਸਪਿ੍ੰਟ ਈਵੈਂਟ 'ਚ ਚਾਂਦੀ ਦਾ ਤਗਮਾ ਅਤੇ 2019 'ਚ ਥਾਈਲੈਂਡ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਸਪਿ੍ੰਟ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ | 2020 'ਚ ਉਸਨੇ 1 ਕਿਲੋਮੀਟਰ ਟਾਈਮ ਟਰਾਇਲ ਈਵੈਂਟ 'ਚ ਇਕ ਰਾਸ਼ਟਰੀ ਰਿਕਾਰਡ ਬਣਾਇਆ | 2022 'ਚ ਗੁਜਰਾਤ 'ਚ ਹੋਈਆਂ ਰਾਸ਼ਟਰੀ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ | ਉਸਨੇ ਲਗਾਤਾਰ 10 ਸਾਲਾਂ ਤੋਂ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਸੋਨ ਤਗਮੇ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ ਅਤੇ ਇਕ ਕਿਲੋਮੀਟਰ ਟਾਈਮ ਟਰਾਇਲ 'ਚ ਵਿਅਕਤੀਗਤ ਰਾਸ਼ਟਰੀ ਰਿਕਾਰਡ ਧਾਰਕ ਵੀ ਹੈ | ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਦੋਵਾਂ ਖਿਡਾਰੀਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-23 ਤੋਂ 'ਆਪ' ਉਮੀਦਵਾਰ ਗੁਰਮੀਤ ਕੌਰ ਸਿੱਧੂ ਨੇ ਲੋਕਾਂ ਨੂੰ ਕੀਤੀ ਜਿਤਾਉਣ ਦੀ ਅਪੀਲ ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੁਹਿੰਮ ਤਹਿਤ ਨੁੱਕੜ ਨਾਟਕ ਦਾ ਕੀਤਾ ਮੰਚਨ <br/>
Ad Position 24