13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ 'ਚ ਕਰੀਅਰ ਗਾਈਡੈਂਸ ਵਰਕਸ਼ਾਪ ਕਰਵਾਈ <br/>

Ad Position 21
No active advertisement
ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ ਵਿਖੇ ਕਰਵਾਈ ਗਈ ਕੈਰੀਅਰ ਗਾਈਡੈਂਸ ਵਰਕਸ਼ਾਪ ਵਿਚ ਪਹੁੰਚਣ 'ਤੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸਵਾਗਤ ਕਰਦੇ ਹੋਏ ਡਾ. ਇੰਦਰਜੀਤ ਕੌਰ, ਗੁਰਨਾਇਬ ਸਿੰਘ, ਜੈ ਸਿੰਘ, ਪਿ੍ੰ: ਨਰੇਸ਼ ਕਾਲੀਆ ਤੇ ਬੱਚੇ | ਤਸਵੀਰ : ਗੁਰਦੀਪ ਸਿੰਘ ਨਾਗੀ <br/> 29-05-2026
ਮਾਨਾਂਵਾਲਾ, 28 ਮਈ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਇਟੀ (ਰਜਿ:) ਅੰਮਿ੍ਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਉਨਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ, ਸਕੂਲ, ਮਾਨਾਂਵਾਲਾ ਕਲਾਂ ਵਿਖੇ ਬੀਤੇ ਦਿਨੀਂ ਬਾਰਵੀਂ ਜਮਾਤ ਦੇ ਪਾਸ ਆਉਟ ਵਿਦਿਆਰਥੀਆਂ ਤੇ ਵੱਖ-ਵੱਖ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਅਤੇ ਚੰਗੇ ਭਵਿੱਖ ਲਈ ਕੈਰੀਅਰ ਗਾਈਡੈਂਸ ਵਰਕਸ਼ਾਪ ਕਰਵਾਈ ਗਈ | ਇਸ ਕੈਰੀਅਰ ਗਾਈਡੈਂਸ ਵਰਕਸ਼ਾਪ ਵਿਚ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਿਧਾਇਕ ਅੰਮਿ੍ਤਸਰ ਵਿਦਿਆਰਥੀਆਂ ਨੂੰ ਮਿਲਣ ਅਤੇ ਜਾਗਰੂਕ ਕਰਨ ਉਚੇਚੇ ਤੌਰ 'ਤੇ ਪਹੁੰਚੇ | ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਭ ਤੋਂ ਪਹਿਲਾਂ ਇਕ ਨੇਕ ਇਨਸਾਨ ਬਣਨ ਦੀ ਪਹਿਲ ਹੋਣੀ ਚਾਹੀਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਸਖ਼ਤ ਮਿਹਨਤ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਪੜ੍ਹਾਈ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਖੁਸ਼ੀ ਅਤੇ ਸ਼ੌਕ ਨਾਲ ਪੜ੍ਹਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਨਾਗਰਿਕ ਬਣਨ ਤੇ ਆਪਣੇ ਵਿਸ਼ੇ ਨੂੰ ਧਿਆਨ ਨਾਲ ਪੜ੍ਹਨ ਕਿਉਂਕਿ ਬਹੁਤ ਸਾਰੇ ਇਮਿਤਹਾਨਾਂ ਵਿਚ ਇਨ੍ਹਾਂ ਕਿਤਾਬਾਂ ਵਿਚੋਂ ਹੀ ਪ੍ਰਸ਼ਨ ਪੁੱਛੇ ਜਾਂਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮਿਹਨਤੀ ਹੋ ਤਾਂ ਕੋਈ ਭਾਸ਼ਾ, ਗਰੀਬੀ ਆਦਿ ਤੁਹਾਡੇ ਰਾਹ ਵਿਚ ਰੁਕਾਵਟ ਨਹੀਂ ਬਣਨਗੀਆਂ | ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਨਰੋਆ ਸਮਾਜ ਸਿਰਜਣ ਲਈ ਭਗਤ ਪੂਰਨ ਸਿੰਘ ਦੀਆਂ ਸਿਖਿਆਵਾਂ 'ਤੇ ਚਲ ਕੇ ਚੰਗੇ ਨਾਗਰਿਕ ਬਣਨ | ਗੁਰਨਾਇਬ ਸਿੰਘ, ਆਨਰੇਰੀ ਸਿੱਖਿਆ ਸਲਾਹਕਾਰ ਨੇ ਬੱਚਿਆਂ ਨੂੰ ਸਹੀ ਕਿੱਤੇ ਦੀ ਚੋਣ ਸੋਚ ਸਮਝ ਕੇ ਕਰਨ ਲਈ ਪ੍ਰੇਰਿਆ ਅਤੇ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਭਗਤ ਪੂਰਨ ਸਿੰਘ ਦਾ ਨਾਂ ਰੌਸ਼ਨ ਕਰਨ ਲਈ ਆਖਿਆ | ਇਸ ਮੌਕੇ ਨਰੇਸ਼ ਕਾਲੀਆ, ਪਿ੍ੰਸੀਪਲ ਨੇ ਕਿਹਾ ਕਿ ਅਜਿਹੇ ਕੈਰੀਅਰ ਗਾਈਡੈਂਸ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੁੰਦੇ ਹਨ | ਅਜਿਹੇ ਕੈਂਪਾਂ ਤੋਂ ਮਿਲੀ ਮੁੱਲਵਾਨ ਜਾਣਕਾਰੀ ਉਨ੍ਹਾਂ ਦੇ ਕੈਰੀਅਰ ਚੋਣ ਨੂੰ ਸੇਧ ਦਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਅੱਗ ਭੜਕੀ, ਅੱਗ ਬੁਝਾਊ ਗੱਡੀਆਂ ਵੀ ਦੇਰੀ ਨਾਲ ਪੁੱਜੀਆਂ-ਸੋਨੀ <br/> ਅਗਲੀ ਖ਼ਬਰ ਅੱਜ ਖੁੱਲ੍ਹੇਗੀ 28 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ
Ad Position 24