03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਮਦਾਸ ’ਚ ਜਿੱਤ ਤੋਂ ਬਾਅਦ ਧਾਲੀਵਾਲ ਦੀ ਅਗਵਾਈ ’ਚ ਕੱਢਿਆ ਗਿਆ ਜੇਤੂ ਮਾਰਚ

Ad Position 21
No active advertisement
ਅਜੀਤ ਡੈਸਕ 30-05-2026
ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਇਤਿਹਾਸਕ ਕਸਬਾ ਰਮਦਾਸ ਦੀਆਂ ਨਗਰ ਕੌਂਸਲ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹੋਈ ਇਤਿਹਾਸਕ ਜਿੱਤ ਤੋਂ ਬਾਅਦ ਹਲਕਾ ਅਜਨਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ‘ਆਪ’ ਸਮਰਥਕਾਂ ਵਲੋਂ ਅਜਨਾਲਾ ਸ਼ਹਿਰ ਅੰਦਰ ਵਿਸ਼ਾਲ ਜੇਤੂ ਜਲੂਸ ਕੱਢਿਆ ਗਿਆ। ਜਿਸ ਦੌਰਾਨ ‘ਆਪ’ ਸਮਰਥਕਾਂ ਵਲੋਂ ਜਿੱਥੇ ਢੋਲ ਦੇ ਡੱਗੇ ਉੱਤੇ ਭੰਗੜੇ ਪਾਏ ਤੇ ਆਤਿਸ਼ਬਾਜ਼ੀ ਚਲਾਉਣ ਤੋਂ ਇਲਾਵਾ ਲੱਡੂ ਵੰਡੇ ਗਏ ਉੱਥੇ ਹੀ ਖੁੱਲ੍ਹੀ ਜੀਪ ਵਿਚ ਸਵਾਰ ਅਜਨਾਲਾ ਵਾਸੀਆਂ ਦਾ ਪਿਆਰ ਕਬੂਲ ਰਹੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਜੇਤੂ ਉਮੀਦਵਾਰਾਂ ਨੂੰ ਹਾਰ ਅਤੇ ਸਿਰੋਪਾ� ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਜੇਤੂ ਜਲੂਸ ਸਰਕਾਰੀ ਕਾਲਜ ਅਜਨਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਡੇਰਾ ਰੋਡ ‘ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚਿਆ ਜਿੱਥੇ ਵਿਧਾਇਕ ਧਾਲੀਵਾਲ ਵਲੋਂ ਜੇਤੂ ਉਮੀਦਵਾਰਾਂ ਅਤੇ ਆਪਣੇ ਸਮਰਥਕਾਂ ਸਮੇਤ ਨਤਮਸਤਕ ਹੋ ਕੇ ਇਸ ਵੱਡੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਸਬਾ ਰਮਦਾਸ ਦੇ ਲੋਕਾਂ ਵਲੋਂ ਮਿਲੇ ਅਥਾਹ ਪਿਆਰ ਅਤੇ ਸਹਿਯੋਗ ਲਈ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਉਨ੍ਹਾਂ ਦੇ ਇਸ ਪਿਆਰ ਬਦਲੇ ਇਸ ਇਤਿਹਾਸਕ ਕਸਬੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਉਹ ਆਪਣਾ ਫ਼ਰਜ਼ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ 4 ਸਾਲਾਂ ‘ਚ ਹੋਏ ਰਿਕਾਰਡਤੋੜ ਅਤੇ ਮਿਸਾਲੀ ਵਿਕਾਸ ਦੀ ਬਦੌਲਤ ਅੱਜ ਸਮੁੱਚੇ ਪੰਜਾਬ ਅੰਦਰ ਸੂਬੇ ਦੇ ਲੋਕਾਂ ਨੇ ‘ਆਪ’ ਦੇ ਹੱਕ ਵਿਚ ਵੱਡਾ ਫ਼ਤਵਾ ਦੇ ਕੇ ਇਕ ਵਾਰ ਮੁੜ ਦਰਸਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਵੀ ਆਮ ਆਦਮੀ ਪਾਰਟੀ ਦਾ ਹੀ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੜ ਵੱਡੀ ਜਿੱਤ ਦਰਜ਼ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਏਗੀ। ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ‘ਆਪ’ ਸਿੱਖਿਆ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ‘ਆਪ’ ਸ਼ਹਿਰੀ ਰਮਦਾਸ ਦੇ ਪ੍ਰਧਾਨ ਹਰਪਾਲ ਸਿੰਘ ਸਿੰਧੀ, ‘ਆਪ’ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ �ਲ, ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨੇਵਾਲਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਸੰਤੋਖ ਸਿੰਘ ਜੌਹਲ ਕੋਟ ਗੁਰਬਖਸ਼, ਸਰਪੰਚ ਮਨਪ੍ਰੀਤ ਸਿੰਘ ਮੰਨੂੰ ਮੱਲ੍ਹੀ ਬੋਹੜਵਾਲਾ, ਕੰਵਲਜੀਤ ਕੌਰ, ਦਲਜੀਤ ਕੁਮਾਰ, ਅਮਨਦੀਪ ਕੌਰ ਸਿੰਧੀ, ਤਰਵਿੰਦਰ ਸਿੰਘ, ਕਰਨਜੀਤ ਸਿੰਘ ਬਿੱਟੂ, ਰਣਜੀਤ ਕੁਮਾਰ, ਗੁਰਮੀਤ ਕੌਰ, ਪਰਮਜੀਤ ਕੌਰ, ਗੌਰਵ ਭੰਡਾਰੀ ਤੇ ਰਮਨਦੀਪ ਕੌਰ (ਸਾਰੇ ਜੇਤੂ ਕੌਂਸਲਰ) ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਾਬਕਾ ਕੌਂਸਲਰ ਸੁਰਿੰਦਰ ਬੱਬੂ ਮਹਾਜਨ, ਐਡਵੋਕੇਟ ਸੰਦੀਪ ਕੌਸ਼ਲ, ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ, ਸਰਪੰਚ ਰਾਜਵਿੰਦਰ ਸਿੰਘ ਰਾਜੂ, ਕਾਬਲ ਸਿੰਘ ਪੱਛੀਆ, ਬਲਜੀਤ ਸਿੰਘ ਅੜਾਇਆ, ਰਾਜਬੀਰ ਕੌਰ ਚਾਹਲ, ਗੁਰਨਾਮ ਸਿੰਘ ਕਮੀਰਪੁਰਾ, ਚੇਅਰਮੈਨ ਰਮੇਸ਼ ਮਹਾਜਨ, ਸ਼ਿਵਦੀਪ ਸਿੰਘ ਚਾਹਲ, ਜਸਪਿੰਦਰ ਸਿੰਘ ਛੀਨਾ, ਗੁਰਦੇਵ ਸਿੰਘ ਗੁਲਾਬ, ਸਰਪੰਚ ਅੰਮ੍ਰਿਤਪਾਲ ਸਿੰਘ ਪੰਡੋਰੀ, ਜਰਮਨਜੀਤ ਸਿੰਘ ਜੋਬਨ ਤੇੜੀ, ਭੁਪਿੰਦਰ ਸਿੰਘ ਮਾਣਾ, ਸਰਪੰਚ ਜਗਰੂਪ ਸਿੰਘ ਮੱਦੂਸਾਂਗਾ, ਸ਼ੇਰ ਸਿੰਘ ਭੁੱਲਰ ਪੰਡੋਰੀ, ਜਰਨੈਲ ਸਿੰਘ ਪਵਾਰ, ਸਿਮਰ ਸਾਹੋਵਾਲ, ਮਾਨਵ ਰੋਖੇ, ਅਮਿੱਤ ਪੁਰੀ, ਸਾਬਕਾ ਸਰਪੰਚ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਮਨਪ੍ਰੀਤ ਸਿੰਘ ਮੰਨੂ ਮੱਲੀ, ਸਰਪੰਚ ਰਾਜਿਵੰਦਰ ਸਿੰਘ ਰਾਜੂ, ਸਰਪੰਚ ਸੰਤੋਖ ਸਿੰਘ ਕੋਟ ਗੁਰਬਖਸ਼ ਸਮੇਤ ਵੱਡੀ ਗਿਣਤੀ ਵਿਚ ‘ਆਪ’ ਅਹੁਦੇਦਾਰ ਤੇ ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂ ਸੂਬਾ ਪ੍ਰਧਾਨ ਲਗਾਉਣ ਤੋਂ ਬਾਅਦ ਭਾਜਪਾ ਦੇ ਨਵੇੇਂ ਜ਼ਿਲ੍ਹਾ ਪ੍ਰਧਾਨ ਲਗਾਉਣ ਦੀ ਤੇਜ਼ ਹੋਈ ਚਰਚਾ ਅਗਲੀ ਖ਼ਬਰ ਮਜੀਠਾ ’ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ 13 ਵਾਰਡਾਂ ਵਿਚੋਂ 7 ’ਤੇ ਆਪ ਅਤੇ 6 ’ਤੇ ਸ਼੍ਰੋਮਣੀ ਅਕਾਲੀ ਦਲ ਜੇਤੂ
Ad Position 24
No active advertisement