01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਾਬਕਾ ਵਿਧਾਇਕ ਭਲਾਈਪੁਰ ਨੇ ਇੰਦਰਜੀਤ ਸਿੰਘ ਸੇਰੋਂ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਸਾਬਕਾ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 03-06-2026
ਬਾਬਾ ਬਕਾਲਾ ਸਾਹਿਬ, 2 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਕਾਂਗਰਸ ਵਿਧਾਇਕ ਸੰਤੋਖ ਸਿੰਘ ਭਪਾਈਪੁਰ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ-2027 ਲਈ ਪਿੰਡ ਪਿੰਡ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੋਰਦਿਆਂ ਪਿੰਡ ਸੇਰੋਂ ਬਾਘਾ ਵਿਖੇ ਸਾਬਕਾ ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ | ਇਸ ਮੌਕੇ ਸ: ਭਲਾਈਪੁਰ ਨੇ ਦੱਸਿਆ ਕਿ ਹਲਕੇ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਲੋਕ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਹੁਣ ਕਾਂਗਰਸ ਨੂੰ ਰਾਜ ਭਾਗ ਸੌਂਪਿਆ ਜਾਵੇ | ਉਨ੍ਹਾਂ ਕਿਹਾ ਕਿ ਆਪ ਦੀਆਂ ਸ਼ਰੇਆਮ ਧੱਕੇਸਾਹੀਆਂ ਦੇ ਬਾਵਜੂਦ ਵੀ ਰਈਆ ਦੀਆਂ 5 ਵਾਰਡਾਂ ਵਿਚ 2 ਵਾਰਡਾਂ ਉਪਰ ਲੋਕਾਂ ਨੇ ਸਾਡੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ ਅਤੇ ਸਮੁੱੱਚੀ ਰਈਆ ਵਿਚੋਂ ਵੋਟ ਬੈਂਕ ਦੇਖਿਆ ਜਾਏ ਤਾਂ ਕਾਂਗਰਸ ਨੂੰ 1017 ਵੋਟਾਂ ਅਤੇ ਆਪ ਨੂੰ 912 ਵੋਟਾਂ ਮਿਲੀਆਂ ਹਨ | ਜਿਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਰਈਆ ਦੀਆਂ 13 ਹੀ ਵਾਰਡਾਂ 'ਤੇ ਚੋਣ ਹੁੰਦੀ ਤਾਂ ਕਾਂਗਰਸ ਦੇ ਸਾਰੇ ਹੀ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਦੇ ਸਨ | ਉਨ੍ਹਾ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਤਕੜੇ ਹੋ ਜਾਓ, ਆਉਣ ਵਾਲਾ ਭਵਿੱਖ ਕਾਂਗਰਸ ਦਾ ਹੈ | ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ, ਸਾ: ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਸਾਬਕਾ ਕੌਂਸਲਰ, ਸਰਪੰਚ ਦਲਜੀਤ ਸਿੰਘ ਭੱੱੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਪ੍ਰਧਾਨ ਅਰਸ਼ ਬੱਲ, ਪ੍ਰਧਾਨ ਜਰਮਨਜੀਤ ਸਿੰਘ ਜਸਪਾਲ, ਗੁਰਬਿੰਦਰ ਸਿੰਘ ਸਾਹਬੀ ਸਾਬਕਾ ਸਰਪੰਚ ਕੋਟ ਮਹਿਤਾਬ, ਗੁਰਮੇਜ ਸਿੰਘ ਚੀਮਾ ਵੜੈਚ, ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਪ੍ਰਭ ਥੋਥੀਆਂ, ਸਰਪੰਚ ਦਲਬੀਰ ਸਿੰਘ ਸਠਿਆਲਾ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਪ੍ਰਧਾਨ ਪਰਮਪ੍ਰੀਤ ਸਿੰਘ ਸਾਬ੍ਹੀ ਛੱਜਲਵਡੀ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਲਖਵਿੰਦਰ ਸਿੰਘ ਭਿੰਡਰ, ਹਰਿੰਦਰ ਸਿੰਘ ਮੱਲ੍ਹਾ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਹਰਪਾਲ ਸਿੰਘ ਜਲਾਲਾਬਾਦ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਨਿਰਮਲ ਸਿੰਘ ਪੱਡਾ, ਸਰਪੰਚ ਟੋਨੀ ਦਨਿਆਲ ਸਰਪੰਚ ਨੌਬੀ ਨਰੌਤਮਪੁਰ, ਸਾਹਬੀ ਟਪਿਆਲਾ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਜਗਦੀਪ ਸਿੰਘ ਮਾਨ ਪੀ.ਏ. ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗੁੱਜਾ ਪੀਰ ਦੀ ਯਾਦ 'ਚ ਖ਼ੂਨਦਾਨ ਤੇ ਸਾਲਾਨਾ ਮੇਲਾ ਮਨਾਇਆ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਪੰਜ ਮੋਬਾਈਲ ਫ਼ੋਨ ਬਰਾਮਦ
Ad Position 24