ਨਵਾਂ ਪਿੰਡ, 2 ਜੂਨ (ਜਸਪਾਲ ਸਿੰਘ)-ਰਾਏਪੁਰ ਕਲਾਂ ਵਿਖੇ ਮੁਕਦਸ ਦਰਗਾਹ 'ਤੇ ਬਾਬਾ ਗੁੱਜਾ ਪੀਰ ਤੇ ਉਨ੍ਹਾਂ ਦੇ ਚਰਨ ਸੇਵਕ ਖ਼ਾਕ-ਏ-ਸੁਪਰਦ ਬਾਬਾ ਦਿਆਲ ਗਿਰ ਦੀ ਯਾਦ 'ਚ ਮੌਜੂਦਾ ਗੱਦੀ ਨਾਸ਼ੀਨ ਬਾਬਾ ਵਿੱਕੀ ਗਿਰ ਦੀ ਅਗਵਾਈ 'ਚ ਨੌਜਵਾਨਾਂ ਵਲੋਂ ਸਮੁੱਚੇ ਨਗਰ ਤੇ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਮਨੁੱਖਤਾ ਦੀ ਭਲਾਈ ਹਿੱਤ ਖ਼ੂਨਦਾਨ ਕੈਂਪ ਤੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਲੰਗੀ ਰਾਤ ਫੱਕਰ ਪ੍ਰੰਪਰਾ ਅਨੁਸਾਰ ਮਹਿੰਦੀ ਤੇ ਝੰਡਾ ਚੜਾਉਣ ਦੀ ਪਵਿੱਤਰ ਰਸਮ ਹੋਈ | ਮੇਲੇ ਦੀ ਆਰੰਭਤਾ ਸਵੇਰੇ ਸਾਈਾ ਦੀ ਮੁਕਦਸ ਦਰਗਾਹ ਉੱਪਰ ਚਾਦਰ ਚੜ੍ਹਾਉਣ ਨਾਲ ਹੋਈ | ਚੜ੍ਹੇ ਦਿਨ ਆਪਣੇ ਮੁਰਸ਼ਦ ਨੂੰ ਸ਼ਰਧਾ ਦਾ ਆਕੀਦਾ ਭੇਂਟ ਕਰਨ ਵਾਲੇ ਸਾਈਾ ਦੇ ਮਰੀਦਾਂ ਤੇ ਸੁੱਖਣਾ ਧਾਰਕਾਂ ਦਾ ਦਰਗਾਹ 'ਤੇ ਆਉਣ- ਜਾਣ ਦਾ ਸਾਰਾ ਦਿਨ ਤਾਂਤਾ ਲੱਗਾ ਰਿਹਾ | ਬਾਅਦ ਦੁਪਹਿਰ ਸੂਫੀ ਗਾਇਕ ਪ੍ਰਵੇਜ਼ ਆਲਮ ਵਲੋਂ ਸੂਫੀ ਗਾਇਕੀ ਨਾਲ ਸਾਈਾ ਦੇ ਮਰੀਦਾਂ ਨੂੰ ਮੁਰਸ਼ਦ ਨਾਲ ਜੋੜਿਆ ਗਿਆ | ਇਸ ਮੌਕੇ ਅਕਾਲ ਪੁਰਖ ਕੀ ਫੌਜ਼ ਵਲੋਂ ਲਾਏ ਗਏ ਖ਼ੂਨਦਾਨ ਕੈਂਪ 'ਚ ਨੌਜਵਾਨਾਂ ਵਲੋਂ ਵੱਧ ਚੜ ਕੇ ਖ਼ੂਨਦਾਨ ਕੀਤਾ ਗਿਆ | ਸ਼ਾਮ ਨੂੰ ਮੇਲੇ ਦੀ ਸਮਾਪਤੀ 'ਤੇ ਬਾਬਾ ਵਿੱਕੀ ਗਿਰ ਵਲੋਂ ਮੇਲਾ ਪ੍ਰਬੰਧਕਾਂ ਤੇ ਵਿਸ਼ੇਸ਼ ਸਹਿਯੋਗੀਆਂ ਜਿਨ੍ਹਾਂ 'ਚ ਰਸ਼ਪਾਲ ਸਿੰਘ, ਜਸਬੀਰ ਸਿੰਘ ਜੱਸੀ, ਰਾਜ ਸੰਧੂ ਦੀ ਤਰਫ਼ੋਂ ਗੁਰਨਾਮ ਸਿੰਘ ਗਾਮੋ, ਸਾਬ ਸਿੰਘ, ਬਾਬਾ ਕਸ਼ਮੀਰ ਸਿੰਘ, ਕੰਵਲਜੀਤ, ਬਾਬਾ ਕੇਵਲ ਸਿੰਘ, ਸਤਨਾਮ ਸਿੰਘ ਸੱਤੂ, ਗੁਰਦੀਪ ਸਿੰਘ, ਜਤਿੰਦਰ ਸਿੰਘ ਪੰਚ, ਜਗਜੀਤ ਸਿੰਘ ਜੱਗਾ ਪੰਚ, ਕੁਲਵਿੰਦਰ ਸਿੰਘ ਕਿੰਦਾ ਪੰਚ, ਨਿਕੂ, ਮਨੀ ਮਿੰਟੂ ਰਾਏਪੁਰ ਤੇ ਜਗਿੰਦਰ ਸਿੰਘ ਆਦਿ ਨੂੰ ਕੀਤਾ ਗਿਆ |