07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗ੍ਰੰਥੀ ਭਾਈ ਦਿਲਬਾਗ ਸਿੰਘ ਵਰਪਾਲ ਨੂੰ ਸੇਵਾ ਮੁਕਤ ਹੋਣ 'ਤੇ ਕੀਤਾ ਸਨਮਾਨਿਤ <br/>

Ad Position 21
No active advertisement
ਸੇਵਾ ਮੁਕਤ ਹੋਏ ਗ੍ਰੰਥੀ ਦਿਲਬਾਗ ਸਿੰਘ ਨੂੰ ਗੁਰੂ ਬਖਸਿਸ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਨਾਹਰ ਸਿੰਘ ਤੇ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਆਦਿ | ਤਸਵੀਰ : ਜੱਸਾ ਅਨਜਾਣ <br/> 06-06-2026
ਚੱਬਾ, 5 ਜੂਨ (ਜੱਸਾ ਅਨਜਾਣ)-ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਬਾਬੇ ਸ਼ਹੀਦਾਂ) ਵਿਖੇ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਨਿਭਾਅ ਰਹੇ ਗ੍ਰੰਥੀ ਗਿਆਨੀ ਦਿਲਬਾਗ ਸਿੰਘ ਵਰਪਾਲ ਜੋ 31 ਮਈ 2026 ਨੂੰ ਸੇਵਾ ਮੁਕਤ ਹੋਏ ਸਨ | ਉਨ੍ਹਾਂ ਨੇ ਸੇਵਾ ਮੁਕਤ ਹੋਣ 'ਤੇ ਆਪਣੇ ਗ੍ਰਹਿ ਵਰਪਾਲ ਵਿਖੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਪਰਸੋਂ ਰੋਜ ਤੋਂ ਰਖਾਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਗਿਆਨੀ ਸੁਖਵਿੰਦਰ ਸਿੰਘ ਭੰਗਾਲਾ, ਗਿਆਨੀ ਲਖਮੀਰ ਸਿੰਘ ਕੱਕਾ ਕੰਡਿਆਲਾ ਧਰਮ ਪ੍ਰਚਾਰ ਕਮੇਟੀ ਤਰਨਤਾਰਨ ਸਾਹਿਬ ਆਦਿ ਨੇ ਗ੍ਰੰਥੀ ਦਿਲਬਾਗ ਸਿੰਘ ਵਰਪਾਲ ਦੇ ਜੀਵਨ ਤੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਗੁਰੂ ਦੇ ਭੈਅ 'ਚ ਰਹਿੰਦਿਆਂ 19 ਸਾਲ ਵੱਖ-ਵੱਖ ਗੁਰਧਾਮਾਂ 'ਚ ਗ੍ਰੰਥੀ ਸਿੰਘ ਵਜੋਂ ਇਮਾਨਦਾਰੀ, ਤਨਦੇਹੀ ਤੇ ਨਿਸ਼ਠਾਪੂਰਵਕ ਸੇਵਾਵਾਂ ਨਿਭਾਈਆਂ ਹਨ | ਇਸ ਸਮਾਗਮ ਦੌਰਾਨ ਪੁੱਜੇ ਸੰਤ ਬਾਬਾ ਲੱਖਾ ਸਿੰਘ ਕਿਲਾ ਅਨੁੰਦਗੜ੍ਹ ਸਾਹਿਬ, ਸੰਤ ਬਾਬਾ ਨਾਹਰ ਸਿੰਘ ਸਾਧ, ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬਾਨਾਂ ਤੇ ਗੁਰਦੁਆਰਾ ਬਾਬੇ ਸ਼ਹੀਦਾਂ ਤੋਂ ਆਏ ਸਮੂਹ ਗ੍ਰੰਥੀ ਸਿੰਘਾਂ ਵਲੋਂ ਸੇਵਾ ਮੁਕਤ ਹੋਏ ਗ੍ਰੰਥੀ ਗਿਆਨੀ ਦਿਲਬਾਗ ਸਿੰਘ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਿਆਨੀ ਦਿਲਬਾਗ ਸਿੰਘ ਨੇ ਕਿਹਾ ਕਿ ਬੰਦਾ ਗਲਤੀਆਂ ਦਾ ਪੁਤਲਾ ਹੈ, ਉਨ੍ਹਾਂ ਕੋਲੋਂ ਗੁਰਧਾਮਾਂ 'ਚ ਸੇਵਾਵਾਂ ਨਿਭਾਉਂਦਿਆਂ ਜਾਣੇ ਅਣਜਾਣੇ ਵਿਚ ਕਈ ਭੁੱਲਾਂ ਹੋ ਗਈਆਂ ਹੋਣਗੀਆਂ | ਇਸ ਮੌਕੇ ਜਤਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਬਾਬੇ ਸ਼ਹੀਦਾਂ, ਬਲਦੇਵ ਸਿੰਘ ਧੁੰਨ ਸੁਪਰਵਾਈਜਰ, ਗੁਰਲਾਲ ਸਿੰਘ ਇੰਚਾਰਜ, ਪ੍ਰਤਾਪ ਸਿੰਘ ਮੰਡ, ਹਰਪ੍ਰੀਤ ਸਿੰਘ ਮੰਡ, ਗੁਰਪ੍ਰੀਤ ਸਿੰਘ ਪੱਟੀ, ਗ੍ਰੰਥੀ ਨਿਰਮਲ ਸਿੰਘ, ਭਾਈ ਦਇਆ ਸਿੰਘ, ਧਰਮਪ੍ਰੀਤ ਸਿੰਘ, ਧਰਮ ਸਿੰਘ ਵਰਪਾਲ, ਸੁੱਖਾ ਸਿੰਘ ਵਲਟੋਹਾ, ਭਾਈ ਮਨਦੀਪ ਸਿੰਘ, ਭਾਈ ਗੁਰਦੀਪ ਸਿੰਘ, ਗਿਆਨੀ ਜਤਿੰਦਰ ਸਿੰਘ ਵਰਪਾਲ ਵਿਦਿਆਰਥੀ ਦਮਦਮੀ ਟਕਸਾਲ, ਜੋਗਾ ਸਿੰਘ ਸੇਵਾਦਾਰ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਭਗਤਾਂ ਵਾਲਾ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਨਿਗਮ ਵਲੋਂ ਜਾਗਰੂਕਤਾ ਸੈਮੀਨਾਰ <br/>
Ad Position 24
No active advertisement