22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਡੀ.ਏ.ਵੀ. ਕਾਲਜ ਵਿਖੇ ਏਆਈ-ਪਾਵਰਡ ਟੀਚਿੰਗ 'ਤੇ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 08-06-2026
ਅੰਮਿ੍ਤਸਰ, 7 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮਿ੍ਤਸਰ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ, ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਅਤੇ ਪੀਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਆਈ. ਟੀ. ਦੇ ਸਾਂਝੇ ਸਹਿਯੋਗ ਹੇਠ 'ਏ. ਆਈ.-ਪਾਵਰਡ ਟੀਚਿੰਗ : ਭਵਿੱਖ ਦੇ ਕਲਾਸਰੂਮ' ਵਿਸ਼ੇ 'ਤੇ ਤਿੰਨ ਦਿਨਾਂ ਫੈਕਲਟੀ ਸਮਰੱਥਾ-ਨਿਰਮਾਣ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਡਾ. ਪ੍ਰਤੀਕ ਭਾਟੀਆ, ਸਕੂਲ ਆਫ਼ ਇਲੈਕਟਰੀਕਲ ਇੰਜੀਨੀਅਰਿੰਗ ਐਂਡ ਕੰਪਿਊਟਰ ਸਾਇੰਸ, ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਪੁਲਮੈਨ, ਯੂ. ਐਸ. ਏ. ਦੇ ਐਸੋਸੀਏਟ ਪ੍ਰੋਫੈਸਰ ਦੁਆਰਾ ਅਯੋਜਿਤ ਕੀਤੀ ਗਈ | ਤਿੰਨ ਦਿਨਾਂ ਦੇ ਦੌਰਾਨ, ਉਨ੍ਹਾਂ ਨੇ ਆਧੁਨਿਕ ਸਿੱਖਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਧਦੀ ਮਹੱਤਤਾ ਅਤੇ ਇਸਦੇ ਵਿਹਾਰਕ ਉਪਯੋਗਾਂ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਭਾਗੀਦਾਰਾਂ ਨੂੰ ਏ. ਆਈ.-ਅਧਾਰਤ ਡਿਜੀਟਲ ਟੂਲਸ, ਇੰਟਰਐਕਟਿਵ ਟੀਚਿੰਗ ਤਕਨੀਕਾਂ ਅਤੇ ਨਵੀਨਤਾਕਾਰੀ ਕਲਾਸਰੂਮ ਡਿਜ਼ਾਈਨ ਦੀਆਂ ਬਾਰੀਕੀਆਂ ਨਾਲ ਜਾਣੂੰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਕਿਵੇਂ ਏ. ਆਈ. ਟੂਲ ਸਿੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਇੰਟਰਐਕਟਿਵ ਅਤੇ ਵਿਦਿਆਰਥੀ-ਕੇਂਦਿ੍ਤ ਬਣਾ ਸਕਦੇ ਹਨ | ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ, ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅਜਿਹੇ ਸਮਾਗਮ ਅਧਿਆਪਕਾਂ ਨੂੰ ਸਮੇਂ ਦੀਆਂ ਮੰਗਾਂ ਦੇ ਅਨੁਕੂਲ ਹੋਣ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ | ਉਨ੍ਹਾਂ ਨੇ ਡਾ. ਪ੍ਰਤੀਕ ਭਾਟੀਆ, ਪ੍ਰੋ. ਜੇ. ਜੇ. ਮਹੇਂਦਰੂ, ਪ੍ਰੋ. ਮਨਪ੍ਰੀਤ ਕੌਰ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਨੂੰ ਵਰਕਸ਼ਾਪ ਦੀ ਸਫਲਤਾ 'ਤੇ ਵਧਾਈ ਦਿੱਤੀ | ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਵਰਕਸ਼ਾਪ 'ਚ ਉਤਸ਼ਾਹ ਨਾਲ ਹਿੱਸਾ ਲਿਆ | ਸੈਸ਼ਨ ਨੂੰ ਬਹੁਤ ਲਾਭਦਾਇਕ ਅਤੇ ਢੁਕਵਾਂ ਦੱਸਦਿਆਂ, ਭਾਗੀਦਾਰਾਂ ਨੇ ਬੇਨਤੀ ਕੀਤੀ ਕਿ ਭਵਿੱਖ 'ਚ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਪਾਰਟੀ ਛੱਡਣ ਵਾਲਿਆਂ ਸਰਪੰਚਾਂ ਨੂੰ ਕੀਤੀ ਸਖ਼ਤ ਤਾੜਨਾ ਅਗਲੀ ਖ਼ਬਰ ਕੌਂਸਲਰ ਵਿਰਾਟ ਦੇਵਗਨ ਵਲੋਂ ਸ਼ਹਿਰ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਰੱਖਣ ਦੀ ਮੁਹੰਮ ਦੀ ਕੀਤੀ ਸ਼ੁਰੂਆਤ
Ad Position 24