22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਈ.ਆਰ. ਸਪੈਸ਼ਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-06-2026
ਸਠਿਆਲਾ, 7 ਜੂਨ (ਜਗੀਰ ਸਿੰਘ ਸਫਰੀ)-ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ਾਂ 'ਤੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਈ.ਆਰ. ਲਈ ਸਪੈਸ਼ਲ ਕੈਂਪ ਲਗਾਇਆ ਗਿਆ | ਇਸ ਬਾਰੇ ਸੁਪੁਰਵਾਈਜ਼ਰ ਰੁਪਿੰਦਰਜੀਤ ਸਿੰਘ ਔਲਖ ਅਤੇ ਏ.ਐੱਲ.ਐੱਮ.ਟੀ. ਗਗਨਦੀਪ ਸਿੰਘ ਸਠਿਆਲਾ ਨੇ ਦੱਸਿਆ ਹੈ ਐੱਸ.ਡੀ.ਐੱਮ. ਜਸ਼ਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਦੇ ਨਿਰਦੇਸ਼ਾਂ 'ਤੇ ਸਰਕਾਰੀ ਕੰਨਿਆ ਹਾਈ ਸਠਿਆਲਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੇਦਾਦਪੁਰ ਬਣੇ ਬੂਥਾਂ 'ਤੇ ਬੀ.ਐੱਲ.ਓਜ਼ ਵਲੋਂ ਜਿਹੜੇ ਵੋਟਰ 2003 ਦਾ ਡਾਟਾ ਦੇਣ ਤੋਂ ਰਹਿ ਗਏ ਸਨ ਤੇ ਉਨ੍ਹਾਂ ਵੋਟਰਾਂ ਦੀ ਮੈਪਕਿੰਗ ਕੀਤੀ ਗਈ ਹੈ | ਇਸ ਮੌਕੇ ਬੀ.ਐੱਲ.ਓਜ਼ ਸੁਨੀਤਾ ਦੇਵੀ, ਮੈਡਮ ਪ੍ਰਭਜੋਤ ਕੌਰ, ਕੰਵਲਜੀਤ ਕੌਰ, ਰਾਜਵਿੰਦਰ ਕੌਰ, ਸੁਖਮਿੰਦਰ ਸਿੰਘ, ਰੁਪਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਜਿਹੜੇ ਵੋਟਰ 2003 ਦਾ ਡਾਟਾ ਨਹੀਂ ਦੇ ਸਕੇ, ਉਨ੍ਹਾਂ ਵੋਟਰਾਂ ਦੀ ਮੈਪਕਿੰਗ ਕੀਤੀ ਗਈ ਹੈ | ਉਕਤ ਬੀ.ਐੱਲ.ਓਜ਼ ਨੇ ਦੱਸਿਆ ਹੈ ਕਿ ਜਿਹੜੇ ਵੋਟਰ ਐਨਮੈਪ ,ਗੈਰ ਹਾਜ਼ਰ ਜਾਂ ਮੌਤ ਹੋ ਚੁੱਕੀ ਹੈ ਤੇ ਉਨ੍ਹਾ ਵੋਟਰਾਂ ਦੀ ਮਾਰਕਿੰਗ ਕੀਤੀ ਗਈ ਹੈ | ਜਿਸ ਦੀ ਸੂਚੀ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਨੂੰ ਪੇਸ਼ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਤੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਪੁੱਜੀ ਪੈਦਲ ਯਾਤਰਾ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਨੇ ਪਾਰਟੀ ਛੱਡਣ ਵਾਲਿਆਂ ਸਰਪੰਚਾਂ ਨੂੰ ਕੀਤੀ ਸਖ਼ਤ ਤਾੜਨਾ
Ad Position 24