ਬਾਬਾ ਬਕਾਲਾ ਸਾਹਿਬ, 7 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਲੋਕਪਿ੍ਅਤਾ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਧਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ | ਇਹੀ ਕਾਰਨ ਹੈ ਕਿ ਹੁਣ 2027 'ਚ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ | ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ, ਸਾਬਕਾ ਸਾਂਸਦੀ ਸਕੱਤਰ ਅਤੇ ਭਾਜਪਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਆਪਣੇ ਗ੍ਰਹਿ ਮੀਆਂਵਿੰਡ ਵਿਖੇ ਭਾਜਪਾ ਦੇ ਸਰਕਲ ਪ੍ਰਧਾਨਾਂ, ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਅੰਮਿ੍ਤਸਰ ਦੇ ਜ: ਸੈਕਟਰੀ ਰਾਜੇਸ਼ ਟਾਂਗਰੀ, ਸਰਕਲ ਪ੍ਰਧਾਨ ਰਾਜੇਸ਼ ਦਨਿਆਲ, ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਕਰਮ ਸਿੰਘ ਖਿਲਚੀਆਂ, ਲਾਟ ਸਾਹਿਬ ਬਿਆਸ, ਸਰਵਿੰਦਰ ਸਿੰਘ ਬੌਬੀ, ਗੁਰਚਰਨ ਸਿੰਘ, ਕੈਪਟਨ ਜਸਪਾਲ ਸਿੰਘ, ਭੁਪਿੰਦਰ ਸਿੰਘ ਕੋਟ ਮਹਿਤਾਬ (ਸਾਰੇ ਸਰਕਲ ਪ੍ਰਧਾਨ), ਪ੍ਰਮਜੀਤ ਸਿੰਘ, ਤਰਲੋਕ ਸਿੰਘ ਜਵੰਦਪੁਰ, ਗੁਰਦੇਵ ਸਿੰਘ ਜਲਾਲਾਂਬਾਦ (ਤਿੰਨੇ ਸਾਬਕਾ ਸਰਪੰਚ), ਬਲਜੀਤ ਸਿੰਘ, ਜਸਵਿੰਦਰ ਸਿੰਘ ਪੱਪੀ, ਮਾਨ੍ਹ ਸਿੰਘ (ਤਿੰਨੋ ਬਿਆਸ), ਗਾਂਧੀ ਭਿੰਡਰ, ਜੱਸ ਭੋਰਸ਼ੀ, ਬੀਰ ਸਿੰਘ ਫੇਰੂਮਾਨ, ਜਗਜੀਤ ਸਿੰਘ ਫੇਰੂਮਾਨ, ਬਲਰਾਜ ਸਿੰਘ ਜੱਲੂਪੁਰ ਖੈੜਾ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਪੰਮਾ ਛਾਪਿਆਂਵਾਲੀ, ਅੰਗਰੇਜ ਸਿੰਘ ਵਡਾਲਾ, ਹੈਪੀ ਮੀਆਂਵਿੰਡ, ਅਰਜਨ ਸਿੰਘ ਰਈਆ, ਡਿਪਟੀ ਬਦੇਸ਼ਾ, ਆਦਿ ਵੀ ਹਾਜਰ ਸਨ |ੈ