08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਨੇ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮ ਚਲਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਅੰਮਿ੍ਤਸਰ, 9 ਜੂਨ (ਜਸਵੰਤ ਸਿੰਘ ਜੱਸ)¸ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵਿਖੇ ਵਿਸ਼ਵ ਵੈਟਰਨਰੀ ਦਿਵਸ ਨੂੰ ਸਮਰਪਿਤ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਅਤੇ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ | ਵੈਟਰਨਰੀ ਕਲੀਨਿਕਲ ਕੰਪਲੈਕਸ ਵਿਖੇ 'ਵੈਟਰਨਰੀਅਨ : ਗਾਰਡੀਅਨਜ਼ ਫੂਡ ਐਂਡ ਹੈਲਥ' ਵਿਸ਼ੇ 'ਤੇ ਕਰਵਾਏ ਇਸ ਸਮਾਗਮ ਮੌਕੇ ਪਸ਼ੂਆਂ ਲਈ ਐਂਟੀ-ਰੇਬੀਜ਼ ਟੀਕਾਕਰਨ, ਕੀੜੇ ਮਾਰਨ ਦੀ ਦਵਾਈ (ਡੀਵਰਮਿੰਗ) ਅਤੇ ਐਂਟੀ-ਟਿੱਕ ਬਾਥ ਮੁਫ਼ਤ ਉਪਲਬਧ ਕਰਵਾਏ ਗਏ ਤੇ ਇਹ ਸੇਵਾਵਾਂ ਪੂਰੇ ਹਫ਼ਤੇ ਲਈ ਜਾਰੀ ਰੱਖੀਆਂ ਗਈਆਂ | ਇਸ ਸਮਾਗਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਐੱਚ. ਕੇ. ਵਰਮਾ ਨੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ, ਡਾਇਰੈਕਟਰ ਕਲੀਨਿਕਸ ਡਾ. ਪੀ. ਐੱਸ. ਮਾਵੀ ਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ 'ਚ ਕੀਤਾ | ਇਸ ਦੌਰਾਨ ਵੈਟਰਨਰੀ ਮਾਹਿਰਾਂ ਵਲੋਂ ਪਸ਼ੂ ਸਿਹਤ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਗਿਆ, ਜਿਸ ਰਾਹੀਂ ਜ਼ਿੰਮੇਵਾਰ ਪਾਲਤੂ ਪਸ਼ੂ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਪਿ੍ੰ: ਡਾ. ਵਰਮਾ ਨੇ ਕਿਹਾ ਕਿ ਵੈਟਰਨਰੀ ਡਾਕਟਰ ਨਾ ਸਿਰਫ਼ ਪਸ਼ੂਆਂ ਦੀ ਸਿਹਤ ਦੇ ਰਖਵਾਲੇ ਹਨ, ਸਗੋਂ ਜਨਤਕ ਸਿਹਤ ਦੀ ਸੁਰੱਖਿਆ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ, ਬਿਮਾਰੀਆਂ ਦੀ ਰੋਕਥਾਮ ਅਤੇ ਸਮਾਜ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ 'ਚ ਵੈਟਰਨਰੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਵੱਧ ਰਹੀਆਂ ਹਨ | ਡਾ. ਨਾਗਪਾਲ ਨੇ ਕਿਹਾ ਕਿ ਅੱਜ ਵੈਟਰਨਰੀ ਡਾਕਟਰਾਂ ਨੂੰ ਸਮਾਜ 'ਚ ਵਿਸ਼ੇਸ਼ ਸਨਮਾਨ ਅਤੇ ਮਹੱਤਤਾ ਪ੍ਰਾਪਤ ਹੈ | ਉਹ ਤੰਦਰੁਸਤ ਪਸ਼ੂਧਨ ਅਤੇ ਪੋਲਟਰੀ ਦੀ ਸੰਭਾਲ ਰਾਹੀਂ ਮਨੁੱਖਤਾ ਲਈ ਪੋਸ਼ਣ ਸੁਰੱਖਿਆ ਯਕੀਨੀ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਦੀ ਮੰਗ ਬਹੁਤ ਜ਼ਿਆਦਾ ਹੈ | ਇਸ ਵੇਲੇ 20 ਤੋਂ 25 ਤੱਕ ਵੱਖ-ਵੱਖ ਸੰਸਥਾਵਾਂ ਨਵੇਂ ਵੈਟਰਨਰੀ ਡਾਕਟਰਾਂ ਦੀ ਉਡੀਕ ਕਰ ਰਹੀਆਂ ਹਨ | ਇਨ੍ਹਾਂ 'ਚ ਪਸ਼ੂ ਪਾਲਣ ਵਿਭਾਗ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਵੈਟਰਨਰੀ ਹਸਪਤਾਲ, ਦੁੱਧ ਅਤੇ ਮੀਟ ਪ੍ਰੋਸੈਸਿੰਗ ਉਦਯੋਗ, ਫਾਰਮਾਸਿਊਟੀਕਲ ਕੰਪਨੀਆਂ, ਫੌਜ ਅਤੇ ਅਰਧ-ਸੈਨਿਕ ਬਲ ਸ਼ਾਮਿਲ ਹਨ | ਸਮਾਗਮ ਦਾ ਸਮਾਪਨ ਪਸ਼ੂਆਂ 'ਚ ਬਿਮਾਰੀਆਂ ਦੀ ਰੋਕਥਾਮ ਅਤੇ ਉੱਚ ਗੁਣਵੱਤਾ ਵਾਲੇ ਪਸ਼ੂ ਉਤਪਾਦਾਂ ਦੇ ਉਤਪਾਦਨ ਲਈ ਹੋਰ ਜ਼ਿਆਦਾ ਯਤਨ ਕਰਨ ਦੇ ਸੰਕਲਪ ਨਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਕੀ ਵਡਾਲੀ ਵਿਖੇ ਹੋਏ ਝਗੜੇ ਉਪਰੰਤ ਘਰ ਦੇ ਬਾਹਰ ਚਲਾਈਆਂ ਗੋਲੀਆਂ ਅਗਲੀ ਖ਼ਬਰ ਸਵੱਛ ਸਰਵੇਖਣ ਦੀ ਟੀਮ ਨੇ ਪੂਰਬੀ ਜ਼ੋਨ ਦਾ ਕੀਤਾ ਦੌਰਾ <br/>
Ad Position 24