23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫਾਰਮਾਸਿਸਟਾਂ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਹੋਵੇਗੀ-ਬਾਬਾ ਕੋਹਰੀ <br/>

Ad Position 21
No active advertisement
ਆਰ. ਬੀ. ਐੱਸ. ਕੇ. ਦੀ ਫਾਰਮਾਸਿਸਟ ਯੂਨੀਅਨ ਦੀਆਂ ਮੰਗਾਂ ਸੰਬੰਧੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੰਦੇ ਹੋਏ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਤੇ ਹੋਰ ਆਗੂ | ਤਸਵੀਰ : ਹਰਜੀਤ ਸਿੰਘ <br/> 11-06-2026
ਅੰਮਿ੍ਤਸਰ, 10 ਜੂਨ (ਰੇਸ਼ਮ ਸਿੰਘ)-ਆਰ. ਬੀ. ਐੱਸ. ਕੇ. ਫਾਰਮਾਸਿਸਟ ਜੋ ਕਿ ਸਰਕਾਰੀ ਫਾਰਮਾਸਿਸਟ ਵਰਗਾ ਹੀ ਕੰਮ ਕਰਦੇ ਹਨ ਅਤੇ ਪੂਰੀ ਯੋਗਤਾ ਰੱਖਦੇ ਹਨ ਬਾਰੇ ਸਹੀ ਤਰੀਕੇ ਨਾਲ ਰਿਪੋਰਟ ਨਹੀਂ ਕੀਤੀ ਗਈ ਅਤੇ ਇਸ ਕਾਰਨ ਇਸ ਵਰਗ ਨਾਲ ਬੇਇਨਸਾਫ਼ੀ ਹੋ ਗਈ ਹੈ ਅਤੇ ਇਨ੍ਹਾਂ ਦੀ ਤਨਖਾਹ ਵਿਚ ਵਾਧਾ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਗਈ | ਇਹ ਪ੍ਰਗਟਾਵਾ ਅੱਜ ਇਥੇ ਫਾਰਮਾਸਿਸਟ ਯੁੂਨੀਅਨ ਦੇ ਸੂਬਾ ਪ੍ਰਧਾਨ ਬਾਬਾ ਸਮਸ਼ੇਰ ਸਿੰਘ ਕੋਹਰੀ ਤੇ ਹੋਰ ਆਗੂਆਂ ਵਲੋਂ ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੰਦਿਆਂ ਕੀਤਾ | ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੇ ਅਹਿਮ ਪ੍ਰੋਗਰਾਮ ਜਿਸ ਨੂੰ ਆਰ. ਬੀ. ਐੱਸ. ਕੇ. ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਤਹਿਤ ਸਕੂਲਾਂ ਦੇ ਬੱਚਿਆਂ ਦੀ ਸਿਹਤ ਦੀ ਜਾਂਚ ਕਰਕੇ ਬਿਮਾਰੀਆਂ ਲੱਭੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿਚ ਭੇਜਿਆ ਜਾਂਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਮੌਕੇ ਉੱਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ | ਇਸ ਸਾਰੇ ਪ੍ਰੋਗਰਾਮ ਵਿਚ ਆਯੁਰਵੈਦਿਕ ਡਾਕਟਰਾਂ ਤੋਂ ਇਲਾਵਾ ਸਟਾਫ ਨਰਸਿਜ ਅਤੇ ਫਾਰਮਾਸਿਸਟ ਰਲ ਮਿਲ ਕੇ ਕਰਦੇ ਹਨ | ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਹਾਈਕੋਰਟ ਦੇ ਇਕ ਫੈਸਲੇ ਵਿਚ ਇਨ੍ਹਾਂ ਸਾਰਿਆਂ ਬਾਰੇ ਡਾਇਰੈਕਟਰ ਐੱਨ.ਐੱਚ.ਐੱਮ ਨੂੰ ਸਪੀਕਿੰਗ ਆਰਡਰ ਦੇਣ ਲਈ ਕਿਹਾ ਗਿਆ ਸੀ ਤੋਂ ਬਾਅਦ ਸਟਾਫ ਨਰਸ ਦੇ ਗਰੇਡ ਨੂੰ ਸਰਕਾਰੀ ਨਰਸਿੰਗ ਸਟਾਫ਼ ਦੇ ਬਰਾਬਰ ਕਰਨ ਦੀ ਸਿਫਾਰਿਸ਼ ਡਾਇਰੈਕਟਰ ਵਲੋਂ ਕਰ ਦਿੱਤੀ ਗਈ ਸੀ | ਇਸ ਸਬੰਧੀ ਆਰ. ਬੀ. ਐੱਸ. ਕੇ. ਦੀ ਫਾਰਮਾਸਿਸਟ ਯੂਨੀਅਨ ਦੀਆਂ ਮੰਗਾਂ ਨੂੰ ਵਿਧਾਇਕ ਧਾਲੀਵਾਲ ਨੇ ਭਰੋਸਾ ਦਿਵਾਇਆ ਉਹ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨਾਲ ਨਿੱਜੀ ਤੌਰ ਤੇ ਗੱਲ ਕਰਕੇ ਇਹ ਮਾਮਲਾ ਹੱਲ ਕਰਾਉਣ ਦਾ ਯਤਨ ਕਰਨਗੇ | ਇਸ ਮੌਕੇ ਜਥੇਬੰਦੀ ਦੇ ਆਗੂ ਨਿਸ਼ਾਨ ਸਿੰਘ, ਗੁਰਤੇਜ ਸਿੰਘ, ਸੰਗੀਤਾ ਦੀਪਕ, ਨਰਿੰਦਰ ਸਿੰਘ, ਸੁਖਪਾਲ ਸਿੰਘ, ਬਲਜੀਤ ਕੌਰ, ਤਰਜਿੰਦਰ ਸਿੰਘ, ਹਰਜੀਤ ਕੌਰ, ਦਿਨੇਸ਼, ਜਸ਼ਨ, ਨੇਹਾ ਅਨੰਦ, ਗੁਰਜੀਤ ਸਿੰਘ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਭਾਰਤ ਦੇ ਸੱਦੇ 'ਤੇ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਲੱਗਾ ਧਰਨਾ <br/> ਅਗਲੀ ਖ਼ਬਰ ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਲੁਧਿਆਣਾ ਤੋਂ ਮਿਲੀਆਂ <br/>
Ad Position 24