15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬੱਲ ਕਲਾਂ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ <br/>

Ad Position 21
No active advertisement
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੰਦੀਪ ਖੋਸਲਾ | ਤਸਵੀਰ : ਹਰਜੀਤ ਸਿੰਘ <br/> 12-06-2026
ਅੰਮਿ੍ਤਸਰ, 11 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਬੱਲ ਕਲਾਂ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਅਮੋਰ ਕੈਮੀਕਲਜ਼, ਜਗਦੰਬੇ ਇੰਡਸਟਰੀਅਲ ਅਸਟੇਟ ਮਜੀਠਾ ਰੋਡ ਅੰਮਿ੍ਤਸਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਵਲੋਂ ਕੀਤੀ ਗਈ, ਜਿਸ 'ਚ ਉਨ੍ਹਾਂ ਵਲੋਂ ਸੀਵਰੇਜ ਬਲਾਕੇਜ, ਸੜਕ ਨਿਰਮਾਣ ਲੰਬਿਤ, ਫੈਕਟਰੀਆਂ ਤੋਂ ਨਿਯਮਤ ਕੂੜਾ ਇਕੱਠਾ ਕਰਨ, ਵੱਖਰਾ ਫਾਇਰ ਬਿ੍ਗੇਡ ਸਟੇਸ਼ਨ ਬਣਾਉਣ, ਸੀਵਰੇਜ ਐਕਸਟੈਂਸ਼ਨ ਆਦਿ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੱੁਕਿਆ | ਮੀਟਿੰਗ 'ਚ ਯਾਦਵਿੰਦਰ ਸਿੰਘ ਡੀ. ਐੱਸ. ਪੀ. ਅਟਾਰੀ, ਅਭਿਸ਼ੇਕ ਬਾਂਸਲ ਵਾਈਸ ਚੇਅਰਮੈਨ ਟਰੇਡਰਜ਼ ਕਮਿਸ਼ਨ ਅੰਮਿ੍ਤਸਰ ਅਤੇ ਕਪਿਲ ਚੱਢਾ ਚੇਅਰਮੈਨ ਟਰੇਡ ਕਮਿਸ਼ਨ ਅੰਮਿ੍ਤਸਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਅਭਿਸ਼ੇਕ ਬਾਂਸਲ ਨੇ ਭਰੋਸਾ ਦਿੱਤਾ ਕਿ ਸਾਰੀਆਂ ਮੰਗਾਂ ਤੁਰੰਤ ਸਰਕਾਰ ਕੋਲ ਉਠਾਈਆਂ ਜਾਣਗੀਆਂ | ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨਾਲ ਨਿਰੰਤਰ ਤਾਲਮੇਲ ਰਾਹੀਂ ਉਦਯੋਗਿਕ ਖੇਤਰ ਨੂੰ ਦਰਪੇਸ਼ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਜਨਰਲ ਸਕੱਤਰ ਰਾਜਨ ਮਹਿਰਾ, ਸੀਨੀਅਰ ਉਪ ਪ੍ਰਧਾਨ ਸੰਜੀਵ ਮਹਾਜਨ, ਚੇਅਰਮੈਨ ਜਗਦੀਸ਼ ਅਰੋੜਾ, ਸੰਯੁਕਤ ਸਕੱਤਰ ਅਨੁਜ ਦਿਲਾਵਰੀ, ਕਾਰਜਕਾਰੀ ਮੈਂਬਰ ਅਮਨ ਦਿਲਾਵਰੀ, ਨਿਤਿਨ ਖੰਨਾ, ਲਲਿਤ ਅਗਰਵਾਲ, ਮੋਹਿਤ ਬਾਂਸਲ, ਅਸ਼ੋਕ ਕੰਧਾਰੀ ਤੇ ਸੰਜੀਵ ਅਰੋੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਿੱਥੇ ਸਫ਼ਾਈ ਹੁੰਦੀ ਹੈ, ਉੱਥੇ ਤੰਦਰੁਸਤੀ, ਸੁੰਦਰਤਾ ਤੇ ਖੁਸ਼ਹਾਲੀ ਵੱਸਦੀ ਹੈ-ਪਿ੍ੰ. ਡਾ. ਆਤਮ ਸਿੰਘ ਰੰਧਾਵਾ <br/> ਅਗਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ 20 ਡਿਸਪੋਜ਼ਲਾਂ 'ਤੇ ਲਗਾਏ ਜਾਣਗੇ ਸੈਂਸਰ, ਨਵੇਂ ਜਨਰੇਟਰ ਖਰੀਦਣ ਲਈ ਵੀ ਨਿਗਮ ਲਗਾਏਗਾ ਟੈਂਡਰ
Ad Position 24