02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਲੱਖੂਵਾਲ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ, �ਔਰਤ ਸਮੇਤ 5 ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 13-06-2026
ਅੰਮ੍ਰਿਤਸਰ, 12 ਜੂਨ (ਰੇਸ਼ਮ ਸਿੰਘ)-ਬੀਤੇ ਦਿਨੀ ਪਿੰਡ ਲੱਖੂਵਾਲ ਵਿਖੇ ਇਕ ਵਿਅਕਤੀ ਦਾ ਭੇਦ ਭਰੇ ਹਾਲਾਤ ‘ਚ ਹੋਏ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਇਕ ਹਫ਼ਤੇ ਦੇ ਅੰਦਰ ਅੰਦਰ ਸੁਲਝਾ ਲਈ ਹੈ ਪੁਲਿਸ ਵਲੋਂ ਇਸ ਕਤਲ ਲਈ ਲੋੜੀਂਦੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ‘ਚ ਇਕ �ਔਰਤ ਵੀ ਸ਼ਾਮਿਲ ਹੈ। ਇਸ ਕਤਲ ਲਈ ਵਰਤੀ ਗਈ ਸਾਇਕਲ ਦੀ ਗਰਾਰੀ ਜੋ ਲੋਹੇ ਦੇ ਪਾਇਪ ਨਾਲ ਫਿੱਟ ਕੀਤੀ ਸੀ ਤੇ ਇਨੋਵਾ ਕਾਰ ਵੀ ਪੁਲਿਸ ਵਲੋਂ ਬਰਾਮਦ ਕਰ ਲਈ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਨਿੰਮੋ ਕੌਰ ਉਰਫ ਨਿੰਮੋ ਵਾਸੀ ਪਿੰਡ ਸ਼ਹਿਜ਼ਾਦਾ, ਮੰਗਤਾ ਸਿੰਘ, ਸਤਿੰਦਰ ਸਿੰਘ, ਜਸ਼ਨਦੀਪ ਤਿੰਨੋ ਵਾਸੀਆਂ ਸੈਦਪੁਰ ਖੁਰਦ ਤੇ ਸਰਵਣ ਸਿੰਘ ਵਾਸੀ ਝੰਜਭਿੰਡੀਸੈਦਾ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਬੀਤੇ 4 ਜੂਨ ਨੂੰ ਪਿੰਡ ਲੱਖੂਵਾਲ ਥਾਣਾ ਅਜਨਾਲਾ ‘ਚ 1 ਨਾਮਲੂਮ ਵਿਅਕਤੀ ਦੀ ਲਾਸ਼ ਮਿਲੀ ਸੀ। ਜਿਸ ਦੇ ਮੂੰਹ ਅਤੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਲੱਗੀਆਂ ਹੋਈਆਂ ਸਨ। ਇਸ ਸੰਬੰਧੀ ਕਾਬੂ ਕੀਤੇ ਗਏ ਮੁਲਜ਼ਮਾਂ ਵਲੋਂ ਕੀਤੇ ਗਏ ਇੰਕਸ਼ਾਫ ਅਤੇ ਕੀਤੀ ਗਈ ਪੁੱਛਗਿੱਛ ਦੌਰਾਨ ਮੰਨਿਆ ਕਿ ੳਨ੍ਹਾਂ ਸਾਰਿਆਂ ਨੇ ਰਲ ਕੇ ਸੁਖਵਿੰਦਰ ਸਿੰਘ ਉਰਫ ਸਰਵਣ ਦਾ ਕਤਲ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਇਸ ਸੰਬੰਧੀ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਦੀਪ ਸਿੰਘ ਡੀ.ਐੱਸ.ਪੀ. ਅਜਨਾਲਾ, ਕੁਲਵਿੰਦਰ ਸਿੰਘ ਐੱਸ.ਐੱਚ.�. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਕਸ਼ਮੀਰ ਦੇ ਇਕ ਗੁਰਦੁਆਰਾ ਸਾਹਿਬ ਦਾ ਨਾਂ ਤਬਦੀਲ ਕਰਨ ਦੇ ਮਾਮਲੇ ’ਚ ਪ੍ਰਬੰਧਕਾਂ ਨੂੰ ਅੱਜ ਸਕੱਤਰੇਤ ਵਿ... ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਬੱਚਿਆਂ ਲਈ ਸਮਰ ਉਤਸਵ
Ad Position 24
No active advertisement