01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਜਨਤਕ ਜਥੇਬੰਦੀਆਂ ਵਲੋਂ ਡੀ. ਐੱਸ. ਪੀ. ਅਜਨਾਲਾ ਦੇ ਦਫ਼ਤਰ ਮੂਹਰੇ ਧਰਨਾ

Ad Position 21
No active advertisement
ਅਜੀਤ ਡੈਸਕ 15-06-2026

12 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਖੇਤਰ ‘ਚ ਦਿਨ-ਬ-ਦਿਨ ਵੱਧ ਰਹੀਆਂ ਪੁਲਿਸ ਵਧੀਕੀਆਂ ਤੇ ਰਾਜਸੀ ਪੁਲਿਸ ਗੱਠਜੋੜ ਤੋਂ ਸਤਾਏ ਹੋਏ ਪੀੜਿਤ ਲੋਕਾਂ ਨੇ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਡੀ.ਅੱੈਸ.ਪੀ. ਅਜਨਾਲਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਹ ਭਰਿਆ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਇਨਸਾਫ਼ ਦੀ ਗੁਹਾਰ ਲਗਾਈ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਰਤ-ਪਾਕਿ ਬਾਰਡਰ ਦੀ 5 ਕਿੱਲੋਮੀਟਰ ਦੀ ਪੱਟੀ ‘ਚ ਰਾਜਸੀ ਪੁਲਿਸ ਤੇ ਭੌ-ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ ਤੇ ਉਹ ਇਸ ਪਛੜੇ ਇਲਾਕੇ ਚੇ ਭੋਲੇ-ਭਾਲੇ ਲੋਕਾਂ ਨੂੰ ਜ਼ਮੀਨਾਂ ਦੇ ਮਸਲੇ ਵਿਚ ਉਲਜਾ ਕੇ ਲੱਖਾਂ ਰੁਪਏ ਬਟੋਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ ਕਲਾਂ ਦੇ ਕਿਸਾਨ ਨਿਰਮਲ ਸਿੰਘ ਨੇ ਪਹਿਲਾਂ 12 ਕਨਾਲਾਂ ਜ਼ਮੀਨ ਪਿੰਡ ਸਾਰੰਗਦੇਵ ਦੇ ਕਿਸਾਨ ਸ਼ਮਸ਼ੇਰ ਸਿੰਘ ਕੋਲੋਂ ਅਕਤੂਬਰ 2025 ਅਤੇ ਬਾਅਦ ਵਿਚ ਢਾਈ ਕਨਾਲ ਜ਼ਮੀਨ ਉਸੇ ਕਿਸਾਨ ਕੋਲੋਂ ਦਸੰਬਰ 2025 ਵਿਚ ਖ਼ਰੀਦੀ, ਇਨ੍ਹਾਂ ਦੋਹਾਂ ਜ਼ਮੀਨਾਂ ਦੀ ਰਜਿਸਟਰੀ ਤੇ ਇੰਤਕਾਲ ਵੀ ਹੋ ਚੁੱਕੀ ਹੈ ਤੇ ਨਿਰਮਲ ਸਿੰਘ ਬਕਾਇਦਾ ਇਹ ਜ਼ਮੀਨ ਵਾਹ ਵੀ ਰਿਹਾ ਹੈ ਪਰ ਇਸ ਪਿੰਡ ਦਾ ਮੌਜੂਦਾ ਸਰਪੰਚ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ ਜਦੋਂ ਕਿ ਜਨਤਕ ਜਥੇਬੰਦੀਆਂ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੀਆਂ। ਬੁਲਾਰਿਆਂ ਨੇ ਵੱਖ-ਵੱਖ ਪਿੰਡਾਂ ‘ਚ ਬਣਾਏ ਗਏ ਝੂਠੇ ਕੇਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਧਰਨੇ ਦੌਰਾਨ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਜਨਤਕ ਜਥੇਬੰਦੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੇ ਸਾਰੇ ਕੇਸਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ ਅਤੇ ਕਿਸਾਨ ਨਿਰਮਲ ਸਿੰਘ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਹੋਰਨਾਂ ਕੇਸਾਂ ਦੀ ਵੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ। ਇਸ ਮੌਕੇ ਸੀਨੀਅਰ ਆਗੂ ਗੁਰਨਾਮ ਸਿੰਘ ਉਮਰਪੁਰਾ, ਰਜਿੰਦਰ ਸਿੰਘ ਭਲਾ ਪਿੰਡ, ਜੱਗਾ ਸਿੰਘ ਡੱਲਾ, ਪ੍ਰੋ: ਮਾਲਕ ਸਿੰਘ ਗੁਰਾਲਾ, ਸਤਵਿੰਦਰ ਸਿੰਘ ਉਠੀਆ, ਦਲਜੀਤ ਸਿੰਘ ਸੋਨੂੰ ਰਾਏਪੁਰ ਕਲਾਂ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਭਲਾ ਪਿੰਡ, ਪ੍ਰਧਾਨ ਜਤਿੰਦਰ ਸਿੰਘ ਜਾਫਰਕੋਟ, ਜਤਿੰਦਰ ਸਿੰਘ ਗਾਇਕ ਗੁਰਪਾਲ ਗਿੱਲ ਸੈਦਪੁਰ, ਕਾਲਾ ਸਿੰਘ ਡੱਲਾ, ਫ਼ੌਜੀ ਰੇਸ਼ਮ ਸਿੰਘ ਤੇ ਕੁਲਦੀਪ ਸਿੰਘ ਅਜਨਾਲਾ, ਸਰਪੰਚ ਬਲਕਾਰ ਸਿੰਘ ਜੋਸ਼, ਸੱਤਪਾਲ ਸਿੰਘ ਸਾਰੰਗਦੇਵ, ਰਸ਼ਪਾਲ ਸਿੰਘ ਸਾਹੋਵਾਲ, ਜੱਗਪ੍ਰੀਤ ਸਿੰਘ ਜੋਸ਼, ਦਵਿੰਦਰ ਸਿੰਘ ਰਿਆੜ, ਗੁਰਵੰਤ ਸਿੰਘ ਰਾਏਪੁਰ ਕਲਾਂ ਤੇ ਹਰਜਿੰਦਰ ਸਿੰਘ ਛੀਨਾ ਰਾਏਪੁਰ ਖ਼ੁਰਦ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਤੂਫ਼ਾਨ ਕਾਰਨ ਪਾਵਰਕਾਮ ਦਾ 50 ਲੱਖ ਰੁਪਏ ਤੋਂ ਵੱਧ ਦਾ ਹੋਇਆ ਨੁਕਸਾਨ, 800 ਦੇ ਕਰੀਬ ਖੰਭੇ ਤੇ 60 ਤੋਂ ਵੱਧ ਟਰਾਂਸਫ਼ਾਰਮਰ... ਅਗਲੀ ਖ਼ਬਰ ਵਪਾਰੀਆਂ ਨੇ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਚ ਸੁਧਾਰ ਦੀ ਕੀਤੀ ਅਪੀਲ
Ad Position 24
No active advertisement