18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸ੍ਰੀ ਲਕਸ਼ਮੀ ਨਾਰਾਇਣ ਮੰਦਰ (ਸ੍ਰੀ ਦੁਰਗਿਆਣਾ ਤੀਰਥ) ਦਾ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 25-06-2026
ਅੰਮ੍ਰਿਤਸਰ, 24 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਸ੍ਰੀ ਲਕਸ਼ਮੀ ਨਰਾਇਣ ਮੰਦਰ (ਸ੍ਰੀ ਦੁਰਗਿਆਣਾ ਮੰਦਰ) ਦਾ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ‘ਚ ਫੁੱਲਾਂ ਦੀ ਸਜਾਵਟ ਤੇ ਦੀਪ ਮਾਲਾ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਸ੍ਰੀ ਦੁਗਰਿਆਣਾ ਤੀਰਥ ‘ਚ ਭਗਵਾਨ ਸ੍ਰੀ ਠਾਕੁਰ ਜੀ ਨੂੰ ਮੋਤੀਆਂ ਦੇ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਵੇਰੇ 6 ਵਜੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਠਾਕੁਰ ਜੀ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ। ਸਵੇਰੇ 8:30 ਵਜੇ ਸ਼ਿੰਗਾਰ ਆਰਤੀ ਕੀਤੀ ਗਈ। ਉਪਰੰਤ ਹਵਨ ਯੱਗ ਕੀਤਾ, ਜਿਸ ‘ਚ ਵੱਡੀ ਗਿਣਤੀ ‘ਚ ਕਮੇਟੀ ਅਹੁਦੇਦਾਰਾਂ, ਮੈਂਬਰਾਂ ਤੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਤੋਂ ਬਾਅਦ ਪ੍ਰਸਿੱਧ ਭਜਨ ਮੰਡਲੀਆਂ ਨੇ ਸ੍ਰੀ ਹਰਿ ਨਾਮ ਸੰਕੀਰਤਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਅਤੇ ਸ਼ਾਮ 6 ਵਜੇ ਨੌਕਾ ਵਿਹਾਰ ਤੋਂ ਬਾਅਦ ਸੰਧਿਆ ਆਰਤੀ ਅਤੇ 7.30 ਵਜੇ ਦੀਵਿਆਂ ਨਾਲ ਮਹਾਂਆਰਤੀ ਕੀਤੀ ਗਈ, ਜਿਸ ਵਿਚ ਭਾਰੀ ਗਿਣਤੀ ‘ਚ ਸ਼ਰਧਾਲੂਆਂ ਨੇ ਹਾਜ਼ਰੀ ਦਰਜ ਕਰਕੇ ਸ੍ਰੀ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋ: ਲਕਸ਼ਮੀਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸ੍ਰੀ ਦੁਰਗਿਆਣਾ ਤੀਰਥ ਦਾ ਨੀਂਹ ਪੱਥਰ ਪੰਡਿਤ ਮਦਨਮੋਹਨ ਮਾਲਵੀਆ ਨੇ ਸਾਲ 1925 ਵਿਚ ਗੰਗਾ ਦੁਸਹਿਰੇ ਵਾਲੇ ਦਿਨ ਰੱਖਿਆ ਸੀ। ਝੀਲ ਦੇ ਵਿਚਕਾਰ ਬਣੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਇਕ ਪਾਸੇ ਸ੍ਰੀ ਰਾਮ ਦਰਬਾਰ ਅਤੇ ਦੂਜੇ ਪਾਸੇ ਸ੍ਰੀ ਰਾਧਾ ਕ੍ਰਿਸ਼ਨ ਮੌਜੂਦ ਹਨ। ਜਦਕਿ ਭਗਵਾਨ ਸ੍ਰੀ ਲਕਸ਼ਮੀ ਨਰਾਇਣ ਵਿਚਕਾਰ ਬਿਰਾਜਮਾਨ ਹਨ। ਪੇਂਟਿੰਗ ਦੀ ਕਾਂਗੜਾ ਸ਼ੈਲੀ ਅਤੇ ਕੱਚ ਦੀ ਨੱਕਾਸ਼ੀ ਮੰਦਰ ਵਿਚ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੀ ਹੈ। ਇਹ ਮੰਦਰ ਗੁਰੂਹਰਸਹਾਏ ਮੱਲ ਕਪੂਰ ਦੁਆਰਾ ਸੰਕਲਪਿਤ ਅਤੇ ਬਣਾਇਆ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਵਲੋਂ ‘ਇਕ ਸ਼ਹਿਰ, ਇਕ ਆਪਰੇਟਰ’ ਪ੍ਰੋਜੈਕਟ ਦੀ ਸ਼ੁਰੂਆਤ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ 21 ਜ਼ਿਲ੍ਹਿਆਂ ’ਚ ਮੋਦੀ-ਟਰੰਪ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24