16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਿਧਾਇਕ ਡਾ. ਅਜੇ ਗੁਪਤਾ ਵਲੋਂ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਢਾਬ ਖਟੀਕਾਂ ਵਿਖੇ ਜਨਾਨਾ ਹਸਪਤਾਲ ਦੇ ਨਾਲ ਲਗਦੀ ਖਾਲੀ ਜ਼ਮੀਨ ‘ਤੇ ਕ੍ਰਿਕਟ ਪ੍ਰੇਮੀਆਂ ਲਈ ਇਕ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਉਦਘਾਟਨ ਕੀਤਾ। ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਇਸ ਗਰਾਊਂਡ ਦੇ ਨਾਲ ਇਕ ਜਿੰਮ ਵੀ ਬਣਾਇਆ ਜਾਵੇਗਾ ਤੇ ਗਰਾਊਂਡ ਦੇ ਆਲੇ-ਦੁਆਲੇ 20 ਫੁੱਟ ਉੱਚੇ ਜਾਲ ਲਗਾਏ ਜਾਣਗੇ। ਗਰਾਊਂਡ ਪੂਰੀ ਤਰ੍ਹਾਂ ਰੌਸ਼ਨ ਹੋਵੇਗਾ ਤਾਂ ਜੋ ਕ੍ਰਿਕਟ ਪ੍ਰੇਮੀ ਰਾਤ ਨੂੰ ਵੀ ਇਥੇ ਅਭਿਆਸ ਕਰ ਸਕਣ। ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ ਇਹ ਮਿੰਨੀ ਗਰਾਊਂਡ ਢਾਬ ਖਟੀਕਾਂ ਅਤੇ ਆਲੇ-ਦੁਆਲੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਕਿਹਾ ਕਿ ਲਗਪਗ 45 ਲੱਖ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਗਿਆ ਹੈ। ਡਾ. ਅਜੇ ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 55 ਵਿਚ ਗਲੀ ਸੁਨਿਆਰਿਆਂ ਅਤੇ ਇਸ ਦੇ ਆਲੇ ਦੁਆਲੇ ਦੀਆਂ ਗਲੀਆਂ ਦੀ ਉਸਾਰੀ ਦਾ ਉਦਘਾਟਨ ਕੀਤਾ। ਇਸ ਗਲੀ ‘ਚ ਸੀਵਰੇਜ ਸਿਸਟਮ ਦੀ ਮੁਰੰਮਤ ਤੇ ਕੰਕਰੀਟ ਨਾਲ ਪੱਕਾ ਕੀਤਾ ਜਾਵੇਗਾ। ਇਸ ਮੌਕੇ ਡਾ. ਸਾਰਥਕ ਗੁਪਤਾ, ਮੰਨੂ ਪਹਿਲਵਾਨ, ਗੁਰਮੀਤ ਸਿੰਘ, ਸਾਜਨ ਕੁਮਾਰ, ਰਜਨੀ, ਲਕਸ਼ਮੀ ਰਾਣੀ, ਸੋਨੂੰ ਮਹਾਜਨ, ਰੋਹਿਤ ਕੁਮਾਰ ਅਤੇ ਸਥਾਨਕ ਨਿਵਾਸੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਗਊਸ਼ਾਲਾ ਕੰਪਲੈਕਸ ਵਿਖੇ ਉਰਸ ਪ੍ਰੋਗਰਾਮ ਹੋਣ ’ਤੇ ਇਤਰਾਜ਼ ਪ੍ਰਗਟਾਇਆ ਅਗਲੀ ਖ਼ਬਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ
Ad Position 24