07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹੁਣ ਬੀ. ਆਰ. ਟੀ. ਐੱਸ. ਦੇ ਮੈਟਰੋ ਬੱਸ ਲਾਂਘੇ ਦਾ ਵੀ ਪੈ ਜਾਵੇਗਾ ਭੋਗ

Ad Position 21
No active advertisement
ਅਜੀਤ ਡੈਸਕ 01-07-2026

ਅੰਮ੍ਰਿਤਸਰ, 30 ਜੂਨ (ਹਰਮਿੰਦਰ ਸਿੰਘ)-ਪੰਜਾਬ ਦਾ ਪਲੇਠਾ 600 ਕਰੋੜ ਦਾ ਬੀ. ਆਰ. ਟੀ. ਐੱਸ. ਦਾ ਮੈਟਰੋ ਬੱਸ ਸੇਵਾ ਪ੍ਰੋਜੈਕਟ ਜੋ ਕਰੀਬ 3 ਸਾਲ ਤੋਂ ਠੱਪ ਪਿਆ ਹੈ। ਮੈਟਰੋ ਬੱਸਾਂ ਨੂੰ ਚਲਾਉਣ ਲਈ ਇਨ੍ਹਾਂ ਲਈ ਵਿਸ਼ੇਸ਼ ਲਾਂਘਾ ਬਣਾਇਆ ਗਿਆ ਹੁਣ ਉਸ ਲਾਂਘੇ ਨੂੰ ਵੀ ਖਤਮ ਕਰਨ ਦੀਆਂ ਤਿਆਰੀਆਂ ਹੋ ਗਈਆਂ ਹਨ। ਹੁਣ ਜਲਦ ਹੀ ਮੈਟਰੋ ਬੱਸ ਲਾਂਘੇ (ਕੋਰੀਡੋਰ) ਦਾ ਭੋਗ ਪੈ ਜਾਵੇਗਾ। 2014 ‘ਚ ਬੀ. ਆਰ. ਟੀ. ਐੱਸ. ਪ੍ਰੋਜੈਕਟ ਲਿਆਂਦਾ ਗਿਆ ਜੋ ਦੋ ਸਾਲ ਦੇ ਸਮੇਂ ‘ਚ ਮੁਕੰਮਲ ਹੋਇਆ ਅਤੇ 2016 ਵਿਚ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਦੇ ਹੋਏ ਸ਼ਹਿਰ ‘ਚ 92 ਮੈਟਰੋ ਬੱਸਾਂ ਆਈਆਂ ਜਿਨ੍ਹਾਂ ‘ਚੋਂ ਤਿੰਨ ਰੂਟਾਂ ‘ਤੇ 86 ਬੱਸਾਂ ਚਲਾਈਆਂ ਗਈਆਂ ਸਨ। ਇਹ ਪ੍ਰੋਜੈਕਟ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਸੀ ਅਤੇ ਫਿਰ ਸ਼ੁਰੂ ਹੋ ਜਾਂਦਾ ਰਿਹਾ, ਪਰ 2 ਜੁਲਾਈ 2023 ਤੋਂ ਇਹ ਸੇਵਾ ਅਜਿਹੀ ਬੰਦ ਹੋਈ ਲੋਕ ਹੁਣ ਤੱਕ ਉਸ ਦੇ ਮੁੜ ਚੱਲਣ ਦੀ ਉਡੀਕ ਕਰੀ ਜਾਂਦੇ ਹਨ ਪਰ ਜਿਸ ਤਰ੍ਹਾਂ ਦੀ ਹਲਾਤਾ ਬਣ ਗਏ ਉਸ ਤੋਂ ਸਾਫ਼ ਹੋ ਗਿਆ ਹੈ ਕਿ ਇਹ ਪ੍ਰੋਜੈਕਟ ਸੁਪਨਾ ਬਣ ਕੇ ਰਹਿ ਜਾਵੇਗਾ। ਪਹਿਲਾਂ ਤੋਂ ਬੰਦ ਪਈਆਂ ਮੈਟਰੋ ਬੱਸਾਂ ਦੇ ਫਿਰ ਸਟੇਸ਼ਨਾਂ ‘ਚੋਂ ਮਸ਼ੀਨਰੀ ਅਤੇ ਹੋਰ ਸਾਮਾਨ ਉਤਾਰ ਲਿਆ ਗਿਆ ਹੁਣ ਮੈਟਰੋ ਬੱਸ ਲਾਂਘੇ ਨੂੰ ਵੀ ਖਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਅਗਲੇ ਦਿਨਾਂ ‘ਚ ਇਸ ਵਿਸ਼ੇਸ਼ ਲਾਂਘੇ ਬਾਕੀ ਸੜਕ ਦੇ ਮਿਲਾ ਦਿੱਤਾ ਜਾਵੇਗਾ। ਜਿਸ ਦੀ ਸ਼ੁਰੂਆਤ ਛੇਹਰਟਾ ਰੂਟ ਤੋਂ ਕੀਤੀ ਜਾਣ ਦੀ ਸੰਭਾਵਨਾ ਹੈ। ਵੈਸੇ ਵੀ ਲਾਂਘੇ ਦੇ ਦੋਵਾਂ ਪਾਸਿਆਂ ‘ਤੇ ਲਗਾਈਆਂ ਗਰਿੱਲਾਂ ਵੀ ਬਹੁਤ ਥਾਵਾਂ ਤੋਂ ਪਹਿਲਾਂ ਹੀ ਚੋਰੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਨਿਊ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ਓਵਰ ਬ੍ਰਿਜ ਕਰ ਕੇ ਬੀ.ਆਰ.ਟੀ.ਐੱਸ. ਲਾਂਘੇ ਨੂੰ ਤੋੜਿਆ ਗਿਆ ਹੈ। ਹੁਣ ਜੋ ਬਾਕੀ ਲਾਂਘਾ ਵੀ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਲਾਂਘੇ ਦੇ ਖ਼ਤਮ ਹੋਣ ਨਾਲ ਸੜਕਾਂ ਦੀ ਚੌੜਾਈ ਵੱਧ ਜਾਵੇਗੀ। ਆਉਣ ਵਾਲੇ ਸਮੇਂ ਅੰਮ੍ਰਿਤਸਰ ‘ਚ ਕੇਂਦਰ ਸਰਕਾਰ ਦੀ ਮਦਦ ਨਾਲ ਈ ਬੱਸਾਂ ਚਲਾਉਣ ਦੀ ਯੋਜਨਾ ਹੈ ਇਸ ਪ੍ਰੋਜੈਕਟ ‘ਤੇ ਕੰਮ ਚਲ ਰਿਹਾ ਹੈ। ਇਹ ਈ ਬੱਸਾਂ ਵੀ ਬਾਕੀ ਟਰੈਫਿਕ ਦੇ ਨਾਲ ਚਲਾਏ ਜਾਣ ਦੀ ਤਜਵੀਜ ਹੈ। ਇਸ ਲਈ ਮੈਟਰੋ ਬੱਸ ਲਾਂਘੇ ਦੀ ਕੋਈ ਮਕਸਦ ਨਹੀਂ ਰਹਿ ਜਾਂਦਾ ਇਸ ਲਈ ਮੈਟਰੋ ਬੱਸ ਲਾਂਘੇ ਦਾ ਹੁਣ ਭੋਗ ਪੈਣ ਵਾਲਾ ਹੈ, ਜਿਸ ਬਾਰੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਆਪਣੇ ਫੇਸ ਬੁਕ ਪੇਜ ‘ਤੇ ਟਵੀਟ ਕੀਤਾ ਹੈ। ਡਾ: ਸੰਧੂ ਦਾ ਕਹਿਣਾ ਹੈ ਕਿ ਇਸ ਸੰਬੰਧੀ ਨਗਰ ਨਿਗਮ ਵਲੋਂ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਸਰਕਾਰ ਨੇ ਪ੍ਰਵਾਨ ਕਰ ਦਿੱਤਾ ਹੈ। ਦੂਸਰੇ ਪਾਸੇ ਇਸ ਸੰਬੰਧੀ ਮੇਅਰ ਜਤਿੰਦਰ ਸਿੰਘ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੀ.ਆਰ.ਟੀ.ਐੱਸ. ਦੇ ਮੈਟਰੋ ਬੱਸ ਲਾਂਘੇ ਸੰਬੰਧੀ ਬੀਤੇ ਦਿਨ ਚੰਡੀਗੜ੍ਹ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਜਰੂਰ ਹੋਈ ਹੈ ਪਰ ਨਗਰ ਨਿਗਮ ਕੋਲ ਇਸ ਲਾਂਘੇ ਨੂੰ ਖਤਮ ਕਰਨ ਸੰਬੰਧੀ ਸਰਕਾਰ ਵਲੋਂ ਕੋਈ ਵੀ ਲਿਖਤ ਰੂਪ ਵਿਚ ਕੁਝ ਵੀ ਪ੍ਰਾਪਤ ਨਹੀਂ ਹੋਇਆ।

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਖੇਤੀਬਾੜੀ ਕੋਰਸਾਂ ਦੇ ਦਾਖ਼ਲੇ ਸੰਬੰਧੀ ਕੌਂਸਲਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਮਲ੍ਹਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਨਾਲ ਮੀਰਾਂਕੋਟ ’ਚ ਗੁਰਮਤਿ ਕੈਂਪ ਲਗਾਇਆ
Ad Position 24