ਜੇਠੂਵਾਲ, 7 ਜੁਲਾਈ (ਮਿੱਤਰ ਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ ਬਟਾਲਾ ਰੋਡ ’ਤੇ ਸਥਿਤ ਆਨੰਦ ਕਾਲਜ ਜੇਠੂਵਾਲ ਅੰਮ੍ਰਿਤਸਰ ਦੀ ਸਥਾਪਨਾ 1987 ’ਚ ਨਰਸਿੰਗ ਕਾਲਜ ਦੀ ਸ਼ੁਰੂਆਤ ਤੋਂ ਕੀਤੀ ਗਈ । ਜਿਸ ਅਧੀਨ ਏਐਨਐਮ, ਜੀ.ਐਨ.ਐੱਮ, ਬੀ.ਐਸ. ਸੀ. ਨਰਸਿੰਗ, ਪੋਸਟ ਬੇਸਿਕ ਬੀਐਸ ਸੀ ਨਰਸਿੰਗ ਆਦਿ ਕੋਰਸਾਂ ਦਾ ਆਗਾਜ਼ ਕੀਤਾ ਗਿਆ ਅਤੇ ਅਨੰਦ ਕਾਲਜ ਜੇਠੂਵਾਲ ਸਿੱਖਿਆ, ਨਰਸਿੰਗ ਦੇ ਖੇਤਰ ’ਚ ਸੂਬੇ ਭਰ ’ਚ ਵਿਲੱਖਣ ਸਥਾਨ ਹਾਸਿਲ ਕਰ ਕਰਕੇ ਮੱਲਾਂ ਮਾਰ ਰਿਹਾ ਹੈ। ਇਸ ਤਰ੍ਹਾਂ ਸਾਲ 2005 ’ਚ ਕਾਲਜ ਵਲੋਂ ਨਵੀਂ ਐਜੂਕੇਸ਼ਨ ਸੰਸਥਾ ਸ਼ੁਰੂ ਕੀਤੀ ਗਈ, ਜਿਸ ਵਿਚ ਡੀ.ਐਲ.ਐਡ ਬੀ.ਐੱਡ ਅਤੇ ਐਮ.ਐੱਡ ਆਦਿ ਕੋਰਸ ਚਲਾਏ ਜਾ ਰਹੇ ਹਨ । ਇਸ ਤਰ੍ਹਾਂ ਕਾਲਜ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਉਜਵਲ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2021 ਤੋਂ ਸਾਇੰਸ ਗਰੁੱਪ ਲਈ ਮਨਜ਼ੂਰੀ ਵੀ ਮਿਲ ਗਈ ਸੀ। ਇਸ ਕਾਲਜ ਵਲੋਂ ਅਕਾਦਮਿਕ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੇ ਵੋਕੇਸ਼ਨਲ ਟ੍ਰੇਨਿੰਗ, ਪਰਸਨੈਲਿਟੀ ਡਿਵੈਲਪਮੈਂਟ ਅਤੇ ਬੱਚਿਆਂ ਨੂੰ ਭਵਿੱਖ ਦੇ ਮੁਕਾਬਲਿਆਂ ਤੇ ਨਾਲ ਨਾਲ ਪੜ੍ਹਾਈ ਵੀ ਕਰਵਾਈ ਜਾਵੇਗੀ। ਜਿਹੜੇ ਵਿਦਿਆਰਥੀਆਂ ਦੇ 11ਵੀਂ ਜਮਾਤ ਤੋਂ 90 ਫੀਸਦੀ ਦੋ ਨੰਬਰ ਉੱਪਰ ਹੋਣਗੇ ਉਨ੍ਹਾਂ ਦੀ ਫੀਸ ਮੁਆਫ ਕੀਤੀ ਜਾਵੇਗੀ । ਲੜਕੀਆਂ ਵਾਸਤੇ ਡੇ ਬੋਰਡਿੰਗ ਅਤੇ ਅਤੇ ਰੈਜੀਡੈਂਸ਼ੀਅਲ ਦੋਹਾਂ ਤਰ੍ਹਾਂ ਦੇ ਪ੍ਰਬੰਧ ਕਾਲਜ ਵਲੋਂ ਕੀਤੇ ਗਏ ਹਨ । ਕਾਲਜ ਦੇ ਚੇਅਰਮੈਨ ਡਾਕਟਰ ਐਮ.ਐਮ. ਆਨੰਦ ਅਤੇ ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਅਨੰਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਨੰਦ ਕਾਲਜ ਪਹਿਲਾਂ ਵੀ ਸਿੱਖਿਆ ਅਤੇ ਨਰਸਿੰਗ ਦੇ ਖੇਤਰ ’ਚ ਕਈ ਮੱਲਾਂ ਮਾਰ ਚੁੱਕਿਆ ਹੈ । ਕਾਲਜ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਧਿਆਪਕਾਂ ਦੀ ਲਗਨ ਕਾਰਨ ਨਤੀਜੇ ਹਰ ਸਾਲ 100 ਫੀਸਦੀ ਆਉਂਦੇ ਹਨ । ਇਸ ਮੌਕੇ ਪ੍ਰਿੰਸੀਪਲ ਡਾ. ਕਵਲਬੀਰ ਕੌਰ ਮਹਲ, ਪ੍ਰਿੰਸੀਪਾਲ, ਰਚਨਾ ਕੁਮਾਰੀ, ਰੇਨੂ ਠਾਕੁਰ, ਰਮਨਜੀਤ ਕੌਰ ਸੋਹਲ, ਊਸ਼ਾ ਸਰੀਨ, ਬਲਜੀਤ ਕੌਰ, ਜਗਰੂਪ ਕੌਰ, ਜਿਯੋਤੀ ਬਾਲਾ ਆਦਿ ਸ਼ਾਮਿਲ ਸਨ।
ਆਨੰਦ ਕਾਲਜ ਐਜੂਕੇਸ਼ਨ ਤੇ ਨਰਸਿੰਗ ਸਿੱਖਿਆ ਦੇ ਖੇਤਰ ’ਚ ਸੂਬੇ ਭਰ ’ਚ ਮਾਰ ਰਿਹਾ ਮੱਲਾਂ
ਅਜੀਤ ਡੈਸਕ
08-07-2026