ਅੰਮ੍ਰਿਤਸਰ, 17 ਜੁਲਾਈ (ਰੇਸ਼ਮ ਸਿੰਘ)-ਪਹਿਲਾ ਸੁਵਿਧਾ ਕੇਂਦਰ ਤੇ ਹੁਣ ਸੇਵਾ ਕੇਂਦਰ ਵਜੋਂ ਜਾਣੇ ਜਾਂਦੇ ਅਤੇ ਇਥੇ ਏਕੀਕ੍ਰਿਤਕ ਨਾਗਰਿਕ-ਕੇਂਦਰ ਜਿਥੇ ਛੱਤ ਹੇਠ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਸੂਬਾ ਸਰਕਾਰ ਤੋਂ ਨਾਗਰਿਕ ਸੇਵਾ ਕੇਂਦਰ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ ਅੱਜ ਕੱਲ੍ਹ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਡਿਜ਼ੀਟਲ ਤੇ ਪ੍ਰੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਇਹ ਸੇਵਾ ਕੇਂਦਰ ਹਫਤੇ ਦੇ ਸਤ ਦਿਨ ਖੁੱਲ੍ਹਦੇ ਹਨ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਤਕਲੀਫ ਦੇ ਉਨ੍ਹਾਂ ਦੇ ਕੰਮ ਨਿਪਟਾਏ ਜਾ ਸਕਣ। ਦੂਜੇ ਪਾਸੇ ਜ਼ਿਲ੍ਹੇ ਦੇ ਪ੍ਰਬੰਧਕੀ ਸਮੂਹ ਸਥਿਤ ਮੁੱਖ ਸੇਵਾ ਕੇਂਦਰ ‘ਚ ਦਿਨ ਚੜਦੇ ਹੀ ਲੰਮੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਹਨ। ਜਿਸ ਕਾਰਨ ਇਥੇ ਆਏ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਲੰਬਿਤ ਅਰਜ਼ੀਆਂ ਦੀ ਗਿਣਤੀ ਵੀ ਧੜਾਧੜ ਵੱਧ ਰਹੀ ਹੈ ਤੇ ਪ੍ਰਸ਼ਾਸਨ ਨੂੰ ਅਰਜ਼ੀਆਂ ਦਾ ਨਿਪਟਾਰਾ ਕਰਨ ‘ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸੇਵਾਂ ਕੇਂਦਰਾਂ ‘ਚ ਜਨ ਸਧਾਰਨ ਨਾਲ ਜੁੜੇ ਸਰਕਾਰੀ ਕੰਮਕਾਜ਼ ਦੇ ਦਸਤਾਵੇਜ ਜਿਵੇਂ ਹਲਫਨ ਬਿਆਨ, ਰਾਸ਼ਨ ਕਾਰਡ, ਵੋਟਰ ਕਾਰਡ, ਆਈ. ਕਾਰਡ, ਆਧਾਰ ਕਾਰਡ, ਪੇਨ ਕਾਰਡ, ਲੇਬਰ ਕਾਰਡ, ਪੈਨਸ਼ਨ ਸਰਟੀਫਿਕੇਟ, ਅਨੂਸੁਚਿਤ ਜਾਤੀ, ਪਛੜੀਆਂ ਸ੍ਰੇਣੀਆਂ ਤੇ ਹੋਰ ਸ਼੍ਰੇਣੀਆਂ ਦੇ ਜਾਤੀ ਸਰਟੀਫਿਕੇਟ, ਰਿਹਾਇਸ਼ੀ ਤੇ ਆਮਦਨ ਸਰਟੀਫਿਕੇਟ, ਜਨਮ ਸਰਟੀਫਿਕੇਟ ਸਰਟੀਫਿਕੇਟ, ਪੁਲਿਸ ਵੈਰੀਫਿਕੇਸ਼ਨ ਤੇ ਵਿਦਿਆਰਥੀਆਂ ਨੂੰ ਹੋਰ ਲੋੜੀਂਦੇ ਦਸਤਾਵੇਜ਼ ਆਦਿ ਸੇਵਾਵਾਂ ਮੁਹਈਆਂ ਕਰਵਾਈਆਂ ਜਾਂਦੀਆਂ ਹਨ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਸਰਕਾਰ ਵਲੋਂ ਚੋਣ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਵੀ ਚਲ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਵੋਟਰ ਵੇਰਵੇ ਲੈਣ ‘ਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਲਈ ਵੀ ਵੱਡੀ ਤਾਦਾਦ ‘ਚ ਬੀਬੀਆਂ ਵਲੋਂ ਬਿਨੈ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਲੋੜੀਂਦੇ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਵੀ ਵੀ ਇਨ੍ਹੀ ਦਿਨੀਂ ਹੋੜ ਲੱਗੀ ਹੋਈ ਹੈ। ਇਸ ਤੋਂ ਇਲਾਵ ਜਨਮ ਸਰਟੀਫਿਕੇਟ ਲਈ ਨਗਰ ਨਿਗਮ ਨਾਲ ਸੰਬੰਧਤ ਕੰਮ ਢਿੱਲਾ ਮੱਠਾ ਚਲਣ ਕਾਰਨ ਲੋਕਾਂ ਨੂੰ ਜਨਮ ਸਰਟੀਫਿਕੇਟ ਵੀ ਲੈਣ ‘ਚ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਸੇਵਾ ਕੇਂਦਰ ਦੇ ਜ਼ਿਲ੍ਹਾ ਮੇਨੇਜ਼ਰ ਨੇ ਦਸਿਆ ਜਾਤੀ ਸਰਟੀਫਿਕੇਟ ਲਈ ਅਰਜ਼ੀਆਂ ਲਗਾਤਾਰ ਵੱਧ ਰਹੀਆਂ ਹਨ ਤੇ ਔਸਤਨ ਇਕ ਮਹੀਨੇ ‘ਚ ਆਉਣ ਵਾਲੀਆਂ ਅਰਜ਼ੀਆਂ ਹੁਣ ਇਕ ਹਫਤੇ ‘ਚ ਆ ਰਹੀਆਂ ਹਨ। ਸੇਵਾ ਕੇਂਦਰ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ।