13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਹੋਟਲ ਦੇ ਏ. ਸੀ. ਯੂਨਿਟ ਤੇ ਜਨਰੇਟਰ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਹਰਮਿੰਦਰ ਸਿੰਘ)-ਸਥਾਨਕ ਮਾਲ ਰੋਡ ਵਿਖੇ ਪੁਲਿਸ ਕਮਿਸ਼ਨਰ ਦੀ ਰਿਹਾਇਸ਼ ਦੇ ਬਿਲਕੁਲ ਨਾਲ ਲੱਗਦੇ ਹੋਟਲ ਕੰਟਰੀ ਯਾਰਡ ਦੇ ਬਾਹਰਵਾਰ ਲੱਗੇ ਏ ਸੀ ਯੂਨਿਟ ਅਤੇ ਜਨਰੇਟਰ ਸੈੱਟ ਨੂੰ ਭਿਆਨਕ ਅੱਗ ਲੱਗ ਗਈ ਜਿਸ ‘ਤੇ ਕਾਬੂ ਪਾ ਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ ਗਿਆ।
ਅੱਜ ਦੁਪਹਿਰ ਕਰੀਬ 2 ਵਜੇ ਉਕਤ ਹੋਟਲ ਦੇ ਬਾਹਰਵਾਰ ਲਗਾਏ ਗਏ ਏ. ਸੀ. ਯੂਨਿਟ ‘ਚ ਅਚਾਨਕ ਲੱਗ ਗਈ ਜਿਸ ਨੇ ਨੇੜੇ ਹੀ ਚਲ ਰਹੇ ਜਨਰੇਟਰ ਸੈੱਟ ਨੂੰ ਆਪਣੀ ਲਪੇਟ ਵਿਚ ਲਿਆ। ਜਨਰੇਟਰ ‘ਚ ਭਾਰੀ ਤੇਲ ਹੋਣ ਕਰਕੇ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਸਥਿਤੀ ਗੰਭੀਰ ਹੁੰਦੀ ਦੇਖ ਹੋਟਲ ਦੇ ਕਮਰੇ ਤੁਰੰਤ ਖਾਲੀ ਕਰਵਾਏ ਗਏ ਅਤੇ ਹੋਟਲ ਦੀ ਰਸੋਈ ‘ਚ ਪਏ ਗੈਸ ਸਿਲੰਡਰ ਵੀ ਬਾਹਰ ਕੱਢ ਦਿੱਤੇ ਗਏ। ਇਸ ਘਟਨਾ ਦੀ ਇਤਲਾਹ ਮਿਲਦੇ ਹੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਅੰਮ੍ਰਿਤਸਰ ਸੇਵਾ ਸੰਮਤੀ ਫਾਇਰ ਸਟੇਸ਼ਨ ਢਾਬ ਬਸਤੀ ਰਾਮ ਦੀਆਂ ਟੀਮ ਮੌਕੇ ‘ਤੇ ਪਹੁੰਚ ਗਈ ਜਿਨ੍ਹਾਂ ਵਲੋਂ ਅੱਗ ‘ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਅੱਗ ‘ਤੇ ਕਾਬੂ ਪਾਉਣ ਲਈ ਹੋਟਲ ਮੁਲਾਜ਼ਮਾਂ ਦੀ ਕਾਰਜਪ੍ਰਣਾਲੀ ਬਹੁਤ ਵਧੀਆਂ ਰਹੀ ਜਿਸ ਕਾਰਨ ਕਰੀਬ ਪੌਣੇ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਸੰਬੰਧ ਵਿਚ ਹੋਟਲ ਵਾਲਿਆ ਦਾ ਕਹਿਣਾ ਹੈ ਕਿ ਬਿਜਲੀ ਬੰਦ ਹੋਣ ਕਰਕੇ ਹੋਟਲ ‘ਚ ਬਿਜਲੀ ਸਪਲਾਈ ਜਨਰੇਟਰ ਰਾਹੀ ਵਰਤੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਹੀ ਏ. ਸੀ. ਯੂਨਿਟ ਦੇ ਇਕ ਹਿੱਸੇ ਨੂੰ ਅੱਗ ਲੱਗ ਗਈ ਜਿਸ ਨੇ ਜਨਰੇਟਰ ਸੈੱਟ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਹੋਟਲ ਦੇ ਸਾਰੇ ਕਮਰੇ ਖਾਲੀ ਕਰਾ ਕੇ ਹੋਟਲ ‘ਚ ਰੁਕੇ ਯਾਤਰੀਆਂ ਨੂੰ ਦੂਸਰੇ ਹੋਟਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੌਰਾਨ ਇਕੱਠੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਕਤ ਹੋਟਲ ਕਥਿਤ ਤੌਰ ‘ਤੇ ਨਾਜਾਇਜ਼ ਢੰਗ ਨਾਲ ਬਣਾਇਆ ਗਿਆ ਹੈ। ਜਿਸ ਦੀਆਂ ਉਨ੍ਹਾਂ ਵਲੋਂ ਸਮੇਂ-ਸਮੇਂ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਸ਼ਿਕਾਇਤਾਂ ਕੀਤੀਆਂ ਹਨ। ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੋਟਲ ਦਾ ਸੀਵਰੇਜ ਵੀ ਘਰੇਲੂ ਸੀਵਰੇਜ ਦੇ ਨਾਲ ਜੋੜਿਆ ਹੋਇਆ, ਜਿਸ ਕਾਰਨ ਇਲਾਕੇ ‘ਚ ਸੀਵਰੇਜ ਜਾਮ ਦੀ ਸਮੱਸਿਆ ਆਮ ਹੀ ਬਣੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸੇਵਾ ਕੇਂਦਰਾਂ ’ਚ ਲੱਗੀਆਂ ਕਤਾਰਾਂ : ਲੰਬਿਤ ਅਰਜ਼ੀਆਂ ਦੀ ਗਿਣਤੀ ਧੜਾਧੜ ਵਧੀ
Ad Position 24