15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅੰਮ੍ਰਿਤਸਰ ਡਾਕ ਮੰਡਲ ਨੇ ਰੱਖੜੀ ਦੇ ਤਿਉਹਾਰ ਲਈ ਕੀਤੇ ਵਿਸ਼ੇਸ਼ ਪ੍ਰਬੰਧ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸੱਤਿਅਮ ਤਿਵਾਰੀ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਅੰਮ੍ਰਿਤਸਰ ਡਵੀਜ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ 2026 ਨੂੰ ਰੱਖੜੀ ਦੇ ਤਿਉਹਾਰ ਮੌਕੇ ‘ਤੇ ਰੱਖੜੀਆਂ ਦੀ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਡਾਕ ਮੰਡਲ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਹੈੱਡ ਪੋਸਟ ਆਫ਼ਿਸ, ਤਰਨ ਤਾਰਨ ਹੈੱਡ ਪੋਸਟ ਆਫ਼ਿਸ ਤੇ ਅਜਨਾਲਾ, ਜੰਡਿਆਲਾ ਗੁਰੂ, ਪੱਟੀ, ਗਾਂਧੀ ਬਾਜ਼ਾਰ ਅਤੇ ਮਜੀਠਾ ਦੇ ਸਬ-ਪੋਸਟ ਆਫ਼ਿਸ 28 ਅਗਸਤ 2026 ਤੱਕ ਐਤਵਾਰ/ਛੁੱਟੀ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 4:30 ਵਜੇ ਤੱਕ ਰੱਖੜੀ ਬੁਕਿੰਗ ਲਈ ਖੁੱਲ੍ਹੇ ਰਹਿਣਗੇ। ਇਸਦੇ ਨਾਲ ਹੀ ਆਧਾਰ ਸੰਬੰਧੀ ਸੇਵਾਵਾਂ ਵੀ ਉਪਲਬੱਧ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਅਤੇ ਇੰਡੀਆ ਪੋਸਟ ਰਾਹੀਂ ਸਮੇਂ ਸਿਰ ਆਪਣੀਆਂ ਰੱਖੜੀਆਂ ਭੇਜਣ।
Ad Position 22
No active advertisement
ਪਿਛਲੀ ਖ਼ਬਰ ਭਲਾਈ ਕੇਂਦਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਮਨਰੇਗਾ ਵਰਕਰਾਂ ਨੂੰ ਕੱਢ ਕੇ ਪੰਜਾਬ ਸਰਕਾਰ ਨੇ ਆਪਣਾ ਮਜ਼ਦੂਰ ਵਿਰੋਧੀ ਹੋਣ ਦਾ ਦਿੱਤਾ ਸਬੂਤ-ਸੰਧੂ
Ad Position 24