08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਹਿੰਦੇ ਪੰਜਾਬ ਲਈ ਹੜ੍ਹ ਦੀ ਚਿਤਾਵਨੀ ਜਾਰੀ

Ad Position 21
No active advertisement
ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਿਟੀ (ਪੀ. ਡੀ. ਐੱਮ. ਏ.) ਨੇ ਸੂਬੇ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ’ਚ 20 ਜੁਲਾਈ ਤੋਂ 24 ਜੁਲਾਈ ਦੇ ਵਿਚਕਾਰ ਪ੍ਰਮੁੱਖ ਦਰਿਆਵਾਂ ’ਚ ਪਾਣੀ ਦੇ ਪੱਧਰ ’ਚ ਵਾਧੇ ਅਤੇ ਸ਼ਹਿਰੀ ਹੜ੍ਹ ਦੀ ਸੰਭਾਵਨਾ ਜਤਾਈ ਗਈ ਹੈ। ਪੀ. ਡੀ. ਐੱਮ. ਏ. ਅਨੁਸਾਰ ਚਨਾਬ, ਜਿਹਲਮ, ਰਾਵੀ ਅਤੇ ਨਾਲ ਲਗਦੀਆਂ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਅਤੇ ਚਨਾਬ ਦਰਿਆ ’ਤੇ ਮਰਾਲਾ ਵਿਖੇ ਉੱਚ ਪੱਧਰੀ ਹੜ੍ਹ ਆਉਣ ਦੀ ਸੰਭਾਵਨਾ ਹੈ। ਰਾਵੀ ਦਰਿਆ ਅਤੇ ਚਨਾਬ ਦੀਆਂ ਸਹਾਇਕ ਨਦੀਆਂ ਬਸੰਤਰ, ਡੇਗ, ਏਕ, ਪਲਖੂ, ਭਿੰਬਰ, ਹਲਸੀ ਅਤੇ ਦੋਰਾ ਲਈ ਵੀ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਾਲ ਹੀ ਅਥਾਰਿਟੀ ਨੇ ਡੇਰਾ ਗਾਜ਼ੀ ਖਾਨ ਦੀਆਂ ਪਹਾੜੀ ਨਦੀਆਂ (ਰੋਡ ਕੋਹੀਆਂ) ’ਚ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕਾਰਨ ਲਾਹੌਰ, ਗੁੱਜਰਾਂਵਾਲਾ, ਸਿਆਲਕੋਟ, ਸਰਗੋਧਾ, ਓਕਾੜਾ, ਸਾਹੀਵਾਲ, ਬਹਾਵਲਨਗਰ ਅਤੇ ਰਾਵਲਪਿੰਡੀ ਡਿਵੀਜ਼ਨਾਂ ਦੇ ਕੁਝ ਹਿੱਸਿਆਂ ’ਚ ਸ਼ਹਿਰੀ ਹੜ੍ਹ ਆਉਣ ਦੀ ਉਮੀਦ ਹੈ। ਪੀ. ਡੀ. ਐੱਮ. ਏ. ਨੇ ਲਹਿੰਦੇ ਪੰਜਾਬ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਵਾਸਾ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਹਾਈ ਅਲਰਟ ’ਤੇ ਰਹਿਣ ਅਤੇ ਸਾਰੇ ਸਾਵਧਾਨੀ ਉਪਾਅ ਪਹਿਲਾਂ ਤੋਂ ਹੀ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੈਸਕਿਊ 1122 ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਆਫ਼ਤ ਪ੍ਰਤੀਕਿਰਿਆ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ, ਜਦੋਂ ਕਿ ਐਮਰਜੈਂਸੀ ਕੰਟਰੋਲ ਰੂਮਾਂ ਨੂੰ ਚੌਵੀ ਘੰਟੇ ਕਾਰਜਸ਼ੀਲ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਡਾਇਰੈਕਟਰ ਜਨਰਲ ਪੀ. ਡੀ. ਐੱਮ. ਏ. ਇਰਫਾਨ ਅਲੀ ਕਾਠੀਆ ਨੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੜ੍ਹ ਰਾਹਤ ਕੈਂਪਾਂ ’ਚ ਭੋਜਨ, ਸਾਫ਼ ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਢੋਟ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਨੀਟ 2026 ’ਚ ਸਫਲਤਾ ਹਾਸਿਲ ਕੀਤੀ
Ad Position 24