07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਧਵ ਵਿੱਦਿਆ ਨਿਕੇਤਨ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਸੰਪੰਨ

Ad Position 21
No active advertisement
ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿਚ ਸੰਦੀਪ ਧੂੜੀਆ ਜਨਰਲ ਸਕੱਤਰ ਵਿਦਿਆ ਭਾਰਤੀ ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਡਾ. ਰਾਕੇਸ਼ ਸ਼ਰਮਾ ਪ੍ਰਿੰਸੀਪਲ ਹਿੰਦੂ ਕਾਲਜ ਅੰਮ੍ਰਿਤਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੀਨਾ ਠਾਕੁਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਪੜ੍ਹਾਈ, ਖੇਡਾਂ, ਸੱਭਿਆਚਾਰਕ ਅਤੇ ਹੋਰ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ। ਪੰਜਾਬ ਦਾ ਲੋਕ-ਨਾਚ ਗਿੱਧਾ ਖਾਸ ਤੌਰ ‘ਤੇ ਖਿੱਚ ਦਾ ਕੇਂਦਰ ਰਿਹਾ। ਮੁੱਖ ਮਹਿਮਾਨ ਸੰਦੀਪ ਧੂੜੀਆ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਲਗਾਤਾਰ ਕੋਸ਼ਿਸ਼ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਪ੍ਰਧਾਨ ਡਾ. ਅਰੁਣ ਮਹਿਰਾ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦੇ ਹੋਏ, ਸੰਪੂਰਨ ਅਤੇ ਸੰਸਕ੍ਰਿਤ ਸਿੱਖਿਆ ਪ੍ਰਤੀ ਸਕੂਲ ਦੀ ਵਚਨਬੱਧਤਾ ਬਾਰੇ ਦੱਸਿਆ ਅਤੇ ਸਕੂਲ ਵਿਚ ਚੱਲ ਰਹੇ ਸੰਸਕਾਰ ਕੇਂਦਰ ਅਤੇ ਸਿੱਖਿਆ ਨੂੰ ਅਪਣਾਉਣ ਆਦਿ ਦੇ ਤਹਿਤ ਗਰੀਬ ਵਰਗਾਂ ਦੇ ਬੱਚਿਆਂ ਦੀ ਮੁਫਤ ਸਿੱਖਿਆ ਲਈ ਦਾਨ ਬਾਰੇ ਗੱਲ ਕੀਤੀ। ਇਸ ਮੌਕੇ ਮਹਾਨਗਰ ਸੰਘ ਚਾਲਕ ਪ੍ਰਵੀਨ ਮਹਿਰਾ, ਵਿਸ਼ਾਲ ਖੁਰਾਣਾ, ਸਕੂਲ ਮੈਨੇਜਰ ਡਾ. ਕੇ. ਆਰ. ਤੁਲੀ, ਪ੍ਰਬੰਧਕ ਕਮੇਟੀ ਮੈਂਬਰ ਸ੍ਰੀਮਤੀ ਮੇਘਾ ਕਟਾਰੀਆ, ਸ੍ਰੀਮਤੀ ਅੰਜੂ ਭਾਟੀਆ, ਡਾ. ਅਰਜੁਨ ਗਰੋਵਰ, ਵਾਈਸ-ਪ੍ਰਿੰਸੀਪਲ ਸ੍ਰੀਮਤੀ ਦੀਪਿੰਦਰ ਪਾਲ ਕੌਰ ਦੇ ਨਾਲ-ਨਾਲ ਮਾਪੇ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸੀ.ਸੀ.ਟੀ.ਵੀ. ਅਤੇ ਤਕਨੀਕੀ ਜਾਂਚ ਨਾਲ ਸੁਲਝਿਆ ਚੋਰੀ ਦਾ ਮਾਮਲਾ, ਇਕ ਗ੍ਰਿਫ਼ਤਾਰ, ਟੈਂਪੂ ਸਮੇਤ ਸਾਮਾਨ ਵੀ ਬਰਾਮਦ ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਕਰਵਾਇਆ ਗਣਿਤ ਵਿਸ਼ੇ ’ ਤੇ ਬ੍ਰਿਜ ਕੋਰਸ
Ad Position 24