09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਜਥੇਦਾਰ ਗੜਗੱਜ ਨੇ ‘ਆਪ’ ਵਿਧਾਇਕ ਡਾ. ਨਿੱਜਰ ਨੂੰ ਯਾਦ ਕਰਵਾਇਆ 29 ਜੁਲਾਈਂ ਦਾ ਅਲਟੀਮੇਟਮ

Ad Position 21
No active advertisement
ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਜੱਸ)- ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੇ ਦਿਨ ਮੀਰੀ ਪੀਰੀ ਖ਼ਾਲਸਾ ਮਾਰਚ ਦੇ ਚੀਫ਼ ਖ਼ਾਲਸਾ ਦੀਵਾਨ ਦਫਤਰ ਦੇ ਬਾਹਰ ਪੁੱਜਣ ਸਮੇਂ ਦੀਵਾਨ ਦੇ ਪ੍ਰਧਾਨ ਅਤੇ ਆਪ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਜਾਗਤਿ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੀਆਂ ਇਤਰਾਜ਼ਯੋਗ ਮੱਦਾਂ ਵਿਚ ਸੋਧ ਲਈ ਅਲਟੀਮੇਟਮ ਦੀ ਤਾਰੀਖ ਯਾਦ ਕਰਵਾਏ ਜਾਣ ਦੀ ਸੂਚਨਾ ਹੈ। ਵੇਰਵਿਆਂ ਅਨੁਸਾਰ ਜਦੋਂ ਉਕਤ ਖ਼ਾਲਸਾ ਮਾਰਚ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਦੇ ਬਾਹਰ ਪੁੱਜਾ ਤਾਂ ਦੀਵਾਨ ਵਲੋਂ ਪ੍ਰਧਾਨ ਡਾ: ਨਿੱਜਰ ਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਪਾਲਕੀ ਸਾਹਿਬ ਵਾਲੀ ਬੱਸ ‘ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਜਥੇਦਾਰ ਗਿਆਨੀ ਗੜਗੱਜ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ‘ਤੇ ਜਥੇਦਾਰ ਗੜਗੱਜ ਨੇ ਡਾ: ਨਿੱਜਰ ਤੇ ਦੀਵਾਨ ਦਾ ਧੰਨਵਾਦ ਕਰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਕਾਰਜ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਨਿੱਜਰ ਸਾਹਿਬ 29 ਜੁਲਾਈ ਨੇੜੇ ਆ ਗਈ, ਅਜੇ ਤੱਕ ਕੁਝ ਨਹੀਂ ਕੀਤਾ, ਸੁਨੇਹਾ ਪਹੁੰਚਾ ਦਿਉ ਉਨ੍ਹਾਂ (ਸਰਕਾਰ) ਨੂੰ। ਇਸ ਉਪ੍ਰੰਤ ਡਾ: ਨਿੱਜਰ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਸੁਨੇਹਾ ਜਲਦ ਪਹੁੰਚਾ ਦਿੱਤਾ ਜਾਵੇਗਾ ਤੇ ਸਰਕਾਰ ਸੁਝਾਈਆਂ ਗਈਆਂ ਸੋਧਾਂ ‘ਤੇ ਗੰਭੀਰਤਾ ਨਾਲ ਕਾਰਜ ਕਰ ਰਹੀ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਅਪਰਾਧ ਸਜ਼ਾਵਾਂ ਵਧਾਉਣ ਨਾਲ ਨਹੀਂ, ਸਗੋਂ ਚਰਿੱਤਰ ਨਿਰਮਾਣ ਨਾਲ ਰੁਕਣਗੇ-ਚਾਵਲਾ ਅਗਲੀ ਖ਼ਬਰ ਨਾਬਾਲਗ ਲੜਕੀ ਦੇ ਅਗਵਾ ਮਾਮਲੇ ’ਚ ਕਾਰਵਾਈ ਨਾ ਕਰਨ ਤੋਂ ਭੜਕੇ ਇਲਾਕਾ ਵਾਸੀ
Ad Position 24