09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਅਪਰਾਧ ਸਜ਼ਾਵਾਂ ਵਧਾਉਣ ਨਾਲ ਨਹੀਂ, ਸਗੋਂ ਚਰਿੱਤਰ ਨਿਰਮਾਣ ਨਾਲ ਰੁਕਣਗੇ-ਚਾਵਲਾ

Ad Position 21
No active advertisement
ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ)-ਨੀਟ ਪ੍ਰੀਖਿਆ ‘ਚ ਧੋਖਾਧੜੀ ਦੀ ਦੇਸ਼ ਵਿਆਪੀ ਮੰਗ ਤੋਂ ਬਾਅਦ, ਕੇਂਦਰ ਸਰਕਾਰ ਨੇ ਧੋਖਾਧੜੀ ਜਾਂ ਪੇਪਰ ਲੀਕ ‘ਚ ਸ਼ਾਮਿਲ ਲੋਕਾਂ ਵਿਰੁੱਧ ਬਹੁਤ ਸਖ਼ਤ ਕਾਨੂੰਨ ਬਣਾਇਆ ਹੈ । ਪਰ ਸਰਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਪਰਾਧ ਸਜ਼ਾਵਾਂ ਵਧਾਉਣ ਨਾਲ ਨਹੀ ਸਗੋਂ ਚਰਿੱਤਰ ਨਿਰਮਾਣ ਨਾਲ ਰੁਕਣਗੇ । ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਇਕ ਬਿਆਨ ਰਾਹੀਂ ਕੀਤਾ । ਪਹਿਲਾਂ ਵੀ ਸਮੇਂ ਦੇ ਨਾਲ ਸਜ਼ਾਵਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਹੈ । ਦੋਸ਼ੀਆਂ ਨੂੰ ਅਪਰਾਧ ਤੋਂ ਬਾਅਦ ਹੋਰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ । ਨਿਰਭਯਾ ਕਾਂਡ ਤੋਂ ਬਾਅਦ, ਜਬਰ ਜਨਾਹ ਅਤੇ ਸਮੂਹਿਕ ਜਬਰ ਜਨਾਹ ਦੀਆਂ ਸਜ਼ਾਵਾਂ ਨੂੰ ਵੀ ਸਖ਼ਤ ਕਰ ਦਿੱਤਾ ਗਿਆ ਸੀ। ਉਮਰ ਕੈਦ ਦੀ ਸੀਮਾ ਵੀ 14 ਤੋਂ ਵਧਾ ਕੇ 20 ਸਾਲ ਕਰ ਦਿੱਤੀ ਗਈ ਸੀ। ਪ੍ਰੋ: ਚਾਵਲਾ ਨੇ ਸਰਕਾਰਾਂ ਨੂੰ ਸਵਾਲ ਕਰਦੇ ਹੋਏ ਸੁਝਾਅ ਦਿੱਤੇ ਕਿ ਦੇਸ਼ ਦੇ ਬੱਚਿਆਂ ਦਾ ਚਰਿੱਤਰ ਨਿਰਮਾਣ ਹੋਣ ਤੱਕ ਅਪਰਾਧ ਨਹੀਂ ਰੁਕਣਗੇ। ਸਿਰਫ਼ ਬੱਚੇ ਹੀ ਨਹੀਂ, ਕਈ ਮਾਮਲਿਆਂ ਵਿਚ ਮਾਪੇ ਅਤੇ ਅਧਿਆਪਕ ਵੀ ਉਨ੍ਹਾਂ ਨੂੰ ਧੋਖਾਧੜੀ ਕਰਨ ਦਾ ਪ੍ਰਬੰਧ ਕਰਦੇ ਹਨ। ਇਕ ਅਜਿਹੇ ਦੇਸ਼ ਵਿਚ ਜਿੱਥੇ ਸਿਆਸਤਦਾਨ ਸੱਤਾ ਜਾਂ ਪੈਸੇ ਲਈ ਪਾਰਟੀਆਂ ਬਦਲਦੇ ਹਨ, ਨਵੀਂ ਪੀੜ੍ਹੀ ਦਾ ਚਰਿੱਤਰ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਜਿੱਥੇ ਪੈਸੇ, ਸ਼ਰਾਬ ਅਤੇ ਹੋਰ ਲਾਲਚਾਂ ਨਾਲ ਵੋਟਾਂ ਜਿੱਤੀਆਂ ਜਾਂਦੀਆਂ ਹਨ, ਉੱਥੇ ਸਾਡੇ ਵਿਦਿਆਰਥੀ ਕੀ ਸਿੱਖਣਗੇ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦਾ ਸੁਝਾਅ ਹੈ ਕਿ ਸਿਰਫ਼ ਸਜ਼ਾਵਾਂ ਵਧਾਉਣ ਨਾਲ ਅਪਰਾਧ ਨਹੀਂ ਰੁਕੇਗਾ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਦੀ ਹੋਈ ਤਾਜਪੋਸ਼ੀ ਅਗਲੀ ਖ਼ਬਰ ਜਥੇਦਾਰ ਗੜਗੱਜ ਨੇ ‘ਆਪ’ ਵਿਧਾਇਕ ਡਾ. ਨਿੱਜਰ ਨੂੰ ਯਾਦ ਕਰਵਾਇਆ 29 ਜੁਲਾਈਂ ਦਾ ਅਲਟੀਮੇਟਮ
Ad Position 24