13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਡਾਕਟਰ ਸੋਹਲ ਦੀ ਅਗਵਾਈ ’ਚ ਮਕਬੂਲਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ

Ad Position 21
No active advertisement
ਅਜੀਤ ਡੈਸਕ 27-07-2026

ਅੰਮ੍ਰਿਤਸਰ, 26 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਜਸਵਿੰਦਰ ਕੌਰ ਸੋਹਲ ਦੀ ਅਗਵਾਈ ਹੇਠ ਹਲਕਾ ਅੰਮ੍ਰਿਤਸਰ ਪੂਰਬੀ ਦੇ ਗੁਰਦੁਆਰਾ ਕਲਗੀਧਰ ਸਾਹਿਬ, ਜਵਾਹਰ ਨਗਰ, ਮਕਬੂਲ ਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਏ.ਐੱਸ.ਜੀ.ਆਈ. ਕੇਅਰ ਹਸਪਤਾਲ ਦੇ ਡਾ. ਗੌਰਵ ਅਤੇ ਡਾ. ਸਵਰਨ ਸਮੇਤ ਹੋਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ। ਇਸ ਦੇ ਨਾਲ ਹੀ ਅੱਖਾਂ ਦੀ ਜਾਂਚ ਲਈ ਟੋਕਨ ਵੀ ਜਾਰੀ ਕੀਤੇ ਗਏ। ਇਸ ਮੁਫ਼ਤ ਕੈਂਪ ਦਾ ਲਾਭ 100 ਤੋਂ ਵੱਧ ਲੋਕਾਂ ਨੇ ਉਠਾਇਆ । ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਸੋਹਲ ਨੇ ਕਿਹਾ ਕਿ ਮਕਬੂਲਪੁਰਾ ਇਲਾਕੇ ’ਚ ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਵਿਚ ਰਲਣ ਕਾਰਨ ਲੋਕ ਡਾਇਰੀਆ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਨੂੰ ਉਹ ਪਹਿਲਾਂ ਵੀ ਸਰਕਾਰ ਦੇ ਧਿਆਨ ਵਿਚ ਲਿਆ ਚੁੱਕੇ ਹਨ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੀ ਐੱਨ.ਜੀ.ਓ. ਵਲੋਂ ਅੱਗੇ ਵੀ ਅਜਿਹੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਰਹਿਣਗੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸਿਰਫ਼ ਪੰਜਾਬ ਦਾ ਵਿਕਾਸ ਹੀ ਨਹੀਂ, ਸਗੋਂ ਹਰ ਨਾਗਰਿਕ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਿਆਂ ਇਕ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੈ । ਇਸ ਮੌਕੇ ਅਮਰੀਕ ਸਿੰਘ ਮੱਲੀ, ਰਣਬੀਰ ਸਿੰਘ ਬੱਬੂ ਵੰਡਲ, ਸੁਖਬੀਰ ਸਿੰਘ ਜੱਜ, ਵਿਸ਼ਾਲ ਸਿੰਘ, ਅਮਰਜੀਤ ਸਿੰਘ ਬੱਬੂ, ਬਾਬਾ ਕੁਲਵਿੰਦਰ ਸਿੰਘ ਵੜੈਚ, ਵਰੁਣ ਸ਼ਰਮਾ, ਨਿਖਿਲ ਕੁਮਾਰ ਵਰਮਾ, ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਝੰਜੋਟੀ ‘ਚ ਕਾਂਗਰਸ ਸਮੇਤ ਰਵਾਇਤੀ ਪਾਰਟੀਆਂ ਦੇ ਵਰਕਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ’ਚ ਨਵੇਂ ਵਿਦਿਆਰਥੀਆਂ ਲਈ ਲਾਇਬ੍ਰੇਰੀ ਓਰੀਐਂਟੇਸ਼ਨ ਪ੍ਰੋਗਰਾਮ
Ad Position 24