03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ’ਚ ਅੱਧੀ ਦਰਜਨ ਥਾਣਿਆਂ ਦੇ ਥਾਣਾ ਮੁਖੀ ਤਬਦੀਲ

Ad Position 21
No active advertisement
ਅਜੀਤ ਡੈਸਕ 28-07-2026

ਅੰਮ੍ਰਿਤਸਰ, 27 ਜੁਲਾਈ (ਰੇਸ਼ਮ ਸਿੰਘ)- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਪੁਲਿਸ ਕਮਿਸ਼ਨਰੇਟ ‘ਚ ਸਥਾਨਕ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੇ ਮਕਸਦ ਨਾਲ ਅੱਧੀ ਦਰਜ਼ਨ ਦੇ ਕਰੀਬ ਥਾਣਾ ਮੁਖੀਆਂ ਦੀਆਂ ਬਦਲੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਥਾਵਾਂ ‘ਤੇ ਤਾਇਨਾਤੀਆਂ ਦੇ ਹੁਕਮ ਦਿੱਤੇ ਹਨ। ਹਾਲਾਂ ਕਿ ਕਾਫੀ ਸਮੇਂ ਬਾਅਦ ਥਾਣਾ ਮੁਖੀਆਂ ਦੀਆਂ ਬਦਲੀਆਂ ਹੋਣਾ ਵੀ ਚਰਚਾ ‘ਚ ਹੈ। ਪੁਲਿਸ ਕਮਿਸ਼ਨਰ ਸ: ਭੁੱਲਰ ਵਲੋਂ ਕੀਤੇ ਬਦਲੀ ਹੁਕਮਾਂ ਮੁਤਾਬਕ ਥਾਣਾ ਸਿਵਲ ਲਾਈਨ ਦੇ ਇੰਸ: ਗੁਰਪ੍ਰੀਤ ਸਿੰਘ ਨੂੰ ਥਾਣਾ ਮੁਖੀ ਸਦਰ, ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੂੰ ਥਾਣਾ ਮੁਖੀ ਬੀ. ਡਵੀਜ਼ਨ, ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਔਲਖ ਨੂੰ ਥਾਣਾ ਡੀ. ਡਵੀਜ਼ਨ ਲਾਇਆ ਗਿਆ ਹੈ ਜਦੋਂ ਕਿ ਥਾਣਾ ਡੀ. ਡਵੀਜ਼ਨ ਦੇ ਮੁਖੀ ਇੰਸ: ਸ਼ਮਿੰਦਰ ਸਿੰਘ ਨੂੰ ਪੁਲਿਸ ਲਾਈਨ ਵਿਖੇ ਤਾਇਨਾਤ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨ ਦੇ ਨਵੇਂ ਮੁਖੀ ਇੰਸ: ਮੋਹਿਤ ਕੁਮਾਰ ਹੋਣਗੇ। ਅਗਲੇ ਦਿਨਾਂ ‘ਚ ਹੋਰ ਹੇਠਲੇ ਪੱਧਰ ‘ਤੇ ਬਦਲੀਆਂ ਤੇ ਤਾਇਨਾਤੀਆ ਹੋਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ : 19 ਕਿੱਲੋਗ੍ਰਾਮ ਹੈਰੋਇਨ ਤੇ 2 ਪਿਸਤੌਲ ਬਰਾਮਦ ਅਗਲੀ ਖ਼ਬਰ ਮਹਿਲਾ ਸਮਾਜ ਭਲਾਈ ਸੁਸਾਇਟੀ ਵਲੋਂ ਮੁਕੁਲ ਕਨੌਜੀਆ ਐਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ
Ad Position 24
No active advertisement