ਡਾਕਟਰ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ 12 ਘੰਟਿਆਂ ’ਚ ਪੁਲਿਸ ਅੜਿੱਕੇ
ਅੰਮ੍ਰਿਤਸਰ, 9 ਅਗਸਤ (ਹਰਮਿੰਦਰ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਕ ਡਾਕਟਰ ਨੂੰ ਡਰਾ ਕੇ ਉਸ ਕੋਲੋਂ 10 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲਿਆਂ ਨੂੰ 12 ਘੰਟਿਆਂ ’ਚ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਘਟਨਾ ਲਈ ਵਰਤਿਆ ਗਿਆ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ ।
ਅੰਮ੍ਰਿਤਸਰ, 9 ਅਗਸਤ (ਹਰਮਿੰਦਰ ਸਿੰਘ)-ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਕ ਡਾਕਟਰ ਨੂੰ ਡਰਾ ਕੇ ਉਸ ਕੋਲੋਂ 10 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲਿਆਂ ਨੂੰ 12 ਘੰਟਿਆਂ ’ਚ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਘਟਨਾ ਲਈ ਵਰਤਿਆ ਗਿਆ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ । ਪੁਲਿਸ ਅਨੁਸਾਰ 8 ਅਗਸਤ ਨੂੰ ਸਵੇਰੇ 11.30 ਵਜੇ ਇਕ ਡਾਕਟਰ ਆਪਣੇ ਕਲੀਨਿਕ ‘ਚ ਦਾਖਲ ਹੋਇਆ ਤਾਂ ਇਸੇ ਦੌਰਾਨ ਇਕ ਵਿਅਕਤੀ ਕਾਲਾ ਹੈਲਮਟ ਪਹਿਨ ਕੇ ਕਲੀਨਿਕ ‘ਚ ਦਾਖਲ ਹੋਇਆ ਅਤੇ ਪਿਸਤੌਲ ਕੱਢ ਕੇ ਡਾਕਟਰ ਵੱਲ ਕਰਦੇ ਹੋਏ ਉਸ ਕੋਲੋਂ ਸੋਮਵਾਰ ਤੱਕ 10 ਲੱਖ ਰੁਪਏ ਦੀ ਫ਼ਿਰੌਤੀ ਦੇਣ ਦੀ ਮੰਗ ਕੀਤੀ। ਜਿਸ ਉਪਰੰਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਅਤੇ ਏਡੀਸੀਪੀ ਸਿਟੀ ਸਿਰੀਵੇਨਲਾ ਦੀਆਂ ਹਦਾਇਤਾਂ ‘ਤੇ ਹਰਕਤ ਵਿਚ ਪੁਲਿਸ ਟੀਮ ਨੇ ਏਸੀਪੀ ਉੱਤਰੀ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਐੱਸ. ਆਈ. ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵਲੋਂ ਕਾਰਵਾਈ ਕਰਦੇ ਹੋਏ ਮਾਮਲੇ ਦੀ ਪੜਤਾਲ ਤੋਂ ਇਸ ਸੰਬੰਧ ਵਿਚ ਸੁਖਬੀਰ ਸਿੰਘ ਵਾਸੀ ਭਵਾਨੀ ਨਗਰ, ਮਜੀਠਾ ਰੋਡ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੇ ਕਬਜ਼ੇ ‘ਚੋਂ 32 ਬੋਰ ਦਾ ਇਕ ਪਿਸਤੌਲ, ਦੋ ਕਾਰਤੂਸ, ਐਕਟਿਵਾ ਸਕੂਟਰ, ਕਾਲਾ ਹੈਲਮਟ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਦੇ ਸਿਰ ‘ਤੇ ਚੜ੍ਹੇ ਕਰਜ਼ੇ ਕਾਰਨ ਅਰਥਿਕ ਤੰਗੀ ‘ਚ ਸੀ ਜਿਸ ਕਾਰਨ ਉਸ ਵਲੋਂ ਇਸ ਅਪਰਾਧ ਦਾ ਰਸਤਾ ਅਖਤਿਆਰ ਕੀਤਾ ਗਿਆ।