09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜਦੋਂ ਪੰਡਿਤ ਨਹਿਰੂ ਨੇ ਕਿਹਾ-’’ਮੈਂ ਅੰਮ੍ਰਿਤਸਰ ’ਚ ਰਹਿ ਰਿਹਾ ਹੁੰਦਾ ਤਾਂ ਕਦੋਂ ਦਾ ਆਤਮਹੱਤਿਆ ਕਰ ਲੈਂਦਾ’’

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)- ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਾਂਗ ਅੰਮ੍ਰਿਤਸਰ ‘ਚ ਮਾਰਚ 1947 ‘ਚ ਸ਼ੁਰੂ ਹੋਏ ਫ਼ਿਰਕੂ ਦੰਗਿਆਂ ਦੇ ਚੱਲਦਿਆਂ ਸ਼ਹਿਰ ਪੂਰੀ ਤਰ੍ਹਾਂ ਨਾਲ ਯੁੱਧ ਭੂਮੀ ਬਣਿਆ ਹੋਇਆ ਸੀ । ਹਰ ਪਾਸੇ ਲੁੱਟ-ਮਾਰ ਅਤੇ ਕਤਲੇਆਮ ਦੀਆਂ ਘਟਨਾਵਾਂ ਦੇ ਚੱਲਦਿਆਂ ਕਈ ਇਲਾਕੇ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਦਾ ਢੇਰ ਬਣ ਚੁੱਕੇ ਸਨ ਅਤੇ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 10-08-2026
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)- ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਾਂਗ ਅੰਮ੍ਰਿਤਸਰ ‘ਚ ਮਾਰਚ 1947 ‘ਚ ਸ਼ੁਰੂ ਹੋਏ ਫ਼ਿਰਕੂ ਦੰਗਿਆਂ ਦੇ ਚੱਲਦਿਆਂ ਸ਼ਹਿਰ ਪੂਰੀ ਤਰ੍ਹਾਂ ਨਾਲ ਯੁੱਧ ਭੂਮੀ ਬਣਿਆ ਹੋਇਆ ਸੀ । ਹਰ ਪਾਸੇ ਲੁੱਟ-ਮਾਰ ਅਤੇ ਕਤਲੇਆਮ ਦੀਆਂ ਘਟਨਾਵਾਂ ਦੇ ਚੱਲਦਿਆਂ ਕਈ ਇਲਾਕੇ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਦਾ ਢੇਰ ਬਣ ਚੁੱਕੇ ਸਨ ਅਤੇ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਸਨ। ਜਦੋਂ 20 ਮਾਰਚ 1947 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਨੂੰ ਕਟੜਾ ਜੈਮਲ ਸਿੰਘ, ਬਾਜ਼ਾਰ ਪੱਛਮ ਵਾਲਾ, ਚੌਂਕ ਫਰੀਦ, ਹਾਲ ਬਾਜ਼ਾਰ, ਲੋਹਗੜ੍ਹ, ਕਟੜਾ ਭਾਈਆਂ ਆਦਿ ਇਲਾਕਿਆਂ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੇ. ਡੀ. ਫ਼ਰੇਸ਼ਰ ਸਮੇਤ ਕੁੱਝ ਸਥਾਨਕ ਸਿਆਸਤਦਾਨ ਵੀ ਉਨ੍ਹਾਂ ਦੇ ਨਾਲ ਸਨ । ਚਾਰੇ ਪਾਸੇ ਅੱਧ ਸੜੀਆਂ ਇਮਾਰਤਾਂ ਅਤੇ ਮਲਬੇ ਦੇ ਲੱਗੇ ਢੇਰ ਵੇਖ ਪੰਡਿਤ ਨਹਿਰੂ ਨੇ ਗ਼ੁੱਸੇ ‘ਚ ਕਿਹਾ ਸੀ ਕਿ ਜੇਕਰ ਉਹ ਅੰਮ੍ਰਿਤਸਰ ‘ਚ ਰਹਿ ਰਹੇ ਹੁੰਦੇ ਤਾਂ ਕਦੋਂ ਦਾ ਸ਼ਹਿਰ ਛੱਡ ਕੇ ਭੱਜ ਗਏ ਹੁੰਦੇ ਜਾਂ ਆਤਮਹੱਤਿਆ ਕਰ ਲੈਂਦੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਸੀ ਕਿ ਆਜ਼ਾਦ ਭਾਰਤ ਵਿਚ ਇਹੋ ਜਿਹੇ ਅੱਧ ਸੜੇ ਸ਼ਹਿਰ ਨਹੀਂ ਹੋਣਗੇ ।ਪ੍ਰਾਪਤ ਵੇਰਵਿਆਂ ਅਨੁਸਾਰ ਵੰਡ ਵੇਲੇ ਹਿੰਦੂ-ਮੁਸਲਿਮ ਦੰਗਿਆਂ ਦੇ ਚੱਲਦਿਆਂ ਅੰਮ੍ਰਿਤਸਰ ਸ਼ਹਿਰ ਦੇ 19 ਹਜ਼ਾਰ ਤੋਂ ਵਧੇਰੇ ਘਰ ਢਹਿ ਗਏ ਜਾਂ ਅਸਲੋਂ ਹੀ ਸੜ ਗਏ ਸਨ। ਉਸ ਦੌਰਾਨ ਦੰਗਾਕਾਰੀਆਂ ਵਲੋਂ ਜਿੱਥੇ ਰਿਹਾਇਸ਼ੀ ਆਬਾਦੀਆਂ ਅਤੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਅੱਗਾਂ ਲਗਾਈਆਂ ਗਈਆਂ, ਉੱਥੇ ਹੀ ਇਨ੍ਹਾਂ ਦੰਗਿਆਂ ਦੌਰਾਨ ਇਕੱਲੇ ਅੰਮ੍ਰਿਤਸਰ ‘ਚ ਸੈਂਕੜੇ ਲੋਕ ਵੀ ਮਾਰੇ ਗਏ। ਦੱਸਿਆ ਜਾਂਦਾ ਹੈ ਕਿ 12 ਮਾਰਚ 1947 ਨੂੰ ਸ਼ਹਿਰ ਦੇ ਹਿੰਦੂ-ਸਿੱਖਾਂ ਨੇ ਗ਼ੁੱਸੇ ‘ਚ ਆ ਕੇ ਸਿਟੀ ਕੋਤਵਾਲੀ (ਮੌਜੂਦਾ ਸਮੇਂ ਪਾਰਟੀਸ਼ਨ ਮਿਊਜ਼ੀਅਮ ਦਾ ਟਿਕਟ-ਘਰ) ‘ਚ ਬੈਠੇ ਸਿਟੀ ਮੈਜਿਸਟ੍ਰੇਟ ਮੁਸ਼ਤਾਕ ਅਹਿਮਦ ਚੀਮਾ ਦੇ ਦਫ਼ਤਰ ਵਿਚ ਇਕ ਬੰਬ ਸੁੱਟ ਦਿੱਤਾ, ਜੋ ਫਟਿਆ ਤਾਂ ਨਾ ਪਰ ਉਸ ਦੇ ਡਿੱਗਣ ਨਾਲ ਮੇਜ਼ ਦਾ ਸ਼ੀਸ਼ਾ ਜ਼ਰੂਰ ਟੁੱਟ ਗਿਆ । ਮੈਜਿਸਟ੍ਰੇਟ ਚੀਮਾ ਉਸੇ ਦਿਨ ਆਪਣਾ ਤਬਾਦਲਾ ਕਰਵਾ ਕੇ ਲਾਹੌਰ ਚਲਾ ਗਿਆ ਅਤੇ ਉੱਥੇ ਪਹੁੰਚ ਕੇ ਹਿੰਦੂਆਂ ਦਾ ਗੜ੍ਹ ਮੰਨੀ ਜਾਂਦੀ ਆਬਾਦੀ ਗਵਾਲ ਮੰਡੀ (ਕ੍ਰਿਸ਼ਨਾ ਸਟਰੀਟ, ਸੰਤ ਨਗਰ ਆਦਿ ਮੁਹੱਲੇ) ਨੂੰ ਅੱਗ ਲਗਵਾ ਦਿੱਤੀ । ਲਗਭਗ ਪੂਰੇ ਇਲਾਕੇ ਸੜ ਕੇ ਸਵਾਹ ਹੋ ਗਏ । ਜਦੋਂ ਇਹ ਖ਼ਬਰ ਅੰਮ੍ਰਿਤਸਰ ਪਹੁੰਚੀ ਤਾਂ ਅੰਮ੍ਰਿਤਸਰ ਦੇ ਇਕ ਨਾਮੀ ਪਹਿਲਵਾਨ ਦੇ ਪੁੱਤਰ ਨੇ ਬਦਲਾ ਲੈਣ ਲਈ ਭੀੜ ਨੂੰ ਉਕਸਾ ਕੇ ਚੌਂਕ ਫਰੀਦ, ਕਟੜਾ ਜੈਮਲ ਸਿੰਘ ਅਤੇ ਹਾਲ ਬਾਜ਼ਾਰ ਦੇ ਕੁਝ ਮੁਹੱਲਿਆਂ ਨੂੰ ਅੱਗ ਲਗਵਾ ਦਿੱਤੀ। ਇਹ ਮੁਹੱਲੇ ਅਤੇ ਆਬਾਦੀਆਂ ਮੁਸਲਮਾਨ ਵਿਉਪਾਰੀਆਂ ਦੇ ਪ੍ਰਮੁੱਖ ਵਪਾਰਕ ਕੇਂਦਰ ਸਨ ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਵਿਖੇ ਬੀ.ਆਰ.ਟੀ.ਐੱਸ. ਬੱਸ ਸਰਵਿਸ ਲਾਈਨ ਉੱਪਰ ਨਾਜਾਇਜ਼ ਤੌਰ ’ਤੇ ਬਣੀ ਵਾਹਨਾਂ ਦੀ ਪਾਰਕਿੰਗ ਅਗਲੀ ਖ਼ਬਰ ਡਾਕਟਰ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ 12 ਘੰਟਿਆਂ ’ਚ ਪੁਲਿਸ ਅੜਿੱਕੇ
Ad Position 24