09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਵੇਰਕਾ ਵਿਖੇ ਬੀ.ਆਰ.ਟੀ.ਐੱਸ. ਬੱਸ ਸਰਵਿਸ ਲਾਈਨ ਉੱਪਰ ਨਾਜਾਇਜ਼ ਤੌਰ ’ਤੇ ਬਣੀ ਵਾਹਨਾਂ ਦੀ ਪਾਰਕਿੰਗ

ਵੇਰਕਾ, 9 ਅਗਸਤ (ਲਖਵਿੰਦਰ ਸਿੰਘ)-ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2016 ਵਿਚ ਪੰਜਾਬ ਮੈਟਰੋ ਬੱਸ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਬੱਸ ਸੇਵਾ ਸ਼ਹਿਰ ਦੇ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਅਤੇ ਗਰੀਬ ਵਰਗ ਲਈ ਵਾਜਬ ਕਿਰਾਏ ਹੋਣ ਕਰਕੇ ਬਹੁਤ ਲਾਹੇਵੰਦ ਸਾਬਤ ਹੋ ਰਹੀ ਸੀ । ਪਰ ਸਾਲ 2023 ਤੋਂ ਇਹ ਬੱਸ ਸਰਵਿਸ ਮੁਕੰਮਲ ਤੌਰ ‘ਤੇ ਬੰਦ ਪਈ ਹੈ, ਜਿਸ ਨਾਲ ਆਮ ਜਨਤਾ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 10-08-2026
ਵੇਰਕਾ, 9 ਅਗਸਤ (ਲਖਵਿੰਦਰ ਸਿੰਘ)-ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2016 ਵਿਚ ਪੰਜਾਬ ਮੈਟਰੋ ਬੱਸ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਬੱਸ ਸੇਵਾ ਸ਼ਹਿਰ ਦੇ ਵਿਦਿਆਰਥੀਆਂ, ਦਫ਼ਤਰੀ ਮੁਲਾਜ਼ਮਾਂ ਅਤੇ ਗਰੀਬ ਵਰਗ ਲਈ ਵਾਜਬ ਕਿਰਾਏ ਹੋਣ ਕਰਕੇ ਬਹੁਤ ਲਾਹੇਵੰਦ ਸਾਬਤ ਹੋ ਰਹੀ ਸੀ । ਪਰ ਸਾਲ 2023 ਤੋਂ ਇਹ ਬੱਸ ਸਰਵਿਸ ਮੁਕੰਮਲ ਤੌਰ ‘ਤੇ ਬੰਦ ਪਈ ਹੈ, ਜਿਸ ਨਾਲ ਆਮ ਜਨਤਾ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੀ ਅਣਦੇਖੀ ਕਾਰਨ ਹੁਣ ਇਸ ਕਰੋੜਾਂ ਰੁਪਏ ਦੇ ਪ੍ਰੋਜੈਕਟ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ । ਬੱਸ ਸੇਵਾ ਲਈ ਬਣਾਈ ਗਈ ਵਿਸ਼ੇਸ਼ ਸਰਵਿਸ ਲਾਈਨ ਦੇ ਦੋਵਾਂ ਪਾਸਿਆਂ ’ਤੇ ਲਗਾਈਆਂ ਗਈਆਂ ਲੋਹੇ ਦੀਆਂ ਗਰਿੱਲਾਂ ਨੂੰ ਅਸਮਾਜਿਕ ਤੱਤਾਂ ਅਤੇ ਚੋਰਾਂ ਵਲੋਂ ਦਿਨ-ਦਿਹਾੜੇ ਉਖਾੜ ਕੇ ਵੇਚਿਆ ਜਾ ਰਿਹਾ ਹੈ । ਇਸ ਤੋਂ ਵੀ ਵੱਧ ਚਿੰਤਾਜਨਕ ਸਥਿਤੀ ਵੇਰਕਾ ਕਸਬੇ ਕੋਲ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਇਸ ਬੱਸ ਸਰਵਿਸ ਲਾਈਨ ਉਪਰ ਨੇੜਲੇ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਇਸ ਨੂੰ ਨਾਜਾਇਜ਼ ਪਾਰਕਿੰਗ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ । ਪੁਲਿਸ ਪ੍ਰਸ਼ਾਸਨ ਦੀ ਚੁੱਪ ਕਾਰਨ ਇਹ ਕਬਜ਼ਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ । ਇਲਾਕਾ ਨਿਵਾਸੀਆਂ ਅਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵੇਰਕਾ ਵਿਖੇ ਬੱਸ ਸਰਵਿਸ ਲਾਈਨ ਤੋਂ ਨਾਜਾਇਜ਼ ਬਣੀ ਵਾਹਨਾਂ ਦੀ ਪਾਰਕਿੰਗ ਨੂੰ ਤੁਰੰਤ ਹਟਾਇਆ ਜਾਵੇ, ਬੱਸ ਟਰੈਕ ਦੀਆਂ ਗਰਿੱਲਾਂ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਰੈਸਟੋਰੈਂਟ ਦੀ ਭੰਨਤੋੜ ਦੇ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਜਦੋਂ ਪੰਡਿਤ ਨਹਿਰੂ ਨੇ ਕਿਹਾ-’’ਮੈਂ ਅੰਮ੍ਰਿਤਸਰ ’ਚ ਰਹਿ ਰਿਹਾ ਹੁੰਦਾ ਤਾਂ ਕਦੋਂ ਦਾ ਆਤਮਹੱਤਿਆ ਕਰ ਲੈਂਦਾ’’
Ad Position 24