17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਰਤੀ ਸਰਹੱਦ ’ਤੇ ਬੀ.ਐੱਸ.ਐੱਫ. ਨੇ ਝੰਡਾ ਲਹਿਰਾਇਆ ** ਜਵਾਨਾਂ ਨੂੰ ਮਠਿਆਈਆਂ, ਫ਼ਲ ਭੇਟ ਕੀਤੇ

ਅਟਾਰੀ ਸਰਹੱਦ (ਅੰਮ੍ਰਿਤਸਰ), 16 ਅਗਸਤ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਅਟਾਰੀ ਸਰਹੱਦ ‘ਤੇ ਡੀ. ਆਈ.

Ad Position 21
No active advertisement
ਅਜੀਤ ਡੈਸਕ 17-08-2026
ਅਟਾਰੀ ਸਰਹੱਦ (ਅੰਮ੍ਰਿਤਸਰ), 16 ਅਗਸਤ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਅਟਾਰੀ ਸਰਹੱਦ ‘ਤੇ ਡੀ.ਆਈ.ਜੀ. ਅੰਮ੍ਰਿਤਸਰ ਐਸ.ਐਸ. ਚੰਡੇਲ ਬੀਐਸਐਫ ਨੇ ਝੰਡਾ ਲਹਿਰਾਇਆ ਗਿਆ । ਅਟਾਰੀ ਸਰਹੱਦ ਤੇ ਬੀਐੱਸਐੱਫ ਦੇ ਜਵਾਨਾਂ ਪਾਸੋਂ ਗਾਰਡ ਆਫ ਆਨਰ ਲੈਣ ਤੋਂ ਉਪਰੰਤ ਡੀਆਈ ਜੀ ਅੰਮ੍ਰਿਤਸਰ ਸੈਕਟਰ ਬੀਐਸਐਫ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉਪਰੰਤ ਬੀਐੱਸਐੱਫ ਡੀਆਈਜੀ ਵਲੋਂ ਅਟਾਰੀ ਸਰਹੱਦ ਦੇਸ਼ ਦੀ ਰੱਖਿਆ ਲਈ ਦਿਨ ਰਾਤ ਡਿਊਟੀ ਨਿਭਾਉਣ ਵਾਲੇ ਬੀਐੱਸਐੱਫ ਦੇ ਜਵਾਨਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਮਠਿਆਈਆਂ ਤੇ ਫਲਾਂ ਦੀ ਟੋਕਰੀ ਦਿੱਤੀ ਗਈ। ਇਸ ਮੌਕੇ ਅਟਾਰੀ ਸਰਹੱਦ ‘ਤੇ ਕਮਾਂਡ ਕਰ ਰਹੀ ਬੀਐੱਸਐੱਫ ਦੀ ਬਟਾਲੀਅਨ ਦੇ ਮੁਖੀ ਵਿਸ਼ਾਲ ਸਿੰਘ ਕਮਾਡੈਂਟ, ਡਿਪਟੀ ਕਮਾਂਡਰ ਅਮਨਦੀਪ ਸਿੰਘ, ਡਿਪਟੀ ਕਮਾਂਡਰ ਰੁਪਿੰਦਰ ਸਿੰਘ ਉਮੀਦ ਬੀਐੱਸਐੱਫ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ ਇਥੇ ਦੱਸਣਯੋਗ ਹੈ ਕਿ ਇਸ ਵਾਰ ਭਾਰਤ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਬੀਐਸਐਫ ਤੇ ਭਾਰਤ ਸਰਕਾਰ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਸਰਕਾਰ ਨੂੰ ਮਠਿਆਈਆਂ ਭੇਟ ਨਹੀਂ ਕੀਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਇਸਲਾਮਾਬਾਦ ’ਚ ਲਹਿਰਾਇਆ ਭਾਰਤ ਦਾ ਕੌਮੀ ਝੰਡਾ ਅਗਲੀ ਖ਼ਬਰ ਗਜੇਂਦਰ ਸਿੰਘ ਸ਼ੇਖਾਵਤ ਨੇ ਅਕਸ਼ੈ ਸ਼ਰਮਾ ਦੇ ਗ੍ਰਹਿ ਕੀਤੀ ਸਿਆਸੀ ਚਰਚਾ
Ad Position 24