21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਸ.ਓ.ਐੱਫ. ਓਲੰਪਿਆਡਜ਼ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਸ. ਓ.

Ad Position 21
No active advertisement
ਅਜੀਤ ਡੈਸਕ 21-08-2026
ਅੰਮ੍ਰਿਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਐੱਸ.ਓ.ਐੱਫ. (ਸਾਇੰਸ ਓਲੰਪਿਆਡ ਫਾਊਂਡੇਸ਼ਨ) ਵਲੋਂ ਕਰਵਾਏ ਗਏ ਓਲੰਪਿਆਡਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਤੇਜਿੰਦਰ ਕੌਰ ਮਲਹੋਤਰਾ ਨੇ ਦੱਸਿਆ ਕਿ ਐੱਸ. ਓ. ਐੱਫ . ਇੰਟਰਨੈਸ਼ਨਲ ਮੈਥ ਓਲੰਪਿਆਡ ‘ਚ ਸਕੂਲ਼ ਦੇ 12 ਵਿਦਿਆਰਥੀਆਂ ਨੇ ਸੋਨੇ ਦੇ ਤਗਮੇਂ, ਸਰਟੀਫਿਕੇਟ ਆਫ਼ ਆਊਟਸਟੈਂਡਿੰਗ ਪਰਫਾਰਮੈਂਸ ਅਤੇ ਗਿਫ਼ਟ ਹੈਂਪਰ ਜਿੱਤੇ। ਇਸ ਤਰ੍ਹਾਂ ਐੱਸ. ਓ. ਐੱਫ. ਇੰਟਰਨੈਸ਼ਨਲ ਜੀ. ਕੇ. ਓਲੰਪਿਆਡ ਵਿਚ 3 ਵਿਦਿਆਰਥੀਆਂ ਨੇ ਚਾਂਦੀ ਤੇ ਤਗਮੇਂ ਅਤੇ ਗਿਫ਼ਟ ਹੈਂਪਰ, ਜਦਕਿ ਐੱਸ. ਓ. ਐੱਫ. ਇੰਟਰਨੈਸ਼ਨਲ ਹਿੰਦੀ ਓਲੰਪਿਆਡ ‘ਚ ਵਿਦਿਆਰਥੀਆਂ ਨੇ ਸਰਟੀਫਿਕੇਟ ਆਫ਼ ਆਊਟਸਟੈਂਡਿੰਗ ਪਰਫਾਰਮੈਂਸ ਅਤੇ ਗਿਫ਼ਟ ਹੈਂਪਰ ਪ੍ਰਾਪਤ ਕੀਤੇ। ਪ੍ਰਿੰ: ਤੇਜਿੰਦਰ ਕੌਰ ਮਲਹੋਤਰਾ ਅਤੇ ਮੈਨੇਜਿੰਗ ਡਾਇਰੈਕਟਰ ਡਾ. ਅਰਵਿੰਦਰ ਸਿੰਘ ਚਮਕ ਨੇ ਵਿਦਿਆਰਥੀਆ ਦੀ ਖੂਬ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਾਈਸ ਪ੍ਰਿੰਸੀਪਲ ਰੁਪਿੰਦਰਜੀਤ ਕੌਰ ਤੋਂ ਇਲਾਵਾ ਰਾਮ ਭਗਤ, ਕਵਲਜੀਤ ਕੌਰ, ਮਨਪ੍ਰੀਤ ਕੌਰ, ਜੋਤੀ ਸ਼ਰਮਾ, ਕਵਲਜੀਤ ਕੌਰ, ਨਵਦੀਪ ਕੌਰ ਅਤੇ ਹਰਮੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਐੱਲ. ਸੰਤੋਸ਼ 25 ਨੂੰ ਅੰਮ੍ਰਿਤਸਰ ਆਉਣਗੇ : ਸਲਿਲ ਕਪੂਰ ਸੰਤੋਸ਼ ਦੇ ਦੌਰੇ ਸੰਬੰਧੀ ਭਾਜਪਾ ਵਲੋਂ ਪੂਰਬੀ, ਦੱਖਣੀ ਅਤੇ ਪ... ਅਗਲੀ ਖ਼ਬਰ ਪਿੰਡ ਸਾਂਘਣਾ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਹਾਲ ਦਾ ਉਦਘਾਟਨ ਸਮਾਗਮ 23 ਨੂੰ
Ad Position 24