ਬੀ.ਐੱਲ. ਸੰਤੋਸ਼ 25 ਨੂੰ ਅੰਮ੍ਰਿਤਸਰ ਆਉਣਗੇ : ਸਲਿਲ ਕਪੂਰ
ਸੰਤੋਸ਼ ਦੇ ਦੌਰੇ ਸੰਬੰਧੀ ਭਾਜਪਾ ਵਲੋਂ ਪੂਰਬੀ, ਦੱਖਣੀ ਅਤੇ ਪੱਛਮੀ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਸਮੀਖਿਆ ਮੀਟਿੰਗ
ਅੰਮ੍ਰਿਤਸਰ , 20 ਅਗਸਤ ( ਹਰਮਿੰਦਰ ਸਿੰਘ )- ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀ . ਐੱਲ .
ਅੰਮ੍ਰਿਤਸਰ , 20 ਅਗਸਤ ( ਹਰਮਿੰਦਰ ਸਿੰਘ )- ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀ . ਐੱਲ . ਸੰਤੋਸ਼ 25 ਅਗਸਤ ਨੂੰ ਅੰਮ੍ਰਿਤਸਰ ਦੌਰੇ ‘ ਤੇ ਆ ਰਹੇ ਹਨ ਇੱਥੇ ਉਹ ਉਹ ਸਥਾਨਕ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨਾਲ ਸਿੱਧੇ ਤੌਰ ‘ ਤੇ ਗੱਲਬਾਤ ਕਰਨਗੇ ਅਤੇ ਸੰਗਠਨਾਤਮਕ ਮਾਰਗ ਦਰਸ਼ਨ ਪ੍ਰਦਾਨ ਕਰਨਗੇ । ਇਹ ਜਾਣਕਾਰੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਲੋਂ ਸਥਾਨਕ ਪੂਰਬੀ , ਦੱਖਣੀ ਅਤੇ ਪੱਛਮੀ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਨਾਲ ਇਕ ਸਮੀਖਿਆ ਮੀਟਿੰਗ ਦੌਰਾਨ ਸਾਂਝੀ ਕੀਤੀ । ਇਨ੍ਹਾਂ ਬੈਠਕਾਂ ‘ ਚ ਰਾਕੇਸ਼ ਭਾਟੀਆ , ਸੂਬਾ ਕਾਰਜਕਾਰਨੀ ਮੈਂਬਰ , ਪੂਰਬੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਰਾਕੇਸ਼ ਭਾਟੀਆ , ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ , ਜ਼ਿਲ੍ਹਾ ਉਪ ਪ੍ਰਧਾਨ ਅਤੇ ਪੂਰਬੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਮੋਹਿਤ ਮਹਾਜਨ , ਦੱਖਣੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ , ਜ਼ਿਲ੍ਹਾ ਦਫ਼ਤਰ ਸਕੱਤਰ ਸਤਪਾਲ ਡੋਗਰਾ , ਪੱਛਮੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਕੁਮਾਰ ਅਮਿਤ ਅਤੇ ਭਾਜਪਾ ਆਈ . ਟੀ . ਸੈੱਲ ਅੰਮ੍ਰਿਤਸਰ ਦੇ ਜ਼ਿਲ੍ਹਾ ਕੋਆਰਡੀਨੇਟਰ ਗੌਰਵ ਤੇਜਪਾਲ ਵੀ ਮੌਜੂਦ ਸਨ । ਇਸ ਦੌਰਾਨ , ਸਲਿਲ ਕਪੂਰ ਨੇ ਵਰਕਰਾਂ ਨਾਲ ਆਉਣ ਵਾਲੇ ਪ੍ਰੋਗਰਾਮ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ । ਉਨ੍ਹਾਂ ਕਿਹਾ ਕਿ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਦੌਰਾ ਪੰਜਾਬ , ਖ਼ਾਸ ਕਰਕੇ ਅੰਮ੍ਰਿਤਸਰ ਵਿਚ ਪਾਰਟੀ ਸੰਗਠਨ ਵਿਚ ਨਵੀਂ ਊਰਜਾ ਭਰੇਗਾ । ਉਨ੍ਹਾਂ ਨੇ ਸਵਾਗਤ ਸਮਾਰੋਹ , ਸਥਾਨ ਪ੍ਰਬੰਧਨ ਅਤੇ ਤਾਲਮੇਲ ਨਾਲ ਸੰਬੰਧਿਤ ਵਰਕਰਾਂ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ । ਉਨ੍ਹਾਂ ਬੀ . ਐੱਲ . ਸੰਤੋਸ਼ ਦੇ ਦੌਰੇ ਦੌਰਾਨ ਬੂਥ ਪੱਧਰ ‘ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ ਤੇ ਜ਼ੋਰ ਦਿੱਤਾ । ਸਲਿਲ ਕਪੂਰ ਨੇ ਕਿਹਾ ਕਿ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਇਹ ਦੌਰਾ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀਆਂ ਰਣ ਨੀਤੀਆਂ ਲਈ ਮਹੱਤਵਪੂਰਨ ਹੈ ।