ਗੁ: ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਜੈ ਸਿੰਘ ਵਿਖੇ ਸਜਿਆ 12ਵਾਂ ਲੜੀਵਾਰ ‘ਜੀਵਨ ਜੁਗਤਿ ਸਮਾਗਮ’
ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ, ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਆਰੰਭੀ ‘ਜੀਵਨ ਜੁਗਤਿ ਸਮਾਗਮਾਂ’ ਦੀ ਲੜ੍ਹੀ ਤਹਿਤ 12ਵਾਂ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਜੈ ਸਿੰਘ, ਅੰਦਰੂਨ ਗਿਲਵਾਲੀ ਗੇਟ ਵਿਖੇ ਸਜਾਇਆ। ਅੰਮ੍ਰਿਤ ਵੇਲੇ 3.
ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ, ਮੈਨੇਜਰ ਸ੍ਰੀ ਹਰਿਮੰਦਰ ਸਾਹਿਬ ਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਆਰੰਭੀ ‘ਜੀਵਨ ਜੁਗਤਿ ਸਮਾਗਮਾਂ’ ਦੀ ਲੜ੍ਹੀ ਤਹਿਤ 12ਵਾਂ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਜੈ ਸਿੰਘ, ਅੰਦਰੂਨ ਗਿਲਵਾਲੀ ਗੇਟ ਵਿਖੇ ਸਜਾਇਆ। ਅੰਮ੍ਰਿਤ ਵੇਲੇ 3.30 ਵਜੇ ਤੋਂ 6.30 ਵਜੇ ਤੱਕ ਸਜਾਏ ਇਸ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਵਿਚ ਪਾਠ ਕਰਨ ਉਪਰੰਤ ਇਲਾਹੀ ਬਾਣੀ ਦੇ ਕਥਾ ਕੀਰਤਨ ਦੀ ਹਾਜ਼ਰੀ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਮੁਖੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲੇ, ਕੀਰਤਨੀ ਜਥਾ ਬੀਬੀ ਭਾਨੀ ਜੀ ਸਤਸਿੰਗ ਸਭਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਭਾਈ ਤੇ ਗੁਰਮਤਿ ਵਿਚਾਰਾਂ ਗਿਆਨੀ ਸ਼ਿਵਤਾਰ ਸਿੰਘ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਅਤੇ ਭਾਈ ਦਵਿੰਦਰ ਸਿੰਘ ਨੇ ਸਰਵਨ ਕਰਾਈਆਂ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਕਮੇਟੀ ਅਤੇ ਸੁਸਾਇਟੀ ਪ੍ਰਬੰਧਕਾਂ ਵਲੋਂ ਰਾਗੀ ਸਿੰਘਾਂ ਤੇ ਕਥਾਵਾਚਕਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਸੰਗਤਾਂ ਤੋਂ ਇਲਾਵਾ ਬਿਕਰਮਜੀਤ ਸਿੰਘ ਵਧੀਕ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ, ਅਜੈਬ ਸਿੰਘ ਮੁੱਖ ਸੇਵਾਦਾਰ ਤੇ ਦਰਸ਼ਨ ਸਿੰਘ ਮੈਂਬਰ ਗੁਰਦੁਆਰਾ ਸਾਹਿਬ, ਅਵਤਾਰ ਸਿੰਘ ਕੌਂਸਲਰ ਬੀਬੀ ਮਨਜੀਤ ਕੌਰ ਮੁਖੀ ਜੱਥਾ ਬੀਬੀ ਭਾਨੀ ਜੀ, ਬੀਬੀ ਹਰਬੰਸ ਕੌਰ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਜਵਾਹਰ ਲਾਲ ਸਿੰਘ, ਜਸਬੀਰ ਸਿੰਘ ਅਰੋੜਾ, ਸਤਿੰਦਰ ਸਿੰਘ ਚਾਵਲਾ, ਭਾਈ ਜਗਦੀਸ਼ ਸਿੰਘ, ਜਗਦੀਸ਼ ਸਿੰਘ ਵਾਲੀਆ, ਜੋਗਿੰਦਰ ਸਿੰਘ ਜੱਗਾ, ਬੀਬੀ ਪੁਖਰਾਜ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਸਰਬਜੀਤ ਕੌਰ ਸਮੇਤ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।