22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੁਰਾਣੀ ਸਬਜ਼ੀ ਮੰਡੀ ’ਚ ਕੂੜਾ ਇਕੱਠਾ ਕਰਨ ਵਾਲਾ ਸੈਂਟਰ ਬਣਨ ਲੱਗਾ ਡੰਪ ਐਲੀਵੇਟਿੰਡ ਰੋਡ ਤੋਂ ਆਉਣ ਵਾਲਿਆਂ ਦਾ ਗੰਦਗੀ ਦੀ ਬਦਬੂ ਨਾਲ ਹੁੰਦਾ ਹੈ ਸਵਾਗਤ

ਅੰਮ੍ਰਿਤਸਰ, 22 ਅਗਸਤ (ਹਰਮਿੰਦਰ ਸਿੰਘ)-ਘਰ ਘਰ ’ਚੋਂ ਕੂੜਾ ਇਕੱਠਾ ਕਰਕੇ ਵੱਖ ਵੱਖ ਜਗ੍ਹਾ ’ਤੇ ਲਿਆਕੇ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ‘ਕਲੈਕਸ਼ਨ ਪੁਆਇੰਟ’ ਦਾ ਨਾਂਅ ਦਿੱਤਾ ਜਾਂਦਾ ਹੈ ਪਰ ਇਹ ਕਲੈਕਸ਼ਨ ਪੁਆਇੰਟ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ, ਜਿਸ ਕਾਰਨ ਕੰਪਨੀ ਵਲੋਂ ਇਨ੍ਹਾਂ ਪੁਆਇੰਟਾਂ ਤੋਂ ਕੂੜੇ ਦੀ ਚੁਕਾਈ ਸਹੀ ਢੰਗ ਨਾਲ ਨਾ ਚੁਕੇ ਜਾਣਾ ਹੈ। ਸ਼ਹਿਰ ਦੇ ਵਿਚ ਵੈਸੇ ਤਾਂ ਬਹੁਤ ਸਾਰੇ ਅਜਿਹੇ ਪੁਆਇੰਟ ਬਣਾਏ ਗਏ ਹਨ, ਜ਼ਿਨ੍ਹਾਂ ’ਚੋਂ ਰਣਜੀਤ ਐਵੇਨਿਊ ਤੇ ਭੰਡਾਰੀ ਪੁਲ ਦੇ ਨੇੜੇ ਪੁਰਾਣੀ ਸਬਜੀ ਮੰਡੀ ’ਚ ਬਣਾਏ ਗਏ ਇਹ ਪੁਆਇੰਟ ਲੋਕਾਂ ਨੂੰ ਸਭ ਤੋਂ ਵਧੇਰੇ ਪ੍ਰੇਸ਼ਾਨ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਹਰਮਿੰਦਰ ਸਿੰਘ)-ਘਰ ਘਰ ’ਚੋਂ ਕੂੜਾ ਇਕੱਠਾ ਕਰਕੇ ਵੱਖ ਵੱਖ ਜਗ੍ਹਾ ’ਤੇ ਲਿਆਕੇ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ‘ਕਲੈਕਸ਼ਨ ਪੁਆਇੰਟ’ ਦਾ ਨਾਂਅ ਦਿੱਤਾ ਜਾਂਦਾ ਹੈ ਪਰ ਇਹ ਕਲੈਕਸ਼ਨ ਪੁਆਇੰਟ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੇ ਹਨ, ਜਿਸ ਕਾਰਨ ਕੰਪਨੀ ਵਲੋਂ ਇਨ੍ਹਾਂ ਪੁਆਇੰਟਾਂ ਤੋਂ ਕੂੜੇ ਦੀ ਚੁਕਾਈ ਸਹੀ ਢੰਗ ਨਾਲ ਨਾ ਚੁਕੇ ਜਾਣਾ ਹੈ। ਸ਼ਹਿਰ ਦੇ ਵਿਚ ਵੈਸੇ ਤਾਂ ਬਹੁਤ ਸਾਰੇ ਅਜਿਹੇ ਪੁਆਇੰਟ ਬਣਾਏ ਗਏ ਹਨ, ਜ਼ਿਨ੍ਹਾਂ ’ਚੋਂ ਰਣਜੀਤ ਐਵੇਨਿਊ ਤੇ ਭੰਡਾਰੀ ਪੁਲ ਦੇ ਨੇੜੇ ਪੁਰਾਣੀ ਸਬਜੀ ਮੰਡੀ ’ਚ ਬਣਾਏ ਗਏ ਇਹ ਪੁਆਇੰਟ ਲੋਕਾਂ ਨੂੰ ਸਭ ਤੋਂ ਵਧੇਰੇ ਪ੍ਰੇਸ਼ਾਨ ਕਰ ਰਹੇ ਹਨ। ਭੰਡਾਰੀ ਪੁਲ ’ਤੇ ਪੁਰਾਣੀ ਸਬਜੀ ਮੰਡੀ ਵਿਚ ਬਣਾਏ ਗਏ ਪੁਆਇੰਟ ਤੋਂ ਉਠਣ ਵਾਲੀ ਕੂੜੇ ਦੀ ਬਦਬੂ ਐਲੀਵੇਟਿਡ ਰੋਡ ਰਾਹੀਂ ਦੂਸਰੇ ਸ਼ਹਿਰਾਂ ਤੇ ਹੋਰ ਰਾਹਗੀਰਾਂ ਦਾ ਸਵਾਗਤ ਕਰਦੀ ਹੈ। ਇਥੋ ਤੱਕ ਬੰਦ ਕਾਰਾਂ ਦੇ ਅੰਦਰ ਤੱਕ ਬਦਬੂ ਫੈਲ ਜਾਂਦੀ ਹੈ ਅਤੇ ਲੋਕਾਂ ਨੂੰ ਲੰਬੇ ਰਸਤੇ ਤੱਕ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਰਣਜੀਤ ਐਵੇਨਿਊ ਵਿਖੇ ਅੰਮ੍ਰਿਤ ਅਨੰਦ ਪਾਰਕ ਨੇੜੇ ਵੀ ਅਜਿਹਾ ਪੁਆਇੰਟ ਬਣਿਆ ਹੈ ਜਿਸ ਦੀ ਬਦਬੂ ਦੂਰ ਤੱਕ ਫੈਲਦੀ ਹੈ। ਇਸ ਸਥਾਨ ਦੇ ਨੇੜੇ ਤਕਨੀਕੀ ਕਾਲਜ ਵੀ ਹੈ ਜਿਸ ਦੇ ਅੰਦਰ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਤੇ ਸਟਾਫ਼ ਦੇ ਲਈ ਵੀ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸ ਕੂੜਾ ਪੁਆਇੰਟ ਨੂੰ ਹਟਾਉਣ ਲਈ ਸਮੇਂ ਸਮੇਂ ਲੋਕਾਂ ਵਲੋਂ ਮੁਜਾਹਰੇ ਵੀ ਕੀਤੇ ਗਏ ਹਨ ਤੇ ਸਰਕਾਰੇ ਦਰਬਾਰੇ ਵੀ ਪਹੁੰਚ ਕੀਤੀ ਗਈ ਪਰ ਇਸ ਦਾ ਕੋਈ ਸਾਰਥਕ ਹੱਲ ਨਹੀ ਨਿਕਲਿਆ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਗੋਲਡਨ ਗੇਟ ’ਤੇ ਬਿਜਲੀ ਕਾਮਿਆਂ ਦਾ ਜ਼ਬਰਦਸਤ ਪ੍ਰਦਰਸ਼ਨ 25 ਦੀ ਮੀਟਿੰਗ ਨੂੰ ਦਿੱਤੀ ‘ਆਖਰੀ ਆਰ-ਪਾਰ’ ਦੀ ਚਿਤਾ... ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ 49 ਅੱਤਵਾਦੀ ਮਾਰੇ ਜਾਣ ਦਾ ਦਾਅਵਾ
Ad Position 24