ਅੰਮ੍ਰਿਤਸਰ ਗੋਲਡਨ ਗੇਟ ’ਤੇ ਬਿਜਲੀ ਕਾਮਿਆਂ ਦਾ ਜ਼ਬਰਦਸਤ ਪ੍ਰਦਰਸ਼ਨ
25 ਦੀ ਮੀਟਿੰਗ ਨੂੰ ਦਿੱਤੀ ‘ਆਖਰੀ ਆਰ-ਪਾਰ’ ਦੀ ਚਿਤਾਵਨੀ
ਸੁਲਤਾਨਵਿੰਡ, 22 ਅਗਸਤ (ਗੁਰਨਾਮ ਸਿੰਘ ਬੁੱਟਰ)- ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਪੀ. ਐਸ.
ਸੁਲਤਾਨਵਿੰਡ, 22 ਅਗਸਤ (ਗੁਰਨਾਮ ਸਿੰਘ ਬੁੱਟਰ)- ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਪੀ.ਐਸ.ਪੀ.ਸੀ.ਐਲ. ਅਧੀਨ ਪਿਛਲੇ 16-16 ਸਾਲਾਂ ਤੋਂ ਸੇਵਾਵਾਂ ਦੇ ਰਹੇ ਨੋਡਲ ਸ਼ਿਕਾਇਤ ਕੇਂਦਰ ਐੱਨ.ਸੀ.ਸੀ., ਸੁਵਿਧਾ ਕੇਂਦਰ, ਮੀਟਰ ਲੈਬ ਅਤੇ ਸਟੋਰ ਕਾਮਿਆਂ ਨੇ ਸਰਕਾਰ ਦੀ ਲਗਾਤਾਰ ਟਾਲ-ਮਟੋਲ ਨੀਤੀ ਖਿਲਾਫ਼ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ।ਕਾਮਿਆਂ ਨੇ ਸਪੱਸ਼ਟ ਕੀਤਾ ਕਿ 16 ਸਾਲਾਂ ਦੀ ਇਮਾਨਦਾਰੀ ਨਾਲ ਕੀਤੀ ਸੇਵਾ ਤੋਂ ਬਾਅਦ ਹੁਣ ਉਹ ਵਾਰ-ਵਾਰ ਮਿਲਦੀਆਂ ਤਾਰੀਖਾਂ, ਲਾਰੇ ਅਤੇ ਝੂਠੇ ਭਰੋਸੇ ਬਰਦਾਸ਼ਤ ਨਹੀਂ ਕਰਨਗੇ । ਇਸ ਮੌਕੇ ਸਲਾਹਕਾਰ ਵਿਸ਼ਾਲ ਸ਼ਰਮਾ, ਮਨੀਸ਼ ਕੁਮਾਰ, ਅਮਨਦੀਪ ਸਿੰਘ, ਪਵਨਦੀਪ ਸਿੰਘ ਸਮੇਤ ਵੱਖ-ਵੱਖ ਯੂਨਿਟਾਂ ਦੇ ਆਗੂ ਵਿਸ਼ੇਸ਼ ਤੌਰ ‘ਤੇ ਡਟੇ ਰਹੇ । ਸਰਕਾਰ ਨਾਲ 25 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਿਰਫ਼ ਗੱਲਬਾਤ ਨਹੀਂ, ਸਗੋਂ ਆਰ-ਪਾਰ ਦੇ ਫ਼ੈਸਲੇ ਦੀ ਮੀਟਿੰਗ ਹੋਵੇਗੀ। ਜੇਕਰ 25 ਅਗਸਤ ਨੂੰ ਮਸਲੇ ਦਾ ਪੱਕਾ ਹੱਲ ਨਾ ਨਿਕਲਿਆ, ਤਾਂ ਸਮੂਹ ਕਾਮੇ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਅਨਿਸ਼ਚਿਤਕਾਲੀ ਭੁੱਖ ਹੜਤਾਲ ਸ਼ੁਰੂ ਕਰਨਗੇ। ਕਾਮਿਆਂ ਨੇ ਕਿਹਾ ਕਿ ਹੁਣ ਪੱਕਾ ਹੱਕ ਚਾਹੀਦਾ ਹੈ, ਨਹੀਂ ਤਾਂ ਸਰਕਾਰ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣਾ ਪਵੇਗਾ।