31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਮਜੀਠਾ ਵਲੋਂ ਕਵੀ ਦਰਬਾਰ ਕਰਵਾਇਆ

ਅੰਮ੍ਰਿਤਸਰ, 30 ਅਗਸਤ (ਹਰਮਿੰਦਰ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਮਜੀਠਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਅਤੇ ਸੰਘ ਦੀ ਅੰਮ੍ਰਿਤਸਰ ਇਕਾਈ ਦੇ ਸਹਿਯੋਗ ਨਾਲ ਇਕਾਈ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ, ਪ੍ਰਧਾਨ ਸੁਖਬੀਰ ਸਿੰਘ ਭੁੱਲਰ, ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਅਤੇ ਨਿਰਮਲ ਕੌਰ ਕੋਟਲਾ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ । ਵਿਰਸਾ ਵਿਹਾਰ ਦੇ ਸ: ਨਾਨਕ ਸਿੰਘ ਹਾਲ ਵਿਖੇ ਕਰਵਾਏ ਕਵੀ ਦਰਬਾਰ ਦੌਰਾਨ ਪੰਜਾਬੀ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਦਿਆਂ ਸੁੱਚਾ ਸਿੰਘ ਰੰਧਾਵਾ, ਐੱਸ.

Ad Position 21
No active advertisement
ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਹਰਮਿੰਦਰ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਮਜੀਠਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਅਤੇ ਸੰਘ ਦੀ ਅੰਮ੍ਰਿਤਸਰ ਇਕਾਈ ਦੇ ਸਹਿਯੋਗ ਨਾਲ ਇਕਾਈ ਦੇ ਸਰਪ੍ਰਸਤ ਨਿਰੰਜਨ ਸਿੰਘ ਗਿੱਲ, ਪ੍ਰਧਾਨ ਸੁਖਬੀਰ ਸਿੰਘ ਭੁੱਲਰ, ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਅਤੇ ਨਿਰਮਲ ਕੌਰ ਕੋਟਲਾ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ । ਵਿਰਸਾ ਵਿਹਾਰ ਦੇ ਸ: ਨਾਨਕ ਸਿੰਘ ਹਾਲ ਵਿਖੇ ਕਰਵਾਏ ਕਵੀ ਦਰਬਾਰ ਦੌਰਾਨ ਪੰਜਾਬੀ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਦਿਆਂ ਸੁੱਚਾ ਸਿੰਘ ਰੰਧਾਵਾ, ਐੱਸ. ਪਰਸ਼ੋਤਮ, ਰੋਜ਼ੀ ਸਿੰਘ, ਕੰਵਲਪ੍ਰੀਤ ਕੌਰ ਥਿੰਦ, ਸਤਨਾਮ ਕੌਰ ਧੁੰਨਾ, ਨੀਲਮ ਭਗਤ, ਡਾ: ਜਸਬੀਰ ਕੌਰ, ਮਾ: ਅਵਤਾਰ ਸਿੰਘ ਗੋਇੰਦਵਾਲੀਆ, ਕੁਲਵੰਤ ਸਿੰਘ ਕੰਤ, ਹਰਜੀਤ ਸਿੰਘ ਨੰਗਲ ਸੋਹਲ, ਨਵਜੋਤ ਕੌਰ ਭੁੱਲਰ, ਵਜ਼ੀਰ ਸਿੰਘ ਮੂਧਲ, ਹਰਭਜਨ ਸਿੰਘ ਭਗਰਥ, ਢਾਡੀ ਗੁਲਜ਼ਾਰ ਸਿੰਘ ਖੇੜਾ, ਸਰਤਾਜ ਸਿੰਘ ਸੰਧੂ, ਗੁਰਮੇਲ ਸਿੰਘ ਸ਼ਾਮਨਗਰ, ਨਾਨਕ ਚੰਦ ਵਸ਼ਿਸ਼ਟ, ਬਲਵਿੰਦਰ ਕੌਰ ਪੰਧੇਰ, ਸੋਨੂੰ ਸੁਲਤਾਨ, ਨਿਰਮਲ ਸਿੰਘ ਬਰਾੜ, ਸਤਿੰਦਰਜੀਤ ਕੌਰ, ਲਾਡੀ ਹੁੰਦਲ ਅਤੇ ਸੁਖਬੀਰ ਸਿੰਘ ਭੁੱਲਰ ਸਮੇਤ ਹੋਰਨਾਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਕਵਿਤਾ ਰਾਹੀਂ ਸਮਾਜਿਕ ਸਰੋਕਾਰਾਂ, ਮਨੁੱਖੀ ਸੰਵੇਦਨਾਵਾਂ, ਪੰਜਾਬੀ ਸੱਭਿਆਚਾਰ, ਮੌਜੂਦਾ ਸਮਾਜਿਕ ਹਾਲਾਤਾਂ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਬਾਖੂਬੀ ਉਜਾਗਰ ਕੀਤਾ ਗਿਆ। ਕਵੀ ਦਰਬਾਰ ਵਿਚ ਹਾਜ਼ਰ ਸਾਹਿਤ ਪ੍ਰੇਮੀਆਂ ਨੇ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰਵਾਂ ਹੁੰਗਾਰਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਧਰਵਿੰਦਰ ਸਿੰਘ ਔਲਖ ਨੇ ਪੂਰੇ ਸਮਾਗਮ ਨੂੰ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਇਕ ਲੜੀ ’ਚ ਪਰੋ ਕੇ ਸਾਹਿਤਕ ਰੰਗ ਬਖ਼ਸ਼ਿਆ। ਸਮਾਗਮ ਦੇ ਅੰਤ ਵਿਚ ਸਰਪ੍ਰਸਤ ਨਿਰੰਜਨ ਸਿੰਘ ਗਿੱਲ ਅਤੇ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਸਮੂਹ ਸ਼ਾਇਰਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਸਿੰਘ ਭੰਗਵਾਂ, ਸਰਪੰਚ ਗੁਰਭੇਜ ਸਿੰਘ ਭੰਗਵਾਂ ਅਤੇ ਮਨਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਭਰਪੂਰਤਾ ਬਖ਼ਸ਼ੀ।
Ad Position 22
No active advertisement
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੇ ਤਿੰਨ ਪ੍ਰੋਜੈਕਟ ਸੀ.ਬੀ.ਐੱਸ.ਈ. ਖੇਤਰੀ ਪੱਧਰ ਲਈ ਚੁਣੇ ਅਗਲੀ ਖ਼ਬਰ ਵਿਧਾਇਕ ਡਾ. ਗੁਪਤਾ ਨੇ ਜਲ੍ਹਿਆਂਵਾਲਾ ਬਾਗ ਤੋਂ ਅੰਦਰੂਨ ਸ਼ਹਿਰ ਤੱਕ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ
Ad Position 24