31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਟਾਲਵਰਟਸ ਵਰਲਡ ਸਕੂਲ ਦੇ ਤਿੰਨ ਪ੍ਰੋਜੈਕਟ ਸੀ.ਬੀ.ਐੱਸ.ਈ. ਖੇਤਰੀ ਪੱਧਰ ਲਈ ਚੁਣੇ

ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸਟਾਲਵਰਟਸ ਵਰਲਡ ਸਕੂਲ ਨੇ ਇਕ ਹੋਰ ਮਹੱਤਵਪੂਰਨ ਉਪਲਬੱਧੀ ਆਪਣੇ ਨਾਮ ਕਰਦਿਆਂ ਸੀ. ਬੀ.

Ad Position 21
No active advertisement
ਅਜੀਤ ਡੈਸਕ 31-08-2026
ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸਟਾਲਵਰਟਸ ਵਰਲਡ ਸਕੂਲ ਨੇ ਇਕ ਹੋਰ ਮਹੱਤਵਪੂਰਨ ਉਪਲਬੱਧੀ ਆਪਣੇ ਨਾਮ ਕਰਦਿਆਂ ਸੀ.ਬੀ.ਐੱਸ.ਈ. ਸਕਿੱਲ ਐਕਸਪੋ ਅਤੇ ਗਾਈਡੈਂਸ ਫੈਸਟੀਵਲ 2026-27 ’ਚ ਖੇਤਰੀ ਪੱਧਰ ਉੱਤੇ ਵਿਸ਼ੇਸ਼ ਪਛਾਣ ਹਾਸਲਿ ਕੀਤੀ ਹੈ। ਸੀ.ਬੀ.ਐੱਸ.ਈ. ਲੁਧਿਆਣਾ ਖੇਤਰ ਅਧੀਨ ਵੱਖ-ਵੱਖ ਸਕੂਲਾਂ ਵਲੋਂ ਪੇਸ਼ ਕੀਤੇ ਗਏ ਨਵੀਨਤਾਕਾਰੀ ਪ੍ਰੋਜੈਕਟਾਂ ਵਿਚੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਖੇਤਰੀ ਪ੍ਰੋਗਰਾਮ ਲਈ ਕੇਵਲ 40 ਸਕੂਲਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ’ਚ ਸਟਾਲਵਰਟਸ ਵਰਲਡ ਸਕੂਲ ਦੇ ਤਿੰਨ ਪ੍ਰੋਜੈਕਟਾਂ ਦੀ ਚੋਣ ਹੋਣਾ ਸਕੂਲ ਲਈ ਮਾਣ ਵਾਲੀ ਗੱਲ ਹੈ। ਚੁਣੇ ਗਏ ਪ੍ਰੋਜੈਕਟਾਂ ’ਚ ਸਮਾਰਟ ਇਨਕਲੂਸਿਵ ਅਮਿਊਜ਼ਮੈਂਟ ਪਾਰਕ (ਮਾਨਿਆ ਸਪਰਾ ਅਤੇ ਤਨਿਸ਼ਕ) ਅਤੇ ਸੇਫ ਰੂਟ ਏ.ਆਈ.- ਡਿਜੀਟਲ ਟਵਿਨ ਸਕੂਲ ਸੇਫਟੀ ਨੈਵੀਗੇਟਰ (ਲਾਵਣਿਆ ਸ਼ਰਮਾ ਅਤੇ ਫਰੇਆ) ਨੂੰ ਉੱਦਮਤਾ ਅਤੇ ਵਿੱਤੀ ਸਾਖਰਤਾ ਥੀਮ ਅਧੀਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਨੈਸ਼ਨਲ ਇੰਸਟੀਚਿਊਟ ਆਫ ਈਕੋ-ਸਾਈਕੋਲੋਜੀ (ਅਨੁਸ਼ਾ ਅਤੇ ਅੰਸ਼ਦੀਪ) ਨੂੰ ਵਾਤਾਵਰਨ ਅਤੇ ਸਥਿਰਤਾ ਥੀਮ ਅਧੀਨ ਖੇਤਰੀ ਪੱਧਰ ਲਈ ਚੋਣ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਦੇ ਸਲਾਹਕਾਰ ਵਜੋਂ ਤੁਸ਼ਾਰ ਨੇ ਅਹਿਮ ਯੋਗਦਾਨ ਪਾਇਆ। ਸਕੂਲ ਦੀ ਪ੍ਰਿੰ: ਮਨੀਸ਼ਾ ਧਾਨੁਕਾ ਨੇ ਇਸ ਮੌਕੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲੱਬਧੀ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਵਿਖੇ ਮੈਡੀਕਲ ਚੈੱਕਅਪ ਕੈਂਪ ਅਗਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਮਜੀਠਾ ਵਲੋਂ ਕਵੀ ਦਰਬਾਰ ਕਰਵਾਇਆ
Ad Position 24