31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਿਜਲੀ ਸਪਲਾਈ ਠੱਪ ਹੋਣ ਕਾਰਨ ਪਿੰਡ ਥੋਬਾ ਦੇ ਨਿਵਾਸੀਆਂ ’ਚ ਹਾਹਾਕਾਰ

ਗੱਗੋਮਾਹਲ, 30 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੀ ਬਿਜਲੀ ਸਪਲਾਈ ਅਕਸਰ ਖ਼ਰਾਬ ਰਹਿਣ ’ਤੇ ਪਿੰਡ ਦੇ ਲੋਕਾਂ ਦਾ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ ਗੁੱਸਾ ਛਲਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਤ ਤੱਕ ਟਰਾਂਸਫਾਰਮਰ ਨਾ ਚੜ੍ਹਿਆ ਤਾਂ ਸੰਘਰਸ਼ ਕੀਤਾ ਜਾਵੇਗਾ।

Ad Position 21
No active advertisement
ਪਾਵਰਕਾਮ ਤੇ ਪੰਜਾਬ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਕਰਦੇ ਪਿੰਡ ਵਾਸੀ । ਤਸਵੀਰ : ਸੰਧੂ 31-08-2026
ਗੱਗੋਮਾਹਲ, 30 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੀ ਬਿਜਲੀ ਸਪਲਾਈ ਅਕਸਰ ਖ਼ਰਾਬ ਰਹਿਣ ’ਤੇ ਪਿੰਡ ਦੇ ਲੋਕਾਂ ਦਾ ਪਾਵਰਕਾਮ ਤੇ ਪੰਜਾਬ ਸਰਕਾਰ ਖਿਲਾਫ ਗੁੱਸਾ ਛਲਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਤ ਤੱਕ ਟਰਾਂਸਫਾਰਮਰ ਨਾ ਚੜ੍ਹਿਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਥੇ ਇਹ ਜ਼ਿਕਰਯੋਗ ਹੈ ਕਿ ਬੀਤੀ ਰਾਤ 11 ਵਜੇ ਤੋਂ ਪਿੰਡ ਥੋਬਾ ਦੇ ਕਾਫੀ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ, ਜਿਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਮੰਦੜਾ ਹਾਲ ਹੈ । ਅੱਜ ਪਿੰਡ ਵਾਸੀਆਂ ਦੀ ਇਕੱਤਰਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਿੰਦਰਬੀਰ ਸਿੰਘ ਥੋਬਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਦੱਸਿਆ ਗਿਆ ਕਿ ਪਿਛਲੇ ਲੰਮੇ ਸਮੇ ਤੋਂ ਪਿੰਡ ਅੰਦਰ ਲੱਗੇ ਕੁੰਨਣ ਸਿੰਘ ਨਾਂਅ ’ਤੇ ਟਰਾਂਸਫਾਰਮਰ ਦੀ ਬਿਜਲੀ ਸਪਲਾਈ ਅਕਸਰ ਬੰਦ ਰਹਿੰਦੀ ਹੈ ਜਿਸ ਤੋਂ ਪ੍ਰੇਸ਼ਾਨ ਪਿੰਡ ਵਾਸੀ ਕਈ ਵਾਰੀ ਐਸ.ਡੀ.ਓ ਰਮਦਾਸ, ਐਕਸੀਅਨ ਅਜਨਾਲਾ ਨੂੰ ਮਿਲ ਕੇ ਮੰਗ ਕਰ ਚੁੱਕੇ ਹਨ ਕਿ ਟਰਾਂਸਫਾਰਮਰ ਤੇ ਲੋਡ ਜਿਆਦਾ ਹੋਣ ਕਾਰਨ ਬਿਜਲੀ ਸਪਲਾਈ ਅਕਸਰ ਪ੍ਰਭਾਵਿਤ ਰਹਿੰਦੀ ਹੈ ।ਇਸ ਨੂੰ ਵੇਖਦਿਆਂ ਇਕ ਟਰਾਂਸਫਾਰਮਰ ਹੋਰ ਲਗਾਇਆ ਜਾਵੇ ਪਰ ਪਾਵਰਕਾਮ ਦੇ ਅਧਿਕਾਰੀਆ ਦੇ ਕੰਨ ’ਤੇ ਜੂੰ ਨਹੀਂ ਸਰਕੀ । ਹੁਣ ਬੀਤੀ ਰਾਤ 11 ਵਜੇ ਤੋ ਬਿਜਲੀ ਸਪਲਾਈ ਠੱਪ ਹੈ, ਜਿਸ ਕਾਰਨ ਘਰਾਂ ਵਿਚ ਪੀਣ ਵਾਲਾ ਪਾਣੀ ਤੇ ਇਨਵਰਟਰ ਜੁਆਬ ਦੇ ਚੁੱਕੇ ਹਨ, ਲੋਕ ਪ੍ਰੇਸ਼ਾਨੀ ਵਿਚ ਦੂਜੇ ਘਰਾਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ । ਇਕੱਤਰ ਪਿੰਡ ਵਾਸੀਆਂ ਨੇ ਆਖਿਆ ਕਿ ਜੇਕਰ ਸ਼ਾਮ ਤੱਕ ਟਰਾਂਸਫਾਰਮਰ ਤਬਦੀਲ ਨਾ ਕੀਤਾ ਤਾਂ ਪਿੰਡ ਵਾਸੀ ਸਬ ਡਵੀਜ਼ਨ ਰਮਦਾਸ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਲਈ ਮਜਬੂਰ ਹੋਣਗੇ । ਇਸ ਮੌਕੇ ਗੁਰਮੇਲ ਸਿੰਘ, ਸਰਦੂਲ ਸਿੰਘ, ਸਤਨਾਮ ਸਿੰਘ, ਰਸ਼ਪਾਲ ਸਿੰਘ, ਅਰਸ਼ਦੀਪ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਬੀਬੀ ਸੋਨੀਆ, ਬਲਵਿੰਦਰ ਕੌਰ, ਮਨਿੰਦਰ ਸਿੰਘ ਸ਼ੈਂਟੀ ਤੋਂ ਇਲਾਵਾ ਕਈ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਦਾ ਵੈਟਰਨਰੀ ਪੋਲੀਕਲੀਨਿਕ ਬਣਿਆ ‘ਚਿੱਟਾ ਹਾਥੀ’ ਅਗਲੀ ਖ਼ਬਰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਕਿਰਪਾਲ ਆਸ਼ਰਮ ਵਿਖੇ ਮੈਡੀਕਲ ਚੈੱਕਅਪ ਕੈਂਪ
Ad Position 24