02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੋਹਾਲੀ ਮੇਲਾ ਸਾਰੀਆਂ ਧਿਰਾਂ ਤੇ ਯੂਥ ਦਾ ਸਾਂਝਾ ਧਾਰਮਿਕ ਅਤੇ ਖੇਡ ਮੇਲਾ- ਸਰਪੰਚ ਗੁਰਜੰਟ ਸਿੰਘ

ਅੰਮ੍ਰਿਤਸਰ, 1 ਸਤੰਬਰ (ਹਰਮਿੰਦਰ ਸਿੰਘ)-ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਪਿੰਡਾਂ ’ਚ ਕਰਾਏ ਜਾਣ ਵਾਲੇ ਮੇਲੇ ਕਿਸੇ ਇਕ ਧਿਰ ਨਾਲ ਸੰਬੰਧਿਤ ਨਹੀਂ ਹੁੰਦੇ, ਇਹ ਸਭ ਦੇ ਸਾਂਝੇ ਹੁੰਦੇ ਹਨ । ਇਹ ਪ੍ਰਗਟਾਵਾ ਪਿੰਡ ਕੋਹਾਲੀ ਦੇ ਸਰਪੰਚ ਗੁਰਜੰਟ ਸਿੰਘ ਵਲੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅੰਮ੍ਰਿਤਸਰ, 1 ਸਤੰਬਰ (ਹਰਮਿੰਦਰ ਸਿੰਘ)-ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਪਿੰਡਾਂ ’ਚ ਕਰਾਏ ਜਾਣ ਵਾਲੇ ਮੇਲੇ ਕਿਸੇ ਇਕ ਧਿਰ ਨਾਲ ਸੰਬੰਧਿਤ ਨਹੀਂ ਹੁੰਦੇ, ਇਹ ਸਭ ਦੇ ਸਾਂਝੇ ਹੁੰਦੇ ਹਨ । ਇਹ ਪ੍ਰਗਟਾਵਾ ਪਿੰਡ ਕੋਹਾਲੀ ਦੇ ਸਰਪੰਚ ਗੁਰਜੰਟ ਸਿੰਘ ਵਲੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ । ਉਨ੍ਹਾਂ ਕਿਹਾ ਕਿ ਪਿੰਡ ਕੁਹਾਲੀ ਵਿਖੇ ਕੁਝ ਦਿਨ ਪਹਿਲਾਂ ਕਰਵਾਏ ਗਏ ਮੇਲੇ ’ਚ ਕਬੱਡੀ ਅਤੇ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ ਸਨ, ਜਿਸ ’ਚ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨੌਜਵਾਨਾਂ ਵਲੋਂ ਸ਼ਾਮਿਲ ਕੀਤਾ ਗਿਆ ਸੀ । ਉਨ੍ਹਾਂ ਕਿਹਾ ਇਹ ਮੇਲਾ ਨਾ ਤਾਂ ਆਮ ਆਦਮੀ ਪਾਰਟੀ ਦਾ ਸੀ, ਨਾ ਹੀ ਭਾਜਪਾ, ਕਾਂਗਰਸ ਅਤੇ ਨਾ ਹੀ ਇਸ ਦਾ ਸੰਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਸੀ । ਉਨ੍ਹਾਂ ਕਿਹਾ ਕਿ ਇਸ ਨੂੰ ਇਕ ਪਾਰਟੀ ਨਾਲ ਜੋੜਨਾ ਸਰਾਸਰ ਗਲਤ ਹੈ ਅਤੇ ਕੁਝ ਗਲਤ ਸੋਚ ਵਾਲੇ ਲੋਕਾਂ ਵਲੋਂ ਇਸ ਨੂੰ ਸਿਆਸਤ ਨਾਲ ਜੋੜ ਕੇ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ । ਇਸ ਦੌਰਾਨ ਐਡਵੋਕੇਟ ਸੁਖਨੂਰ ਰੰਧਾਵਾ ਨੇ ਕਿਹਾ ਕਿ ਬੀਤੇ ਪੰਜ ਸਾਲ ਤੋਂ ਮੇਲੇ ਦੌਰਾਨ ਖੇਡਾਂ ਕਰਾਉਣ ਵਾਲੀ ਟੀਮ ਦੇ ਮੈਂਬਰਾਂ ਨਾਲ ਜੁੜੇ ਹਨ ਅਤੇ ਹਰ ਸਾਲ ਇਸ ਮੇਲੇ ਵਿਚ ਸ਼ਾਮਿਲ ਹੁੰਦੇ ਹਨ । ਉਸ ਨੇ ਕਿਹਾ ਕਿ ਉਸਦੇ ਪਿਤਾ ਸੁਖਮਿੰਦਰ ਸਿੰਘ ਪਿੰਟੂ ਜੋ ਕਿ ਭਾਜਪਾ ਦੇ ਹਲਕਾ ਉਤਰੀ ਤੋਂ ਇੰਚਾਰਜ ਹਨ ਜਿਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੁਝ ਲੋਕਾਂ ਵਲੋਂ ਸਿਆਸੀ ਦਾ ਪੇਚ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੋਹਾਲੀ ਵਿਖੇ ਕਰਾਇਆ ਗਿਆ ਮੇਲਾ ਗ਼ੈਰ ਸਿਆਸੀ ਅਤੇ ਨਿਰੋਲ ਧਾਰਮਿਕ ਅਤੇ ਸਮਾਜਿਕ ਮੇਲਾ ਸੀ । ਇਸ ਮੌਕੇ ’ਤੇ ਕੰਵਰ ਚੌਗਾਵਾਂ, ਸਤਿੰਦਰਜੀਤ ਸਿੰਘ ਕੱਕੜ, ਜੋਬਨਜੀਤ ਸਿੰਘ, ਮਲਕੀਤ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਅੰਮ੍ਰਿਤਸਰ ’ ਚ ਖਪਤਕਾਰ ਆਊਟਰੀਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਮਾਤਾ ਸ਼ਿਬਾਨੀ ਬਾਗਚੀ ਨੇ ਮੱਥਾ ਟੇਕਿਆ
Ad Position 24