02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਅੰਮ੍ਰਿਤਸਰ ’ ਚ ਖਪਤਕਾਰ ਆਊਟਰੀਚ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਖੇਤਰੀ ਦਫ਼ਤਰ, ਜੈਪੁਰ ਨੇ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇਕ ਖਪਤਕਾਰ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਟੈਲੀਕਾਮ ਅਤੇ ਪ੍ਰਸਾਰਣ ’ਚ ਟੈਰਿਫ ਅਤੇ ਬਿਲਿੰਗ ’ਚ ਸੁਧਾਰ ਲਈ ਟਰਾਈ ਦੀਆਂ ਪਹਿਲਕਦਮੀਆਂ, ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਸਾਈਬਰ ਧੋਖਾਧੜੀ ਤੇ ਅਣਚਾਹੇ ਵਪਾਰਕ ਸੰਚਾਰ (ਸਪੈਮ) ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦ੍ਰਿਤ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਅੰਮ੍ਰਿਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਖੇਤਰੀ ਦਫ਼ਤਰ, ਜੈਪੁਰ ਨੇ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇਕ ਖਪਤਕਾਰ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਟੈਲੀਕਾਮ ਅਤੇ ਪ੍ਰਸਾਰਣ ’ਚ ਟੈਰਿਫ ਅਤੇ ਬਿਲਿੰਗ ’ਚ ਸੁਧਾਰ ਲਈ ਟਰਾਈ ਦੀਆਂ ਪਹਿਲਕਦਮੀਆਂ, ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਸਾਈਬਰ ਧੋਖਾਧੜੀ ਤੇ ਅਣਚਾਹੇ ਵਪਾਰਕ ਸੰਚਾਰ (ਸਪੈਮ) ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦ੍ਰਿਤ ਸੀ। ਇਸ ਪ੍ਰੋਗਰਾਮ ਦਾ ਮੁੱਖ ਧਿਆਨ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਵਲੋਂ ਟੈਲੀਕਾਮ ਅਤੇ ਪ੍ਰਸਾਰਣ ਖੇਤਰਾਂ ’ਚ ਸੇਵਾ ਦੀ ਗੁਣਵੱਤਾ ’ਚ ਸੁਧਾਰ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ’ਤੇ ਸੀ, ਜਿਸ ’ਚ ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ, ਸ਼ਿਕਾਇਤ ਵਾਧੇ (ਐਸਕੇਲੇਸ਼ਨ) ਪ੍ਰਕਿਰਿਆਵਾਂ ਅਤੇ ਟਰਾਈ ਦੇ ਨਿਯਮਾਂ ਤਹਿਤ ਲਾਜ਼ਮੀ ਖਪਤਕਾਰ ਅਧਿਕਾਰਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਆਈ. ਟੀ. ਐੱਸ. ਐਡਵਾਇਜ਼ਰ ਐਂਡ ਰਿਜ਼ਨਲ ਹੈੱਡ ਰਾਜੇਸ਼ ਕੁਮਾਰ ਅਗਰਵਾਲ ਦੇ ਉਦਘਾਟਨੀ ਭਾਸ਼ਣ ਨਾਲ ਹੋਈ । ਟਰਾਈ ਖੇਤਰੀ ਦਫ਼ਤਰ, ਜੈਪੁਰ ਦੇ ਸੰਯੁਕਤ ਐਡਵਾਇਜ਼ਰ ਜੈ ਪ੍ਰਕਾਸ਼ ਗਰਗ ਵਲੋਂ ਟੈਲੀਕਾਮ ਅਤੇ ਪ੍ਰਸਾਰਣ ’ਚ ਟੈਰਿਫ ਅਤੇ ਬਿਲਿੰਗ ਉੱਤੇ ਇਕ ਪੇਸ਼ਕਾਰੀ ਦਿੱਤੀ ਗਈ, ਜਿਸ ’ਚ ਅਣਚਾਹੇ ਵਪਾਰਕ ਸੰਚਾਰ ਨੂੰ ਰੋਕਣ, ਟਰਾਈ ਡੀ.ਐੱਨ.ਡੀ. ਐਪ, ਖਪਤਕਾਰ ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਹੋਰ ਖਪਤਕਾਰ-ਕੇਂਦ੍ਰਿਤ ਉਪਾਵਾਂ ਵਰਗੀਆਂ ਟਰਾਈ ਦੀਆਂ ਪਹਿਲਕਦਮੀਆਂ ਨੂੰ ਕਵਰ ਕੀਤਾ ਗਿਆ। ਇਸ ਪ੍ਰੋਗਰਾਮ ’ਚ ਪੰਜਾਬ ਪੁਲਿਸ ਦੇ ਐੱਸ.ਪੀ. ਦੀਪਕ ਸਿੰਘ ਵਲੋਂ ਸਾਈਬਰ ਕ੍ਰਾਈਮ ਅਤੇ ਸਾਈਬਰ ਧੋਖਾਧੜੀ ਬਾਰੇ ਇਕ ਵਿਸ਼ੇਸ਼ ਸੈਸ਼ਨ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ’ਚ ਸਾਰੇ ਟੈਲੀਕਾਮ ਸੇਵਾ ਪ੍ਰਦਾਤਾਵਾਂ, ਮਲਟੀ ਸਰਵਿਸ ਆਪਰੇਟਰਾਂ (ਕੇਬਲ ਆਪਰੇਟਰਾਂ), ਖਪਤਕਾਰ ਸੰਸਥਾਵਾਂ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਆਦਿ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ, ਜਿਸ ’ਚ ਅਸਲ ਜੀਵਨ ਦੇ ਧੋਖਾਧੜੀ ਦੇ ਮਾਮਲਿਆਂ ਅਤੇ ਰੋਕਥਾਮ ਉਪਾਵਾਂ ਬਾਰੇ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਅਖ਼ੀਰ ’ਚ ਟਰਾਈ ਆਰ.ਓ. ਜੈਪੁਰ ਦੇ ਐੱਸ.ਆਰ.ਓ. ਓਮ ਪ੍ਰਕਾਸ਼ ਵਲੋਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ। 01ਏਐਸਆਰ70 ਸੰਬੋਧਨ ਕਰਦੇ ਹੋਏ ਐਡਵਾਇਜ਼ਰ ਰਾਜੇਸ਼ ਕੁਮਾਰ ਅਗਰਵਾਲ ਅਤੇ ਹਾਜ਼ਰੀਨ। ਤਸਵੀਰ : ਨਿਰਮਲ ਸਟੂਡੀਓ
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿਚ ਸੀ: ਡਿਪਟੀ ਮੇਅਰ ਪ੍ਰਿਅੰਕਾ ਨੇ ਦੁਰਗਿਆਣਾ ਕਮੇਟੀ ਪ੍ਰਧਾਨ ਪ੍ਰੋ: ਚਾਵਲਾ ਨਾਲ ਬੈਠਕ... ਅਗਲੀ ਖ਼ਬਰ ਕੋਹਾਲੀ ਮੇਲਾ ਸਾਰੀਆਂ ਧਿਰਾਂ ਤੇ ਯੂਥ ਦਾ ਸਾਂਝਾ ਧਾਰਮਿਕ ਅਤੇ ਖੇਡ ਮੇਲਾ- ਸਰਪੰਚ ਗੁਰਜੰਟ ਸਿੰਘ
Ad Position 24