08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬੀ . ਆਰ . ਟੀ . ਐੱਸ . ਪ੍ਰੋਜੈਕਟ ਦੀ ਥਾਂ ਲਵੇਗੀ ਈ - ਬੱਸ ਸੇਵਾ

ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)-ਗੁਰੂ ਨਗਰੀ ਦੀਆਂ ਸੜਕਾਂ ’ਤੇ ਹੁਣ ਬੀ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਅੰਮ੍ਰਿਤਸਰ, 8 ਸਤੰਬਰ (ਹਰਮਿੰਦਰ ਸਿੰਘ)-ਗੁਰੂ ਨਗਰੀ ਦੀਆਂ ਸੜਕਾਂ ’ਤੇ ਹੁਣ ਬੀ.ਆਰ.ਟੀ.ਐੱਸ. ਦੀਆਂ ਮੈਟਰੋ ਬੱਸਾਂ ਦੀ ਜਗ੍ਹਾ ਈ-ਬੱਸਾਂ ਦੌੜਣਗੀਆਂ। ਇਹ ਬੱਸਾਂ ਕੇਂਦਰ ਸਰਕਾਰ ਵਲੋਂ ਚਲਾਈਆਂ ਜਾਣਗੀਆਂ। ਇਸ ਸੰਬੰਧੀ ਸਰਕਾਰ ਵਲੋਂ 100 ਈ ਬੱਸਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਖਰੀਦਨ ਲਈ ਕੇਂਦਰ ਸਰਕਾਰ ਵਲੋਂ ਟੈਂਡਰ ਲਗਾਏ ਜਾਣਗੇ। ਇਨ੍ਹਾਂ ਬੱਸਾਂ ਦੇ ਲਈ ਮਾਲ ਮੰਡੀ ਵਿਖੇ ਸ਼ੈੱਡ ਤਿਆਰ ਹੋ ਗਿਆ ਹੈ। ਇਥੇ ਚਾਰਜਿੰਗ ਪੁਆਇਟ ਵੀ ਜਲਦ ਲੱਗ ਰਿਹਾ ਹੈ। ਕੇਂਦਰ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ 100 ਈ- ਬੱਸਾਂ ’ਚੋਂ ਮਾਲ ਮੰਡੀ ਸਥਿਤੀ ਸਿਟੀ ਬੱਸ ਵਰਕਸ਼ਾਪ ’ਚ 40 ਈ-ਬੱਸਾਂ ਖੜ੍ਹੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 60 ਈ-ਬੱਸਾਂ ਵੱਲਾ ਵੇਰਕਾ ਬਾਈਪਾਸ ’ਤੇ ਬਣੇ ਬੀ.ਆਰ.ਟੀ ਐੱਸ. ਦੇ ਮੈਟਰੋਂ ਬੱਸ ਡਿੱਪੂ ’ਚ ਖੜ੍ਹੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਦੋਵੇ ਜਗ੍ਹਾ ’ਤੇ ਚਾਰਜਿੰਗ ਪੁਆਇੰਟ ਵੀ ਲਗਾਏ ਜਾਣਗੇ। ਮਾਲ ਮੰਡੀ ਸਥਿਤ ਸਿਟੀ ਬੱਸ ਵਰਕਸ਼ਾਪ ਦੀ 3.63 ਕਰੋੜ ਦੀ ਲਾਗਤ ਨਾਲ ਮੁਰੰਮਤ ਕਰਵਾਈ ਜਾ ਰਹੀ ਹੈ। ਜਿਥੇ ਵੱਡਾ ਸੈਂਡ ਬਣ ਕੇ ਤਿਆਰ ਹੋ ਗਿਆ ਹੈ। ਇਹ ਕੰਮ ਨਗਰ ਨਿਗਮ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਜਗ੍ਹਾ ’ਤੇ ਹਾਈ ਵੋਲਟੇਜ ਦੀਆਂ ਤਾਰਾਂ ਪਵਾਉਣ ਅਤੇ ਟਰਾਂਸਫਾਰਮ ਸਥਾਪਿਤ ਕਰਵਾਉਣ ਦਾ ਕੰਮ ਲੋਕ ਨਿਰਮਾਣ ਵਿਭਾਗ ਦੇ ਇਲੈਕਟੀਕਲ ਵਿੰਗ ਵਲੋਂ ਕਰਵਾਇਆ ਜਾ ਰਿਹਾ ਹੈ। ਵੇਰਕਾ ਸਥਿਤ ਮੈਟਰੋ ਬੱਸ ਡਿਪੂ ’ਚ 15 ਅਤੇ ਮਾਲ ਮੰਡੀ ਵਰਕਸ਼ਾਪ ਵਿਚ 10 ਚਾਰਜਿਰ ਲਗਾਏ ਜਾਣਗੇ। ਈ ਬੱਸਾਂ ਨੂੰ ਚਲਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਹ ਬੱਸਾਂ ਬਾਕੀ ਆਵਾਜਾਈ ਨਾਲ ਸਾਂਝੀ ਸੜਕ ’ ਤੇ ਚੱਲਣਗੀਆਂ। ਇਸ ਦੇ ਲਈ ਨਾ ਤਾਂ ਕੋਈ ਵੱਖਰਾ ਲਾਂਘਾ ਹੋਵੇਗਾ ਅਤੇ ਨਾ ਹੋਈ ਕੋਈ ਵਿਸ਼ੇਸ਼ ਸਟੈਂਡ ਹੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਸੋਨਾ ਕਾਰੀਗਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਗੁਲਜ਼ਾਰ ਸਿੰਘ ਦੀ ਮੌਤ ਮਾਮਲੇ ਦੀ ਨਿਰਪੱਖ ਜਾਂਚ ਹੋਵੇ-ਬਲਵਿੰਦਰ ਧਾਲੀਵਾਲ
Ad Position 24