ਸੋਨਾ ਕਾਰੀਗਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ
ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਇਥੇ ਥਾਣਾ ਬੀ ਡਵੀਜ਼ਨ ਦੇ ਖੇਤਰ ’ਚ ਇਕ ਸੋਨਾ ਕਾਰੀਗਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਏ ਜਾਣ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਸੋਨਾ ਕਾਰੀਗਰ ਅਸ਼ੋਕ ਕੁਮਾਰ ਵਾਸੀ ਕੋਟ ਹਰਨਾਮ ਦਾਸ ਸੁਲਤਾਨਵਿੰਡ ਰੋਡ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਥੱਲੇ ਦੁਕਾਨ ’ਚ ਸੋਨੇ ਦੀਆਂ ਤੀਲੀਆਂ ਤੇ ਕੋਕੇ ਦਾ ਕੰਮ ਪਿਛਲੇ 15 ਸਾਲ ਤੋਂ ਕਰਦਾ ਹੈ।
ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਇਥੇ ਥਾਣਾ ਬੀ ਡਵੀਜ਼ਨ ਦੇ ਖੇਤਰ ’ਚ ਇਕ ਸੋਨਾ ਕਾਰੀਗਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਏ ਜਾਣ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਸੋਨਾ ਕਾਰੀਗਰ ਅਸ਼ੋਕ ਕੁਮਾਰ ਵਾਸੀ ਕੋਟ ਹਰਨਾਮ ਦਾਸ ਸੁਲਤਾਨਵਿੰਡ ਰੋਡ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਥੱਲੇ ਦੁਕਾਨ ’ਚ ਸੋਨੇ ਦੀਆਂ ਤੀਲੀਆਂ ਤੇ ਕੋਕੇ ਦਾ ਕੰਮ ਪਿਛਲੇ 15 ਸਾਲ ਤੋਂ ਕਰਦਾ ਹੈ। ਬੀਤੀ ਦਰਮਿਆਨੀ ਰਾਤ ਨੂੰ ਉਹ ਘਰ ਦੀ ਪਹਿਲੀ ਮੰਜਿਲ ’ਤੇ ਮੌਜੂਦ ਸੀ ਤਾਂ ਉਸਨੂੰ ਦੋ ਹਵਾਈ ਫਾਇਰ ਹੋਣ ਦੀ ਆਵਾਜ ਸੁਣੀ। ਜਦੋਂ ਉਸਨੇ ਇਕ ਦਮ ਬਾਹਰ ਆ ਕੇ ਦੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਜਿਸ ਨੇ ਮੂੰਹ ਸਿਰ ਕਪੜੇ ਨਾਲ ਢੱਕਿਆ ਹੋਇਆ ਸੀ ਤੇ ਉਹ ਚਿੱਟੇ ਰੰਗ ਦੀ ਅੈਕਟਿਵਾ ਬਿਨਾਂ ਨੰਬਰੀ ’ਤੇ ਸਵਾਰ ਸੀ ਨੇ ਹਥ ’ਚ ਫੜਿਆ ਪਿਸਤੌਲ ਡੱਬ ’ਚ ਲੁਕੋ ਲਿਆ ਤੇ ਐਕਟਿਵਾ ਸਕੂਟਰੀ ਭਜਾ ਕੇ ਫਰਾਰ ਹੋ ਗਿਆ। ਪੁਲਿਸ ਵਲੋਂ ਪਰਚਾ ਦਰਜ ਕਰਕੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।