08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੀ ਹੜਤਾਲ ਕਾਰਨ ਡੀ . ਸੀ . ਦਫਤਰ ਦਾ ਕੰਮ - ਕਾਜ ਹੋਇਆ ਪ੍ਰਭਾਵਿਤ

ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਸਾਂਝਾ ਮੁਲਾਜ਼ਮ ਮੰਚ ਜਥੇਬੰਦੀ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਰਾਜ ਭਰ ’ਚ ਕੀਤੀ ਕਲਮ ਛੋੜ ਹੜਤਾਲ ਕਾਰਨ ਡੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਅੰਮ੍ਰਿਤਸਰ, 8 ਸੰਤਬਰ (ਰੇਸ਼ਮ ਸਿੰਘ)- ਸਾਂਝਾ ਮੁਲਾਜ਼ਮ ਮੰਚ ਜਥੇਬੰਦੀ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਰਾਜ ਭਰ ’ਚ ਕੀਤੀ ਕਲਮ ਛੋੜ ਹੜਤਾਲ ਕਾਰਨ ਡੀ.ਸੀ. ਦਫਤਰਾਂ ਸਮੂਹ ਸਮੇਤ ਸਾਰੇ ਵਿਭਾਗਾਂ ਦਾ ਕੰਮ ਕਾਜ਼ ਪ੍ਰਭਾਵਿਤ ਹੋਇਆ। ਇਥੇ ਤਹਿਸੀਲਾਂ, ਡੀ. ਸੀ. ਦਫਤਰ ਤੇ ਸਬ ਡਵੀਜ਼ਨ ਦੇ ਦਫਤਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਗਰ ਨਿਗਮ, ਡੀ.ਸੀ. ਦਫਤਰ, ਨਹਿਰੀ ਵਿਭਾਗ, ਪੀ.ਡਬਲਿਊ ਡੀ., ਸਿਖਿਆ, ਸਿਹਤ , ਮਾਲ, ਟਰਾਂਸਪੋਰਟ ਤੇ ਰੋਡਵੇਜ਼ ਆਦਿ ਦਾ ਕੰਮ ਕਾਜ਼ ਠੱਪ ਰਿਹਾ। ਜਿਸ ਕਾਰਨ ਕੰਮ ਕਰਵਾਉਣ ਆਏ ਲੋਕਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ । ਇਥੇ ਤਹਿਸੀਲ 1 ਅਤੇ 2 ਦੇ ਦੋਵੇਂ ਪਟਵਾਰਖਾਨਿਆਂ ਨੂੰ ਤਾਲੇ ਲੱਗੇ ਰਹੇ ਜਿਸ ਕਾਰਨ ਕੰਮ ਕਰਵਾਉਣ ਆਏ ਲੋਕ ਨਿਰਾਸ਼ ਹੋ ਕੇ ਪਰਤੇ। ਇਥੇ ਸਰਕਾਰੀ ਦਫਤਰਾਂ ਦੇ ਬੂਹੇ ਖੁੱਲੇ ਸਨ ਪਰ ਬਾਬੂ ਆਪਣੀਆਂ ਸੀਟਾਂ ਤੋਂ ਗੈਰ ਹਾਜ਼ਰ ਮਿਲੇ, ਇਸ ਮੌਕੇ ਮੁਲਾਜ਼ਮ ਆਗੂ ਅਸ਼ਨੀਲ ਕੁਮਾਰ ਸ਼ਰਮਾ ਨੇ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਸੰਘਰਸ਼ ਇਸ ਤੋਂ ਵੀ ਤਗੜਾ ਹੋਵੇਗਾ। ਇਸ ਤੋਂ ਬਾਅਦ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਵੀ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਹੈ। ਇਸ ਮੌਕੇ ਦੀਪਕ ਅਰੋੜਾ, ਕਰਨ ਸ਼ਰਮਾ, ਹਰਜਿੰਦਰ ਸਿੰਘ, ਸਾਹਿਬ ਕੁਮਾਰ, ਬਲਜੀਤ ਸਿੰਘ, ਅਜੈ ਕੁਮਾਰ, ਪਾਰਸ ਧਵਨ ਆਦਿ ਆਗੂ ਹਾਜ਼ਰ ਸਨ। ਰਜਿਸਟਰੀਆਂ ਦਾ ਕੰਮ ਆਮ ਵਾਂਗ ਰਿਹਾ ਚਾਲੂ : ਜਿਥੇ ਅੱਜ ਰਾਜ ਭਰ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਮੁਚਾ ਕੰਮ ਕਾਜ਼ ਪ੍ਰਭਾਵਿਤ ਹੋਇਆ ਹੈ ਉਥੇ ਇਸ ਹੜਤਾਲ ਦਾ ਅਸਰ ਸਬ ਰਜਿਸਟਰਾਰ ਦਫਤਰ ’ਤੇ ਨਹੀਂ ਪਿਆ ਹੈ ਅਤੇ ਇਥੇ ਆਮ ਵਾਂਗ ਰਜਿਸਟਰੀਆਂ ਤੇ ਹੋਰ ਦਸਤਾਵੇਜ ਤਸਦੀਕੀ ਕਰਨ ਦਾ ਕੰਮ ਹੁੰਦਾ ਰਿਹਾ। ਸਬ ਰਜਿਸਟਰਾਰ ਤੇ ਹੋਰ ਅਮਲਾ ਪਹਿਲਾਂ ਵਾਂਗ ਹੀ ਰਜਿਸਟਰੀਆ ਦੇ ਕੰਮ ’ਚ ਰੁਝਿਆ ਹੋਇਆ ਨਜ਼ਰੀ ਪਿਆ। ਇਸ ਨਾਲ ਇਥੇ ਡੀ.ਸੀ. ਦਫਤਰ ਇੰਪਲਾਈਜ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਰਜਿਸਟਰੀਆਂ ਬਿਨ੍ਹਾਂ ਸਟੇਅ ਰਿਪੋਰਟ ਤੇ ਬਿਨ੍ਹਾਂ ਰਜਿਸਟਰੀ ਕਲਰਕ ਦੇ ਹੋ ਰਹੀਆਂ ਹਨ ਤੇ ਮੁਲਾਜ਼ਮ ਇਨ੍ਹਾਂ ’ਚ ਭਾਗ ਨਹੀਂ ਲੈਂਦੇ ਪਰ ਇਸ ਦੇ ਬਾਵਜੂਦ ਰਜਿਸਟਰੀਆਂ ਹੋਣੀਆਂ ਮੁਲਾਜ਼ਮਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਕਿਵੇਂ ਸੰਭਵ ਹੈ ਇਸ ਵੀ ਸਵਾਲ ਬਣਿਆ ਹੋਇਆ ਹੈ ਅਤੇ ਅੰਦਰਖਾਤੇ ਇਸ ’ਚ ਮੁਲਾਜ਼ਮਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਨਿਪਾਲ ਦੇ ਹੜ੍ਹ ਪੀੜਤਾਂ ਦੀ ਸਾਰ ਲੈਣ ਗਏ ਸ਼੍ਰੋਮਣੀ ਕਮੇਟੀ ਵਫਦ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨਾਲ ਵਿਸ਼ੇਸ਼ ਗੱਲਬਾਤ... ਅਗਲੀ ਖ਼ਬਰ 5 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ’ਚ ਬੀ.ਐੱਸ.ਐੱਫ. ਦੇ ਸਾਬਕਾ ਕਮਾਂਡੈਂਟ ਸਮੇਤ ਤਿੰਨ ਬਰੀ
Ad Position 24