ਨਿਪਾਲ ਦੇ ਹੜ੍ਹ ਪੀੜਤਾਂ ਦੀ ਸਾਰ ਲੈਣ ਗਏ ਸ਼੍ਰੋਮਣੀ ਕਮੇਟੀ ਵਫਦ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨਾਲ ਵਿਸ਼ੇਸ਼ ਗੱਲਬਾਤ
ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਏ ਮਲਬੇ ਤੇ ਮਿੱਟੀ ਨੇ ਨਿਪਾਲ ’ ਚ ਭਾਰੀ ਮਾਲੀ ਤੇ ਜਾਨੀ ਨੁਕਸਾਨ ਕੀਤਾ – ਭਾਈ ਮਹਿਤਾ
ਅੰਮ੍ਰਿਤਸਰ, 8 ਸਤੰਬਰ (ਜਸਵੰਤ ਸਿੰਘ ਜੱਸ)- ਹਾਲ ਹੀ ਵਿਚ ਗਵਾਂਢੀ ਮੁਲਕ ਨਿਪਾਲ ਵਿਖੇ ਆਏ ਭਿਆਣਕ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਿੱਖ ਸੰਸਥਾ ਵਲੋਂ ਸਹਾਇਤਾ ਪ੍ਰਦਾਨ ਕਰਨ ਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਭੇਜੇ ਗਏ ਚਾਰ ਮੈਂਬਰੀ ਉੱਚ ਪੱਧਰੀ ਚਾਰ ਮੈਂਬਰੀ ਵਫਦ ਦੇ ਸੀਨੀਅਰ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਨਿਪਾਲ ਤੋਂ ਪਰਤ ਕੇ ਅੱਜ ਇਥੇ ‘ਅਜੀਤ’ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਅਚਾਨਕ ਆਈ ਕੁਦਰਤੀ ਆਫ਼ਤ ਨੇ ਨਿਪਾਲ ਵਿਚ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਤੇ ਅਜੇ ਤੱਕ ਵੀ ਹਜ਼ਾਰਾਂ ਲੋਕ ਲਾਪਤਾ ਹਨ ਜਾਂ ਹੜ੍ਹ ਦੇ ਪਾਣੀ ਨਾਲ ਰੁੜ ਕੇ ਆਏ ਮਿੱਟੀ ਅਤੇ ਮਲਬੇ ਵਿਚ ਫਸੇ ਹੋਏ ਹਨ। ਭਾਈ ਮਹਿਤਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਸੜਕਾਂ ਪੂਰੀ ਤਰਾਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਅਜੇ ਤੱਕ ਨਿਪਾਲ ਸਰਕਾਰ ਤੇ ਪ੍ਰਸ਼ਾਸਨ ਵੀ ਪੀੜ੍ਹਤ ਲੋਕਾਂ ਤੇ ਪ੍ਰਭਾਵਿਤ ਇਲਾਕਿਆਂ ਤੱਕ ਪੂਰੀ ਤਰ੍ਹਾਂ ਨਹੀਂ ਪੁੱਜ ਸਕਿਆ।
ਨ
ਨਿਪਾਲ ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਵਫਦ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ‘ਅਜੀਤ’ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ
09-09-2026
ਅੰਮ੍ਰਿਤਸਰ, 8 ਸਤੰਬਰ (ਜਸਵੰਤ ਸਿੰਘ ਜੱਸ)- ਹਾਲ ਹੀ ਵਿਚ ਗਵਾਂਢੀ ਮੁਲਕ ਨਿਪਾਲ ਵਿਖੇ ਆਏ ਭਿਆਣਕ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਿੱਖ ਸੰਸਥਾ ਵਲੋਂ ਸਹਾਇਤਾ ਪ੍ਰਦਾਨ ਕਰਨ ਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਭੇਜੇ ਗਏ ਚਾਰ ਮੈਂਬਰੀ ਉੱਚ ਪੱਧਰੀ ਚਾਰ ਮੈਂਬਰੀ ਵਫਦ ਦੇ ਸੀਨੀਅਰ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਨਿਪਾਲ ਤੋਂ ਪਰਤ ਕੇ ਅੱਜ ਇਥੇ ‘ਅਜੀਤ’ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਅਚਾਨਕ ਆਈ ਕੁਦਰਤੀ ਆਫ਼ਤ ਨੇ ਨਿਪਾਲ ਵਿਚ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਤੇ ਅਜੇ ਤੱਕ ਵੀ ਹਜ਼ਾਰਾਂ ਲੋਕ ਲਾਪਤਾ ਹਨ ਜਾਂ ਹੜ੍ਹ ਦੇ ਪਾਣੀ ਨਾਲ ਰੁੜ ਕੇ ਆਏ ਮਿੱਟੀ ਅਤੇ ਮਲਬੇ ਵਿਚ ਫਸੇ ਹੋਏ ਹਨ। ਭਾਈ ਮਹਿਤਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਸੜਕਾਂ ਪੂਰੀ ਤਰਾਂ ਨੁਕਸਾਨੀਆਂ ਗਈਆਂ ਹਨ ਜਿਸ ਕਾਰਨ ਅਜੇ ਤੱਕ ਨਿਪਾਲ ਸਰਕਾਰ ਤੇ ਪ੍ਰਸ਼ਾਸਨ ਵੀ ਪੀੜ੍ਹਤ ਲੋਕਾਂ ਤੇ ਪ੍ਰਭਾਵਿਤ ਇਲਾਕਿਆਂ ਤੱਕ ਪੂਰੀ ਤਰ੍ਹਾਂ ਨਹੀਂ ਪੁੱਜ ਸਕਿਆ। ਭਾਈ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਕੁਦਰਤੀ ਤ੍ਰਾਸਦੀ ਤੋਂ ਪੀੜ੍ਹਤ ਲੋਕਾਂ ਲਈ ਸਹਾਇਤਾ ਕਾਰਜਾਂ ਦਾ ਜਾਇਜ਼ਾ ਲੈਣ ਲਈ ਚਾਰ ਮੈਂਬਰੀ ਵਿਸ਼ੇਸ਼ ਟੀਮ ਨਿਪਾਲ ਭੇਜੀ ਗਈ ਸੀ, ਜਿਸ ਵਿਚ ਉਨ੍ਹਾਂ ਤੋਂ ਇਲਾਵਾ ਭਾਈ ਗੁਰਚਰਨ ਸਿੰਘ ਗਰੇਵਾਲ, ਭਗਵੰਤ ਸਿੰਘ ਸਿਆਲਕਾ ਤੇ ਕੋਆਰਡੀਨੇਟਰ ਮੀਤ ਸਕੱਤਰ ਆਜ਼ਾਦ ਦੀਪ ਸਿੰਘ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਭਾਵੇਂ ਨਿਪਾਲ ਵਿਚ ਸਿੱਖਾਂ ਦੀ ਆਬਾਦੀ ਨਾਂਮਾਤਰ ਹੀ ਹੈ, ਪਰ ਸਾਡੀ ਟੀਮ ਵਲੋਂ ਕਾਠਮੰਡੂ ਸਥਿਤ ਗੁਰਦੁਆਰਾ ਸਿੰਘ ਸਭਾ ਤੇ ਸਿੱਖ ਮਿਸ਼ਨ ਦੇ ਸਥਾਨਕ ਸਿੱਖ ਆਗੂਆਂ ਸ: ਪ੍ਰੀਤਮ ਸਿੰਘ, ਹਰਪਾਲ ਸਿੰਘ ਪਾਲੀ ਤੇ ਅੰਗਦ ਸਿੰਘ ਆਦਿ ਦੀ ਸਹਾਇਤਾ ਨਾਲ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਉਥੋਂ ਦੇ ਗ੍ਰਹਿ ਮੰਤਰੀ ਤੋ ਹੋਰ ਸਥਾਨਕ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਸਿੱਖ ਸੰਸਥਾ ਵਲੋਂ ਪੀੜ੍ਹਤਾਂ ਲਈ ਰਾਹਤ ਸਮੱਗਰੀ ਭੇਜਣ ਤੇ ਵੰਡਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਵੀ ਹਾਲਾਤ ਐਸੇ ਖ਼ਰਾਬ ਹਨ ਕਿ ਕਾਠਮੰਡੂ ਤੋਂ ਢਾਈ ਤਿੰਨ ਘੰਟੇ ਦੀ ਦੂਰੀ ’ਤੇ ਸਥਿਤ ਕੇਂਦਰੀ ਨਿਪਾਲ ਦੇ ਕਸਬੇ ਬਿਦੂਰ ਤੱਕ ਹੀ ਪੁੱਜਿਆ ਜਾ ਸਕਦਾ ਹੈ, ਕਿਉਂਕਿ ਹੜ੍ਹ ਦਾ ਪਾਣੀ ਜੋ ਚਾਰ-ਚਾਰ ਮੰਜ਼ਿਲਾਂ ਤੱਕ ਪਹੁੰਚ ਗਿਆ ਸੀ ਤੇ ਹੋਏ ਨੁਕਸਾਨ ਦਾ ਵੱਡਾ ਕਾਰਨ ਪਾਣੀ ਦੇ ਨਾਲ ਆਇਆ ਮਲਬਾ ਅਤੇ ਮਿੱਟੀ ਸੀ। ਉਨ੍ਹਾਂ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਅਤੇ ਮਲਬੇ ਕਾਰਨ ਸੜਕਾਂ ਟੁੱਟ ਗਈਆਂ ਹਨ ਅਤੇ ਬਿਦੂਰ ਤੋਂ ਅੱਗੇ ਨੁਕਸਾਨੇ ਇਲਾਕਿਆਂ ਜਾਂ ਪੀੜ੍ਹਤ ਲੋਕਾਂ ਤੱਕ ਪਹੁੰਚ ਕਰਨ ਲਈ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਭਾਈ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਬਿਦੂਰ ਤੱਕ ਹੀ ਪੁੱਜ ਰਹੀਆਂ ਹਨ ਤੇ ਇਸ ਤੋਂ ਅੱਗੇ ਨਿਪਾਲ ਸਰਕਾਰ ਤੇ ਪ੍ਰਸ਼ਾਸਨ ਵਲੋਂ ਫ਼ਿਲਹਾਲ ਹੈਲੀਕਾਪਟਰਾਂ ਰਾਹੀਂ ਹੀ ਰਾਹਤ ਸਮੱਗਰੀ ਦੂਰ ਦੁਰਾਡੇ ਇਲਾਕਿਆਂ ਦੇ ਪੀੜ੍ਹਤਾਂ ਤੱਕ ਪੁੱਜਦਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੀ ਮੰਗ ’ਤੇ ਪੀੜ੍ਹਤ ਲੋਕਾਂ ਲਈ ਸ਼੍ਰੋਮਣੀ ਕਮੇਟੀ ਵਲੋਂ 3 ਸਤੰਬਰ ਤੋਂ ਪੱਕਿਆ ਹੋਇਆ ਲੰਗਰ ਪੈਕ ਕਰਕੇ ਲੋੜਵੰਦਾਂ ਲਈ ਭੇਜਣ ਹਿਤ ਸਥਾਨਕ ਪ੍ਰਸ਼ਾਸਨ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਲੋਂ ਪ੍ਰਭਾਵਿਭ ਲੋਕਾਂ ਤੱਕ ਹੈਲੀਕਾਪਟਰਾਂ ਰਾਹੀਂ ਪੁੱਜਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦਾ ਇਕ ਵਫਦ ਮੁੜ ਨਿਪਾਲ ਜਾਵੇਗਾ ਤੇ ਉਥੋਂ ਦੇ ਪ੍ਰਸ਼ਾਸ਼ਨ ਵਲੋਂ ਰਾਹਤ ਸਮੱਗਰੀ ਵਜੋਂ ਮੰਗੀਆਂ ਗਈਆਂ ਵਸਤਾਂ ਦੀ ਸੂਚੀ ਅਨੁਸਾਰ ਰਾਹਤ ਸਮੱਗਰੀ ਦੀ ਖੇਪ ਭੇਜੀ ਜਾਵੇਗੀ।